ਮੋਦੀ ਦੀ ਸਭਾ ‘ਚ ਫਰਜ਼ੀ ਫੌਜੀ ਬਣ ਕੇ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਾ ਵਿਅਕਤੀ ਗ੍ਰਿਫ਼ਤਾਰ

ਮੋਦੀ ਦੀ ਸਭਾ ‘ਚ ਫਰਜ਼ੀ ਫੌਜੀ ਬਣ ਕੇ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਾ ਵਿਅਕਤੀ ਗ੍ਰਿਫ਼ਤਾਰ

ਮੁੰਬਈ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੀ ਸਭਾ ਵਿਚ ਇਕ ਵਿਅਕਤੀ ਆਪਣੇ ਆਪ ਨੂੰ ਫੌਜੀ ਦੱਸ ਕੇ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਫਰਜ਼ੀ ਫੌਜੀ ਬਣ ਕੇ ਦਾਖਲ ਹੋਏ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁੰਬਈ ਦੇ ਬਾਂਦਰਾ-ਕੁਰਲਾ ਕੰਪਲੈਕਸ (Bandra-Kurla Complex) ਪਹੁੰਚਣ ਤੋਂ 90 ਮਿੰਟ ਪਹਿਲਾਂ, ਨਵੀਂ ਮੁੰਬਈ ਦੇ ਇੱਕ 35 ਸਾਲਾ ਵਿਅਕਤੀ ਨੂੰ ਹਾਈ ਸਕਿਊਰਿਟੀ ਖੇਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਰੋਕਿਆ ਗਿਆ।ਹੁਣ ਉਸ ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਫੜੇ ਗਏ ਵਿਅਕਤੀ ਨੇ ਆਪਣੇ ਆਪ ਨੂੰ ਫੌਜ ਦੀ ਗਾਰਡਜ਼ ਰੈਜੀਮੈਂਟ ਵਿੱਚ ਨਾਇਕ ਦੱਸ ਕੇ ਉੱਚ ਸੁਰੱਖਿਆ ਵਾਲੇ ਵੀਵੀਆਈਪੀ ਜ਼ੋਨ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਫੜੇ ਗਏ ਮੁਲਜ਼ਮ ਦਾ ਨਾਂ ਰਾਮੇਸ਼ਵਰ ਮਿਸ਼ਰਾ ਹੈ। 19 ਜਨਵਰੀ ਨੂੰ ਦੁਪਹਿਰ ਕਰੀਬ 3 ਵਜੇ ਮਿਸ਼ਰਾ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਸ਼ੱਕ ਦੇ ਆਧਾਰ ‘ਤੇ ਰੋਕਿਆ ਸੀ।

ਰਾਮੇਸ਼ਵਰ ਮਿਸ਼ਰਾ ਸਾਇੰਸ ਗ੍ਰੈਜੂਏਟ ਹੈ। ਮੁੰਬਈ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਉਸ ਨੂੰ ਬਾਂਦਰਾ-ਕੁਰਲਾ ਕੰਪਲੈਕਸ ‘ਚ ਰੋਕਣ ਤੋਂ ਪਹਿਲਾਂ 30 ਮਿੰਟ ਤੋਂ ਜ਼ਿਆਦਾ ਸਮੇਂ ਤੱਕ ਉਸ ‘ਤੇ ਨਜ਼ਰ ਰੱਖੀ ਸੀ।

ਹਾਈ ਸਕਿਓਰਿਟੀ ਜ਼ੋਨ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ, ਉਹ ਬੇਵਜ੍ਹਾ ਉਥੇ ਘੁੰਮ ਰਿਹਾ ਸੀ। ਇਸ ਕਾਰਨ ਪੁਲਿਸ ਨੂੰ ਉਸ ’ਤੇ ਸ਼ੱਕ ਹੋ ਗਿਆ। ਰਾਮੇਸ਼ਵਰ ਮਿਸ਼ਰਾ ਨੇ 13 ਜਨਵਰੀ ਨੂੰ ਜਾਰੀ ਰਾਸ਼ਟਰੀ ਸੁਰੱਖਿਆ ਗਾਰਡ (ਐਨਐਸਜੀ) ਦਾ ਪਛਾਣ ਪੱਤਰ ਪਾਇਆ ਹੋਇਆ ਸੀ।

ਜਿਸ ‘ਚ ਉਸ ਦੀ ਪੋਸਟ ‘ਰੇਂਜਰ’ ਦੇ ਰੂਪ ‘ਚ ਦਿਖਾਈ ਗਈ ਸੀ। ਜਦੋਂ ਕਿ ਪਛਾਣ ਪੱਤਰ ਦੇ ਰਿਬਨ ‘ਤੇ ‘ਦਿੱਲੀ ਪੁਲਿਸ ਸੁਰੱਖਿਆ (ਪੀ.ਐੱਮ.)’ ਲਿਖਿਆ ਹੋਇਆ ਸੀ। ਫੜੇ ਜਾਣ ‘ਤੇ ਰਾਮੇਸ਼ਵਰ ਮਿਸ਼ਰਾ ਨੇ ਦਾਅਵਾ ਕੀਤਾ ਕਿ ਉਹ ਐਨਐਸਜੀ ਦੇ ਪਠਾਨਕੋਟ ਹੱਬ ਵਿੱਚ ਡੈਪੂਟੇਸ਼ਨ ‘ਤੇ ਤਾਇਨਾਤ ਸੀ ਅਤੇ ਉਸ ਦੇ ਆਈਡੀ ਕਾਰਡ ਵਿੱਚ ਉਸ ਨੂੰ ਜਾਰੀ ਕਰਨ ਵਾਲੀ ਏਜੰਸੀ ਦੀ ਗਲਤੀ ਕਾਰਨ ਸੀ।

Share: