ਕੈਨੇਡਾ ਵਿਖੇ ਕਾਰ ਹਾਦਸੇ ਵਿੱਚ ਮੋਗਾ ਦੀ ਵਸਨੀਕ ਪੰਜਾਬਣ ਦੀ ਮੌਤ

ਕੈਨੇਡਾ ਵਿਖੇ ਕਾਰ ਹਾਦਸੇ ਵਿੱਚ ਮੋਗਾ ਦੀ ਵਸਨੀਕ ਪੰਜਾਬਣ ਦੀ ਮੌਤ

ਚੰਡੀਗੜ੍ਹ: ਕੈਨੇਡਾ ਵਿਖੇ ਇੱਕ ਸੜਕ ਹਾਦਸੇ ਵਿੱਚ ਮੋਗਾ ਜਿ਼ਲ੍ਹੇ ਦੀ ਵਸਨੀਕ ਪੰਜਾਬਣ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ। ਮੋਗਾ ਦੇ ਪਿੰਡ ਰੋਲੀ ਦੀ ਰਹਿਣ ਵਾਲੀ ਸਰਬਜੀਤ ਕੌਰ ਦੀ ਕੈਨੇਡਾ ਦੇ ਵਿਨੀਪੈਗ ਵਿੱਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 2 ਬੱਚਿਆਂ ਦੀ ਮਾਤਾ ਸਰਬਜੀਤ ਕੌਰ ਆਪਣੇ ਕੰਮ ਤੋਂ ਘਰ ਪਰਤ ਰਹੀ ਸੀ, ਜਦੋਂ ਗਲਤ ਸਾਈਡ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਵਾਹਨ ਨੇ ਉਸਦੀ ਕਾਰ ਨੂੰ ਟੱਕਰ ਕਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਸਰਬਜੀਤ ਕੌਰ ਦੀ ਮੌਕੇ ਉਪਰ ਹੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਸਰਬਜੀਤ ਕੌਰ ਦਾ ਵਿਆਹ ਪਿੰਡ ਰੋਲੀ ਵਿੱਚ ਹੋਇਆ ਸੀ ਅਤੇ ਉਹ 2012 ਵਿੱਚ ਆਪਣੇ ਪਤੀ ਅਤੇ ਬੱਚਿਆਂ ਸਮੇਤ ਪੱਕੀ ਰਿਹਾਇਸ਼ ਲਈ ਕੈਨੇਡਾ ਗਈ ਸੀ। ਇਸ ਅਤਿ ਦੁਖਦਾਈ ਖ਼ਬਰ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

Share: