ਅੱਜ ਦੇ ਮੈਚ ’ਚ ਮੀਂਹ ਵਿਗਾੜ ਸਕਦਾ ਹੈ ਖੇਡ

ਅੱਜ ਦੇ ਮੈਚ ’ਚ ਮੀਂਹ ਵਿਗਾੜ ਸਕਦਾ ਹੈ ਖੇਡ

ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ’ਚ ਰਾਇਲ ਚੈਲਿੰਜਰ ਬੈਂਗਲੁਰੂ ਦੀ ਟੀਮ ਨੇ ਅੱਜ ਸ਼ਾਮ ਕੋਲਕਾਤਾ ਦੇ ਈਡਨ ਗਾਰਡਨ ਮੈਦਾਨ ’ਤੇ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਮੈਚ ਖੇਡਣਾ ਹੈ। ਇਸ ਮੈਚ ’ਚ ਜੇਤੂ ਟੀਮ ਅੱਗੇ ਵਧੇਗੀ, ਜਦੋਂਕਿ ਹਾਰਨ ਵਾਲੀ ਟੀਮ ਦਾ ਸਫ਼ਰ ਇੱਥੇ ਹੀ ਖ਼ਤਮ ਹੋ ਜਾਵੇਗਾ। ਜਿੱਤ-ਹਾਰ ਤੋਂ ਇਲਾਵਾ ਵੀ ਇਕ ਚੀਜ਼ ਹੈ, ਜੋ ਇਸ ਮੈਚ ਨੂੰ ਪ੍ਰਭਾਵਿਤ ਕਰ ਸਕਦੀ ਹੈ। ਕੋਲਕਾਤਾ ਦਾ ਮੌਸਮ ਪਿਛਲੇ ਕੁਝ ਦਿਨਾਂ ਤੋਂ ਚੰਗਾ ਨਹੀਂ ਰਿਹਾ ਅਤੇ ਅੱਜ ਦੇ ਮੈਚ ’ਚ ਵੀ ਮੀਂਹ ਖੇਡ ਵਿਗਾੜ ਸਕਦਾ ਹੈ।

ਅੱਜ ਲਖਨਊ ਤੇ ਬੈਂਗਲੁਰੂ ਦੀਆਂ ਟੀਮਾਂ ਆਈਪੀਐੱਲ ਐਲੀਮੀਨੇਟਰ ’ਚ ਆਹਮੋ-ਸਾਹਮਣੇ ਹੋਣਗੀਆਂ। ਵੈਸੇ ਇਹ ਮੈਚ ਦੋਵਾਂ ਟੀਮਾਂ ਲਈ ਅਹਿਮ ਹੈ ਕਿਉਂਕਿ ਜੋ ਵੀ ਹਾਰੇਗਾ, ਉਸ ਦਾ ਟਰਾਫੀ ਜਿੱਤਣ ਦਾ ਸੁਪਨਾ ਟੱੁਟ ਜਾਵੇਗਾ। ਜਿੱਤ-ਹਾਰ ਸਿਰਫ਼ ਮੈਚ ਹੋਣ ਦੀ ਸੂਰਤ ’ਚ ਹੀ ਨਹੀਂ ਸਗੋਂ ਨਾ ਖੇਡੇ ਜਾਣ ’ਤੇ ਤੈਅ ਕੀਤੀ ਜਾਣੀ ਹੈ। ਆਈਪੀਐੱਲ ਦੇ ਨਵੇਂ ਨਿਯਮਾਂ ਮੁਤਾਬਿਕ ਜੇ ਮੈਚ ਨਾ ਹੋ ਸਕਿਆ ਤਾਂ ਲੀਗ ਪੜਾਅ ’ਚ ਜ਼ਿਆਦਾ ਅੰਕਾਂ ਵਾਲੀ ਟੀਮ ਅੱਗੇ ਵਧੇਗੀ।ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ’ਚ ਰਾਇਲ ਚੈਲਿੰਜਰ ਬੈਂਗਲੁਰੂ ਦੀ ਟੀਮ ਨੇ ਅੱਜ ਸ਼ਾਮ ਕੋਲਕਾਤਾ ਦੇ ਈਡਨ ਗਾਰਡਨ ਮੈਦਾਨ ’ਤੇ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਮੈਚ ਖੇਡਣਾ ਹੈ। ਇਸ ਮੈਚ ’ਚ ਜੇਤੂ ਟੀਮ ਅੱਗੇ ਵਧੇਗੀ, ਜਦੋਂਕਿ ਹਾਰਨ ਵਾਲੀ ਟੀਮ ਦਾ ਸਫ਼ਰ ਇੱਥੇ ਹੀ ਖ਼ਤਮ ਹੋ ਜਾਵੇਗਾ। ਜਿੱਤ-ਹਾਰ ਤੋਂ ਇਲਾਵਾ ਵੀ ਇਕ ਚੀਜ਼ ਹੈ, ਜੋ ਇਸ ਮੈਚ ਨੂੰ ਪ੍ਰਭਾਵਿਤ ਕਰ ਸਕਦੀ ਹੈ। ਕੋਲਕਾਤਾ ਦਾ ਮੌਸਮ ਪਿਛਲੇ ਕੁਝ ਦਿਨਾਂ ਤੋਂ ਚੰਗਾ ਨਹੀਂ ਰਿਹਾ ਅਤੇ ਅੱਜ ਦੇ ਮੈਚ ’ਚ ਵੀ ਮੀਂਹ ਖੇਡ ਵਿਗਾੜ ਸਕਦਾ ਹੈ।

ਅੱਜ ਲਖਨਊ ਤੇ ਬੈਂਗਲੁਰੂ ਦੀਆਂ ਟੀਮਾਂ ਆਈਪੀਐੱਲ ਐਲੀਮੀਨੇਟਰ ’ਚ ਆਹਮੋ-ਸਾਹਮਣੇ ਹੋਣਗੀਆਂ। ਵੈਸੇ ਇਹ ਮੈਚ ਦੋਵਾਂ ਟੀਮਾਂ ਲਈ ਅਹਿਮ ਹੈ ਕਿਉਂਕਿ ਜੋ ਵੀ ਹਾਰੇਗਾ, ਉਸ ਦਾ ਟਰਾਫੀ ਜਿੱਤਣ ਦਾ ਸੁਪਨਾ ਟੱੁਟ ਜਾਵੇਗਾ। ਜਿੱਤ-ਹਾਰ ਸਿਰਫ਼ ਮੈਚ ਹੋਣ ਦੀ ਸੂਰਤ ’ਚ ਹੀ ਨਹੀਂ ਸਗੋਂ ਨਾ ਖੇਡੇ ਜਾਣ ’ਤੇ ਤੈਅ ਕੀਤੀ ਜਾਣੀ ਹੈ। ਆਈਪੀਐੱਲ ਦੇ ਨਵੇਂ ਨਿਯਮਾਂ ਮੁਤਾਬਿਕ ਜੇ ਮੈਚ ਨਾ ਹੋ ਸਕਿਆ ਤਾਂ ਲੀਗ ਪੜਾਅ ’ਚ ਜ਼ਿਆਦਾ ਅੰਕਾਂ ਵਾਲੀ ਟੀਮ ਅੱਗੇ ਵਧੇਗੀ।ਕੁਆਲੀਫਾਇਰ ’ਤੇ ਮੀਂਹ ਦਾ ਖ਼ਤਰਾ ਮੰਡਰਾ ਰਿਹਾ ਹੈ। ਪਿਛਲੇ ਦੋ ਦਿਨਾਂ ਤੋਂ ਕੋਲਕਾਤਾ ’ਚ ਹਨੇਰੀ ਤੇ ਮੀਂਹ ਦਾ ਅਸਰ ਰਿਹਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਿਕ ਮੈਚ ਦੌਰਾਨ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਤਰ੍ਹਾਂ ਓਵਰਾਂ ’ਚ ਕਟੌਤੀ ਦੀ ਸੰਭਾਵਨਾ ਹੈ। ਸ਼ਾਮ 5 ਵਜੇ ਤੋਂ ਬਾਅਦ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ।ਕੁਆਲੀਫਾਇਰ ’ਤੇ ਮੀਂਹ ਦਾ ਖ਼ਤਰਾ ਮੰਡਰਾ ਰਿਹਾ ਹੈ। ਪਿਛਲੇ ਦੋ ਦਿਨਾਂ ਤੋਂ ਕੋਲਕਾਤਾ ’ਚ ਹਨੇਰੀ ਤੇ ਮੀਂਹ ਦਾ ਅਸਰ ਰਿਹਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਿਕ ਮੈਚ ਦੌਰਾਨ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਤਰ੍ਹਾਂ ਓਵਰਾਂ ’ਚ ਕਟੌਤੀ ਦੀ ਸੰਭਾਵਨਾ ਹੈ। ਸ਼ਾਮ 5 ਵਜੇ ਤੋਂ ਬਾਅਦ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ।

Share: