ਅਬ ਤੱਕ ਨਿਊਜਲਾਈਨ, ਵਰਲਡ ਪੰਜਾਬੀ ਨਿਊਜ਼ ਅਤੇ ਯੂਨੀਵਰਸਲ ਪਲਸ ਨਿਊਜ਼ ਵੱਲੋਂ ਪਲਾਸਟਿਕ ਦੇ ਵਿਰੁੱਧ “ਮੇਰਾ ਘਰ ਪਲਾਸਟਿਕ ਮੁਕਤ” ਮੁਹਿੰਮ ਦਾ ਕੀਤਾ ਗਿਆ ਆਗਾਜ਼
ਆਪਣੇ ਆਪ ਨੂੰ ਟਰੈਫਿਕ ਚਲਾਨਾਂ ਤੋਂ ਅਤੇ ਆਪਣੇ ਚੁਗਿਰਦੇ ਨੂੰ ਪਲਾਸਟਿਕ ਤੋਂ ਦੁਆਓ ਅਜ਼ਾਦੀ: ਰੁਪਿੰਦਰ ਸਿੰਘ ਅਰੋੜਾ
ਜਲੰਧਰ (ਮਨੀਸ਼ ਰਿਹਾਨ) ਭਾਰਤ ਦਾ 75ਵਾਂ ਸੁਤੰਤਰਤਾ ਦਿਵਸ ਕ੍ਰਾਂਤੀਕਾਰੀ ਪ੍ਰੈੱਸ ਕਲੱਬ ਅਤੇ ਮਾਨਵ ਸੇਵਾ ਵੈਲਫੇਅਰ ਸੁਸਾਇਟੀ ਵੱਲੋਂ ਸਾਂਝੇ ਤੌਰ ਤੇ ਜਲੰਧਰ ਦੇ ਦੀਨ ਦਿਆਲ ਉਪਾਧਿਆ ਨਗਰ ਵਿੱਚ ਬਣੇ ਕਮਿਊਨਟੀ ਹਾਲ ਵਿੱਚ ਮਨਾਇਆ ਗਿਆ। ਇਸ ਮੌਕੇ ਤਿਰੰਗਾ ਲਹਿਰਾਇਆ ਦੇ ਨਾਲ-ਨਾਲ ਜਰੂਰਤਮੰਦ ਬੱਚਿਆਂ ਨੂੰ ਮਾਸਿਕ ਫੀਸ ਵੀ ਵੰਡੀ ਗਈ। ਮਾਨਵ ਸੇਵਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸ਼ੰਕਰ ਰਾਜਾ ਨੇ ਦੱਸਿਆ ਕੇ ਤਕਰੀਬਨ 67 ਜਰੂਰਤਮੰਦ ਬੱਚਿਆਂ ਨੂੰ ਸਕੂਲ ਫੀਸ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਉਹਨਾਂ ਦੀ ਸੁਸਾਇਟੀ ਨੇ ਇਹ ਬੀੜਾ ਪਿੱਛੇ ਪਿਛਲੇ ਕਈ ਸਾਲਾਂ ਤੋ ਚੱਕਿਆ ਹੈ ਅਤੇ ਸਮੇਂ-ਸਮੇਂ ਉਹ ਜ਼ਰੂਰਤਮੰਦਾਂ ਨੂੰ ਰਾਸ਼ਨ ਵੀ ਮੁਹਈਆ ਕਰਵਾਉਂਦੇ ਹਨ। ਮਾਨਵ ਸੇਵਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ੍ਰੀ ਸਾਹਿਲ ਸ਼ਰਮਾ ਨੇ ਕਿਹਾ ਅਜਿਹੀ ਸੇਵਾ ਕਰਕੇ ਉਹਨਾਂ ਨੂੰ ਕਾਫ਼ੀ ਸਕੂਨ ਮਿਲਦਾ ਹੈ।
ਇਸ ਮੌਕੇ ਅਬ ਤੱਕ ਨਿਊਜਲਾਈਨ, ਵਰਲਡ ਪੰਜਾਬੀ ਨਿਊਜ਼ ਅਤੇ ਯੂਨੀਵਰਸਲ ਪਲਸ ਨਿਊਜ਼ ਵੱਲੋਂ ਜਲੰਧਰ ਦੇ ਡੀ ਸੀ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਪਲਾਸਟਿਕ ਦੇ ਵਿਰੁੱਧ ਪਲਾਸਟਿਕ ਦੀ ਵਰਤੋਂ ਦੇ ਵਿਰੁੱਧ ਆਪਣੇ ਆਪਣੇ ਘਾਟ ਇਕ ਵਿਸ਼ੇਸ਼ ਮੁਹਿੰਮ ਜਿਸ ਦਾ ਨਾਮ “ਮੇਰਾ ਘਰ ਪਲਾਸਟਿਕ ਮੁਕਤ” ਦਾ ਆਗਾਜ਼ ਕੀਤਾ ਗਿਆ। ਅੱਜ ਦੇ ਇਸ ਸਮਾਗਮ ਵਿਚ ਅੱਬਤਕ ਨਿਊਜਲਾਈਨ ਦੇ ਮੁੱਖ ਸੰਪਾਦਕ ਗੌਰਵ ਕਾਂਤ, ਵਰਲਡ ਪੰਜਾਬੀ ਨਿਊਜ਼ ਦੇ ਮੁੱਖ ਸੰਪਾਦਕ ਰੁਪਿੰਦਰ ਸਿੰਘ ਅਰੋੜਾ ਅਤੇ ਯੂਨੀਵਰਸ ਪਲਸ ਦੇ ਮੁੱਖ ਸੰਪਾਦਕ ਅੰਮ੍ਰਿਤਪਾਲ ਸਿੰਘ ਸਫ਼ਰੀ ਵੱਲੋਂ ਇਹ ਪ੍ਰਣ ਕੀਤਾ ਗਿਆ ਉਹ ਆਪਣੇ ਆਪਣੇ ਘਰ ਨੂੰ ਪਲਾਸਟਿਕ ਮੁਕਤ ਬਣਾਉਣਗੇ ਅਤੇ ਉਹਨਾਂ ਨੇ ਸਮਾਗਮ ਦੇ ਵਿਚ ਆਏ ਹੋਏ ਮਹਿਮਾਨਾਂ ਨੂੰ ਪ੍ਰੇਰਿਤ ਕੀਤਾ ਆਪਣੇ-ਆਪਣੇ ਘਰ ਵਿਚ ਪਲਾਸਟਿਕ ਦੀ ਵਰਤੋਂ ਨੂੰ ਘਟਾਉਣ ਤਾਂ ਕਿ ਅਸੀਂ ਆਪਣੇ ਇਸ ਵਾਤਾਵਰਣ ਨੂੰ ਪਲਾਸਟਿਕ ਮੁਕਤ ਬਣਾ ਸਕੀਏ। ਕ੍ਰਾਂਤੀਕਾਰੀ ਪ੍ਰੈਸ ਕਲੱਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਸਫ਼ਰੀ ਵਿਸ਼ੇਸ਼ ਤੌਰ ਤੇ ਮਾਨਵ ਸੇਵਾ ਵੈਲਫੇਅਰ ਸੁਸਾਇਟੀ ਦੀ ਤਰੀਫ਼ ਕਰਦੇ ਹੋਏ ਕਿਹਾ ਜੋ ਜ਼ਰੂਰਤਮੰਦਾਂ ਨੂੰ ਫੀਸ ਵੰਡਣ ਦਾ ਉਪਰਾਲਾ ਉਹ ਪਿਛਲੇ ਕਈ ਸਾਲਾਂ ਤੋਂ ਬਿਨਾਂ ਕਿਸੇ ਰੁਕਾਵਟ ਦੇ ਕਰ ਰਹੇ ਹਨ ਉਹ ਇੱਕ ਸ਼ਲਾਘਾਯੋਗ ਕਦਮ ਹੈ। ਉਹਨਾਂ ਨੇ ਮਾਨਵ ਸੇਵਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਸਾਹਿਲ ਸ਼ਰਮਾ ਦੇ ਹੌਂਸਲੇ ਨੂੰ ਕਾਬਲ-ਏ-ਤਰੀਫ ਦੱਸਿਆ ਕਿਉਕਿ ਉਸ ਸਾਰਾ ਖਰਚਾ ਆਪਣੀ ਜੇਬ ਵਿਚੋਂ ਅਤੇ ਹੋਰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕਰ ਰਹੇ ਹਨ। ਇਸ ਮੌਕੇ ਕ੍ਰਾਂਤੀਕਾਰੀ ਪ੍ਰੈੱਸ ਕਲੱਬ ਦੇ ਪੰਜਾਬ ਸਕੱਤਰ ਗੌਰਵ ਕਾਂਤ ਅਤੇ ਕ੍ਰਾਂਤੀਕਾਰੀ ਪ੍ਰੈੱਸ ਕਲੱਬ ਦੇ ਸੋਸ਼ਲ ਅਤੇ ਮਹਿਲਾ ਵਿੰਗ ਜਲੰਧਰ ਦੀ ਚੇਅਰਮੈਨ ਗੁਰਪ੍ਰੀਤ ਕੌਰ ਨੇ ਵੀ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਆਪਣੇ ਸਮਾਜ ਨੂੰ ਅਤੇ ਆਪਣੇ ਆਸ ਪਾਸ ਦੇ ਵਾਤਾਵਰਣ ਅਤੇ ਚੁਗਿਰਦੇ ਨੂੰ ਸਾਫ ਸੁਥਰਾ ਬਣਾਉਣ ਦੀ ਅਪੀਲ ਕੀਤੀ।
ਕ੍ਰਾਂਤੀਕਾਰੀ ਪ੍ਰੈੱਸ ਕਲੱਬ ਦੇ ਪੰਜਾਬ ਦੇ ਜਨਰਲ ਸਕੱਤਰ ਰੁਪਿੰਦਰ ਸਿੰਘ ਅਰੋੜਾ ਨੇ ਆਏ ਮਹਿਮਾਨਾਂ ਜੀ ਆਇਆਂ ਕਹਿੰਦਿਆਂ ਹੋਇਆਂ ਨਿਵੇਕਲੇ ਢੰਗ ਨਾਲ ਇਹ ਸੰਕਲਪ ਦ੍ਰਿੜ ਕਰਵਾਏ ਕਿ ਅੱਜ ਤੋਂ ਸਾਰੇ ਆਪਣੇ ਆਪਣੇ ਘਰ ਦੇ ਵਿੱਚ ਪਲਾਸਟਿਕ ਦੀ ਵਰਤੋਂ ਘੱਟ ਕਰਨਗੇ ਅਤੇ ਵੱਧ ਤੋਂ ਵੱਧ ਟਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਹੋਣ ਵਾਲੇ ਚਲਾਨਾਂ ਤੋਂ ਆਜ਼ਾਦੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕੇ ਜੇ ਹਰ ਕੋਈ ਆਪਣੇ ਆਪ ਵਿੱਚ ਸੁਧਾਰ ਕਰਨਾ ਸ਼ੁਰੂ ਕਰ ਦੇਵੇ ਤਾਂ ਸਮਾਜ ਦਾ ਸੁਧਾਰ ਹੋਣਾ ਆਪਣੇ ਆਪ ਸ਼ੁਰੂ ਹੋ ਜਾਵੇਗਾ।
ਇਸ ਮੌਕੇ ਕ੍ਰਾਂਤੀਕਾਰੀ ਪ੍ਰੈਸ ਕਲੱਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਸਫ਼ਰੀ ਪੰਜਾਬ ਵਾਈਸ ਪ੍ਰਧਾਨ ਸ੍ਰੀ ਅਨਿਲ ਵਰਮਾ, ਜਨਰਲ ਸਕੱਤਰ ਰੁਪਿੰਦਰ ਸਿੰਘ ਅਰੋੜਾ, ਸਕੱਤਰ ਗੌਰਵ ਕਾਂਤ, ਮੁੱਖ ਸਲਾਹਕਾਰ ਨਵੀਨ ਕੋਹਲੀ, ਜਲੰਧਰ ਇਕਾਈ ਦੇ ਪ੍ਰਧਾਨ ਮਨੀਸ਼ ਰਿਹਾਨ, ਜਲੰਧਰ ਚੇਅਰਮੈਨ ਰਾਜਕੁਮਾਰ ਕੌਲ, ਜਲੰਧਰ ਦੇ ਜਨਰਲ ਸਕੱਤਰ ਸ਼ੰਕਰ ਰਾਜਾ, ਵਿਨੋਦ ਭਗਤ, ਸ਼ੋਸ਼ਲ ਅਤੇ ਮਹਿਲਾ ਵਿੰਗ ਦੇ ਸਰਪਰਸਤ ਮਨਦੀਪ ਕੌਰ, ਚੇਅਰਮੈਨ ਗੁਰਪ੍ਰੀਤ ਕੌਰ, ਜਨਰਲ ਸਕੱਤਰ ਰੇਖਾ ਮਹਿਰਾ, ਵਾਈਸ ਪ੍ਰਧਾਨ ਇੰਦਰਜੀਤ ਕੌਰ, ਮਨਜੀਤ ਸਿੰਘ, ਸ੍ਰੀ ਕੁਲਵੰਤ ਰਾਏ, ਡਾਕਟਰ ਭੀਮ ਰਾਓ ਅੰਬੇਦਕਰ ਪਬਲਿਕ ਸੈਲ ਦੇ ਪੰਜਾਬ ਪ੍ਰਧਾਨ ਅਮਰੀਕ ਮੀਕਾ, ਸੇਵਾ ਸਿੱਧੂ, ਮਾਨਵ ਸੇਵਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਸਾਹਿਲ ਸ਼ਰਮਾ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਮੌਜੂਦ ਸਨ।