2 ਭਾਰਤੀ ਨੌਜਵਾਨਾਂ ਦੀ ਨਿਊਜ਼ੀਲੈਂਡ ਵਿਖੇ ਬੀਚ ‘ਤੇ ਤੈਰਾਕੀ ਦੌਰਾਨ ਮੌਤ

2 ਭਾਰਤੀ ਨੌਜਵਾਨਾਂ ਦੀ ਨਿਊਜ਼ੀਲੈਂਡ ਵਿਖੇ ਬੀਚ ‘ਤੇ ਤੈਰਾਕੀ ਦੌਰਾਨ ਮੌਤ

ਨਿਊਜ਼ੀਲੈਂਡ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਇੱਕ ਬੀਚ ‘ਤੇ 2 ਭਾਰਤੀ ਨੌਜਵਾਨਾਂ ਦੀ ਤੈਰਾਕੀ ਹਾਦਸੇ ਵਿੱਚ ਮੌਤ ਹੋ ਗਈ ਹੈ। ਦੋਵੇਂ ਨੌਜਵਾਨ ਅਹਿਮਦਾਬਾਦ ਦੇ ਵਸਨੀਕ ਸਨ। ‘ਦਿ ਨਿਊਜ਼ੀਲੈਂਡ ਹੇਰਾਲਡ ਦੀ ਖ਼ਬਰ ਅਨੁਸਾਰ, ਦੋਵੇਂ ਨੌਜਵਾਨ ਅਹਿਮਦਾਬਾਦ ਤੋਂ ਨਿਊਜ਼ੀਲੈਂਡ ਗਏ ਸਨ। ਦੋਵੇਂ ਨੌਜਵਾਨ ਨਿਊਜ਼ੀਲੈਂਡ ਤੋਂ ਸਭ ਤੋਂ ਖਤਰਨਾਕ ਸਥਾਨਾਂ ਵਿਚੋਂ ਇੱਕ ਪੀਹਾ ਬੀਚ ‘ਤੇ ਤੈਰਾਕੀ ਕਰ ਰਹੇ ਸਨ, ਜਿਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਰਿਪੋਰਟ ਅਨੁਸਾਰ ਸੋਰੇਨ ਨਯਨਕੁਮਾਰ ਪਟੇਲ ਅਤੇ ਅੰਸ਼ੁਲ ਸ਼ਾਹ ਪਿਛਲੇ ਸਾਲ ਅਹਿਮਦਾਬਾਦ ਤੋਂ ਨਿਊਜ਼ੀਲੈਂਡ ਵਰਕ ਵੀਜ਼ੇ ‘ਤੇ ਗਏ ਸਨ। ਘਟਨਾ ਪਿਛਲੇ ਹਫਤੇ ਦੀ ਹੈ, ਜਦੋਂ ਦੋਵੇਂ ਆਕਲੈਂਡ ਦੇ ਪੱਛਮ ਵਿੱਚ ਪੀਹਾ ਬੀਚ ‘ਤੇ ਤੈਰਾਕੀ ਕਰਨ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੂੰ ਹੀ ਤੈਰਾਕੀ ਨਹੀਂ ਆਉਂਦੀ ਸੀ, ਬਾਵਜੂਦ ਇਸਦੇ ਨਦੀ ਵਿੱਚ ਉਤਰ ਗਏ।ਰਿਪੋਰਟ ਅਨੁਸਾਰ ਦੋਵਾਂ ਨੌਜਵਾਨਾਂ ਨੂੰ ਲੋਇਨ ਰੋਕ ਤੋਂ ਲਗਭਗ 200 ਮੀਟਰ ਦੀ ਦੂਰੀ ‘ਤੇ ਨਦੀ ਵਿੱਚ ਵਿਖਾਈ ਦਿੱਤੀਆਂ ਤਾਂ ਗਾਰਡ ਨੇ ਲਾਈਫਗਾਰਡ ਨੂੰ ਬੁਲਾਇਆ ਪਰੰਤੂ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਪਟੇਲ ਇਲੈਕਟ੍ਰਿਕ ਇੰਜੀਨੀਅਰ ਸੀ, ਜਦਕਿ ਸ਼ਾਹ ਕੈਸ਼ੀਅਰ ਦਾ ਕੰਮ ਕਰਦਾ ਸੀ। ਭਾਰਤੀ ਹਾਈ ਕਮਿਸ਼ਨ ਨੇ ਵੀ 2 ਨੌਜਵਾਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਨੇ ਦੋਵਾਂ ਨੌਜਵਾਨਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਕਿਹਾ ਹੈ ਉਹ ਪਰਿਵਾਰਾਂ ਨਾਲ ਸੰਪਰਕ ਵਿੱਚ ਹਨ।

Share: