ਜਲੰਧਰ (ਮਨੀਸ਼ ਰਿਹਾਨ) ਰਾਸ਼ਨ ਡੀਪੂ ਹੋਲਡਰਜ਼ ਵੈਲਫੇਅਰ ਸੁਸਾਇਟੀ (ਰਜਿ.) ਜਲੰਧਰ ਦਾ ਇਕ ਵਫ਼ਦ ਹਰਦੀਪ ਸਿੰਘ ਚੇਅਰਮੈਨ ਅਤੇ ਦਰਸ਼ਨ ਲਾਲ ਭਸੀਨ ਪ੍ਰਧਾਨ ਦੀ ਅਗਵਾਈ ਹੇਠ ਜਵਾਇੰਟ ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਪੰਜਾਬ ਸ. ਅਜੇਵੀਰ ਸਰੋਏ ਜੀ ਨੂੰ ਅਨਾਜ ਭਵਨ ਚੰਡੀਗੜ੍ਹ ਵਿਖੇ ਮਿਲ਼ਿਆ ਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਮੇਤ ਸਾਰੇ ਰਾਜਾਂ ਵਿਚ ਕਮਿਸ਼ਨ ਦਾ ਵਾਧਾ ਕੀਤਾ ਗਿਆ ਹੈ।
ਇਸ ਨੂੰ ਜਲਦੀ ਲਾਗੂ ਕਰਨ ਦੀ ਬੇਨਤੀ ਕੀਤੀ। ਜਵਾਇੰਟ ਡਾਇਰੈਕਟਰ ਨੇ ਦੱਸਿਆ ਅਜੇ 70/-ਰੂਪੈ ਕਮਿਸ਼ਨ ਦੀ ਚਿੱਠੀ ਜਾਰੀ ਨਹੀਂ ਕੀਤੀ। ਇਹ ਚਿੱਠੀ ਜਾਰੀ ਹੋਣ ਤੇ ਲਾਗੂ ਹੋ ਜਾਏਗੀ। ਬਾਅਦ ਵਿਚ ਇਹ ਵੀ ਲਾਗੂ ਹੋਵੇਗੀ। ਇਸ ਅਵਸਰ ਤੇ ਭਗਤ ਬਿਸ਼ਨ ਦਾਸ ਸੀਨੀਅਰ ਮੀਤ ਪ੍ਰਧਾਨ, ਰਵੀ ਕੂਮਾਰ ਆਬਾਦਪੁਰਾ, ਜੀਵਨ ਕਾਲਿਆ ਵੀ ਮੋਜੁਦ ਸਨ।