ਜਲੰਧਰ (ਪੂਜਾ ਸ਼ਰਮਾ) ਕੇਂਦਰੀ ਵਿਦਿਆਲੇ ਨੰਬਰ 4 ਜਲੰਧਰ ਕੈਂਟ ਵਿਖੇ ਮਿਤੀ 1 ਅਪ੍ਰੈਲ 2022 ਨੂੰ ਪ੍ਰੀਖਿਆ ‘ਤੇ ਚਰਚਾ 5.0 ਦਾ ਸਿੱਧਾ ਪ੍ਰਸਾਰਨ ਦਿਖਾਇਆ ਗਿਆ ਜਿਸ ਦਾ ਆਰੰਭ 11 ਵਜੇ ਹੋਇਆ। ਇਸ ਪ੍ਰੋਗਰਾਮ ਦੀ ਅਗਵਾਈ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕੀਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਵਿਚ ਸਫਲ ਹੋਣ ਦੇ ਸੁਝਾਅ ਦਿੱਤੇ। ਇਹ ਪ੍ਰੋਗਰਾਮ 1361 ਵਿਦਿਆਰਥੀਆਂ ਤੇ 53 ਸਟਾਫ ਮੈਂਬਰਾਂ ਵੱਲੋਂ ਵੇਖਿਆ ਗਿਆ ਤੇ ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਦਿੱਤਾ ਗਿਆ।
ਮੋਦੀ ਨੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਵਿਚ ਸਫਲ ਹੋਣ ਦੇ ਦਿੱਤੇ ਸੁਝਾਅ
