ਖੇਡਣ ਗਈਆਂ 3 ਬੱਚੀਆਂ ਛੱਪੜ ‘ਚ ਡੁੱਬੀਆਂ, ਤਿੰਨਾਂ ਦੀ ਮੌਤ

ਖੇਡਣ ਗਈਆਂ 3 ਬੱਚੀਆਂ ਛੱਪੜ ‘ਚ ਡੁੱਬੀਆਂ, ਤਿੰਨਾਂ ਦੀ ਮੌਤ

ਰਾਜਸਥਾਨ ਦੇ ਟੋਂਕ (Tonk) ਜ਼ਿਲ੍ਹੇ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਟੋਂਕ ਜ਼ਿਲ੍ਹੇ ਦੇ ਦੇਵਲੀ ਇਲਾਕੇ ‘ਚ ਛੱਪੜ ‘ਚ ਡੁੱਬਣ ਕਾਰਨ ਤਿੰਨ ਮਾਸੂਮ ਬੱਚੀਆਂ ਦੀ ਮੌਤ ਹੋ ਗਈ।

ਇਹ ਖਬਰ ਮਿਲਦੇ ਹੀ ਪਿੰਡ ‘ਚ ਹਫੜਾ-ਦਫੜੀ ਮਚ ਗਈ। ਹਾਦਸੇ ਦਾ ਸ਼ਿਕਾਰ ਹੋਈਆਂ ਲੜਕੀਆਂ ਵਿੱਚੋਂ ਦੋ ਸਕੀਆਂ ਭੈਣਾਂ ਸਨ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਬੱਚੀਆਂ ਦੀ ਭਾਲ ਲਈ ਬਚਾਅ ਮੁਹਿੰਮ ਚਲਾਈ ਗਈ। ਦੇਰ ਰਾਤ ਲਾਸ਼ਾਂ ਨੂੰ ਛੱਪੜ ਵਿੱਚੋਂ ਬਾਹਰ ਕੱਢਿਆ ਗਿਆ। ਅੱਜ ਉਨ੍ਹਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ।ਪੁਲਿਸ ਅਧਿਕਾਰੀ ਜਗਦੀਸ਼ ਮੀਨਾ ਨੇ ਦੱਸਿਆ ਕਿ ਇਹ ਹਾਦਸਾ ਇਲਾਕੇ ਦੇ ਕਲਿਆਣਪੁਰਾ ਪਿੰਡ ‘ਚ ਮੰਗਲਵਾਰ ਸ਼ਾਮ ਨੂੰ ਵਾਪਰਿਆ। ਪਿੰਡ ਦੇ ਛੱਪੜ ਕੋਲ ਤਿੰਨ ਮਾਸੂਮ ਬੱਚੀਆਂ ਖੇਡ ਰਹੀਆਂ ਸਨ।

ਇਸ ਦੌਰਾਨ ਉਹ ਛੱਪੜ ਵਿੱਚ ਡਿੱਗ ਗਈਆਂ। ਤਿੰਨਾਂ ਨੂੰ ਤੈਰਨਾ ਨਹੀਂ ਆਉਂਦਾ ਸੀ।

ਇਸ ਕਾਰਨ ਉਨ੍ਹਾਂ ਦੀ ਡੁੱਬਣ ਨਾਲ ਮੌਤ ਹੋ ਗਈ। ਜਦੋਂ ਲੜਕੀਆਂ ਘਰ ਵਾਪਸ ਨਹੀਂ ਆਈਆਂ ਤਾਂ ਰਿਸ਼ਤੇਦਾਰਾਂ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਬਾਅਦ ਵਿਚ ਪਤਾ ਲੱਗਾ ਕਿ ਲੜਕੀਆਂ ਛੱਪੜ ਦੇ ਕੋਲ ਖੇਡ ਰਹੀਆਂ ਸਨ। ਇਸ ‘ਤੇ ਰਿਸ਼ਤੇਦਾਰ ਉਥੇ ਪਹੁੰਚ ਗਏ।

ਇਸ ਸਬੰਧੀ ਤੁਰਤ ਪਿੰਡ ਵਾਸੀਆਂ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਬਾਅਦ ‘ਚ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਪਿੰਡ ਵਾਸੀਆਂ ਦੀ ਮਦਦ ਨਾਲ ਬਚਾਅ ਮੁਹਿੰਮ ਚਲਾਈ। ਹਨੇਰਾ ਅਤੇ ਕੜਾਕੇ ਦੀ ਠੰਢ ਕਾਰਨ ਬਚਾਅ ਕਾਰਜਾਂ ‘ਚ ਕਾਫੀ ਦਿੱਕਤਾਂ ਆਈਆਂ। ਆਖ਼ਰ ਪਿੰਡ ਵਾਸੀਆਂ ਦੀ ਮਦਦ ਨਾਲ ਤਿੰਨੋਂ ਲਾਸ਼ਾਂ ਨੂੰ ਬਾਹਰ ਕੱਢ ਕੇ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ। ਬੱਚੀਆਂ ਦੀ ਮੌਤ ਦੀ ਖਬਰ ਨਾਲ ਉਨ੍ਹਾਂ ਦੇ ਪਰਿਵਾਰਾਂ ‘ਚ ਹਫੜਾ-ਦਫੜੀ ਮਚ ਗਈ।

ਮਰਨ ਵਾਲਿਆਂ ਵਿੱਚ ਸੱਤ ਸਾਲਾ ਰੀਆ ਅਤੇ ਨੌਂ ਸਾਲਾ ਕਿਰਨ ਦੋਵੇਂ ਭੈਣਾਂ ਸਨ ਅਤੇ ਇਸੇ ਉਮਰ ਦੀ ਤੀਜੀ ਕੁੜੀ ਗੁਆਂਢ ਵਿਚ ਰਹਿੰਦੀ ਸੀ। ਰੀਆ ਅਤੇ ਕਿਰਨ ਦੋਵੇਂ ਨੰਦਕਿਸ਼ੋਰ ਮੀਨਾ ਦੀਆਂ ਧੀਆਂ ਸਨ।

Share: