ਕਰ ਭਲਾ ਹੋ ਭਲਾ ਪ੍ਰੈਸ ਕਲੱਬ ਕੋਟਕਪੂਰਾ ਨੇ ਨਵ-ਨਿਯੁਕਤ ਐਸਐਸਪੀ ਫਰੀਦਕੋਟ ਅਵਨੀਤ ਕੌਰ ਦਾ ਕੀਤਾ ਸਨਮਾਨ

ਕਰ ਭਲਾ ਹੋ ਭਲਾ ਪ੍ਰੈਸ ਕਲੱਬ ਕੋਟਕਪੂਰਾ ਨੇ ਨਵ-ਨਿਯੁਕਤ ਐਸਐਸਪੀ ਫਰੀਦਕੋਟ ਅਵਨੀਤ ਕੌਰ ਦਾ ਕੀਤਾ ਸਨਮਾਨ

ਕੋਟਕਪੂਰਾ/ਫਰੀਦਕੋਟ (ਰੋਹਿਤ ਆਜ਼ਾਦ) ਸਥਾਨਕ ਸਹਿਰ ਦੇ ਪੱਤਰਕਾਰਾਂ ਦੀ ਪ੍ਰਸਿੱਧ ਸਮਾਜਸੇਵੀ ਸੰਸਥਾ ਕਰ ਭਲਾ ਹੋ ਭਲਾ ਪ੍ਰੈਸ ਕਲੱਬ (ਰਜਿ.) ਕੋਟਕਪੂਰਾ ਵੱਲੋ ਪੰਜਾਬ ਦੇ ਪਹਿਲੇ ਓਲੰਪੀਅਨ ਅਤੇ ਨਿਸ਼ਾਨੇਬਾਜ਼ ਮੈਡਮ ਅਵਨੀਤ ਕੌਰ ਸਿੱਧੂ ਦਾ ਨਵ-ਨਿਯੁਕਤ ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਫਰੀਦਕੋਟ ਲੱਗਣ ਤੇ ਕਲੱਬ ਦੇ ਪ੍ਰਧਾਨ ਚਰਨਦਾਸ ਗਰਗ ਦੀ ਅਗਵਾਈ ਹੇਠ ਕਲੱਬ ਦੇ ਹੋਰਾਂ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਉਨਾਂ ਦੇ ਦਫ਼ਤਰ ਵਿਚ ਹਾਜਰ ਹੋਕੇ ਉਨਾਂ ਦਾ ਸੱਚੇ ਦਿਲੋਂ ਫਰੀਦਕੋਟ ਦੀ ਧਰਤੀ ਤੇ ਪਹੁੰਚਣ ਤੇ ਉਨਾਂ ਨੂੰ ਜੀ ਆਇਆਂ ਨੂੰ ਆਖਦੇ ਹੋਏ ਤੇ ਉਨਾਂ ਨੂੰ ਬਾਬਾ ਫਰੀਦ ਜੀ ਦਾ ਸੁੰਦਰ ਚਿੱਤਰ ਉਪਹਾਰ ਵਜੋਂ ਦਿੰਦੇਆਂ ਹੋਇਆਂ ਸਨਮਾਨ ਕੀਤਾ ਗਿਆ।

ਇਸ ਮੌਕੇ ਕਲੱਬ ਦੇ ਕਾਰਜਕਾਰੀ ਪ੍ਰਧਾਨ ਸੁਭਾਸ ਮਹਿਤਾ, ਚੇਅਰਮੈਨ ਜਸਕਰਨ ਸਿੰਘ ਅਤੇ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰੋਹਿਤ ਆਜ਼ਾਦ ਤੇ ਸ਼ਾਮ ਸੁੰਦਰ ਤੇ ਹੋਰਾਂ ਆਦਿ ਨੇ ਦੱਸਿਆ ਕਿ ਅੱਜ ਸਾਡੇ ਕਲੱਬ ਵੱਲੋਂ ਫਰੀਦਕੋਟ ਦੇ ਨਵ-ਨਿਯੁਕਤ ਐਸਐਸਪੀ ਮੈਡਮ ਅਵਨੀਤ ਕੌਰ ਨੂੰ ਜਿਲ੍ਹਾ ਫਰੀਦਕੋਟ ਦਾ ਪੁਲਿਸ ਮੁਖੀ ਦਾ ਅਹੁਦਾ ਸੰਭਾਲਣ ਅਤੇ ਉਨਾਂ ਦਾ ਫਰੀਦਕੋਟ ਦੀ ਧਰਤੀ ਤੇ ਪਹੁੰਚਣ ਤੇ ਉਨਾਂ ਦਾ ਸੱਚੇ ਦਿਲੋਂ ਸਵਾਗਤ ਕਰਦੇ ਹੋਏ ਉਨਾਂ ਨੂੰ ਬਾਬਾ ਫਰੀਦ ਜੀ ਦਾ ਸੁੰਦਰ ਚਿੱਤਰ ਦੇਕੇ ਸਨਮਾਨ ਕੀਤਾ ਗਿਆ ਅਤੇ ਨਾਲ ਹੀ ਇਸ ਮੌਕੇ ਕਲੱਬ ਦੇ ਨਵੇਂ ਅਹੁਦੇਦਾਰਾਂ ਤੇ ਮੈਂਬਰਾਂ ਦੀ ਲਿਸਟ ਵੀ ਰਿਲੀਜ਼ ਕੀਤੀ ਗਈ। ਇਸ ਸਮੇਂ ਕਲੱਬ ਦੇ ਸਲਾਹਕਾਰ ਬਲਜਿੰਦਰ ਬੱਲੀ ਤੇ ਰਿਸ਼ੀ ਪਲਤਾ ਵੱਲੋ ਕਲੱਬ ਵੱਲੋ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਬਾਰੇ ਅਤੇ ਸਮਾਜਸੇਵਾ ਦੇ ਖੇਤਰ ਵਿਚ ਕਲੱਬ ਵੱਲੋਂ ਪਾਏ ਜਾ ਰਹੇ ਯੋਗਦਾਨ ਤੋਂ ਵੀ ਐਸਐਸਪੀ ਮੈਡਮ ਅਵਨੀਤ ਕੌਰ ਜੀ ਨੂੰ ਜਾਣੂ ਕਰਵਾਇਆ ਗਿਆ।

ਮੈਡਮ ਅਵਨੀਤ ਕੌਰ ਐਸਐਸਪੀ ਫਰੀਦਕੋਟ ਵੱਲੋਂ ਕਲੱਬ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸ਼ਾ ਕਰਦੇ ਹੋਏ ਤੇ ਕਲੱਬ ਵੱਲੋਂ ਕੀਤੇ ਗਏ ਉਨਾਂ ਦੇ ਸਨਮਾਨ ਦੇ ਚੱਲਦਿਆਂ ਉਨਾਂ ਕਲੱਬ ਦੇ ਸਮੂਹ ਅਹੁਦੇਦਾਰਾਂ ਤੇ ਮੈਬਰਾਂ ਦਾ ਧੰਨਵਾਦ ਕਰਦਿਆਂ ਹੋਇਆਂ ਉਨਾਂ ਨੂੰ ਹਮੇਸ਼ਾਂ ਅੱਗੇ ਭਵਿੱਖ ਵਿਚ ਵੀ ਅਜਿਹੇ ਕੰਮ ਲਗਾਤਾਰ ਕਰਦੇ ਰਹਿਣ ਨੂੰ ਪ੍ਰੇਰਿਤ ਵੀ ਕੀਤਾ ਗਿਆ।

Share: