ਜਲੰਧਰ (ਪੂਜਾ ਸ਼ਰਮਾ) ਸ਼ਹਿਰ ਵਿਚ ਲਗਾਤਾਰ ਚੋਰਾਂ ਦੇ ਹੋਸਲੇ ਦਿਨੋਂ-?ਦਿਨ ਵਧਦੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਅਵਤਾਰ ਨਗਰ ਦੇ ਨਾਲ ਲਗਦੇ ਤੇਜ ਮੋਹਨ ਨਗਰ ਵਿੱਚ ਬੀਤੀ ਰਾਤ ਚੋਰਾਂ ਨੇ ਘਰ ਦੇ ਬਾਹਰ ਖੜ੍ਹੀ ਗੱਡੀ ਜਿਸ ਦਾ ਨੰਬਰ PB32Z0090 ਹੈ, ਉਸ ਦਾ ਸ਼ੀਸ਼ਾ ਤੋੜ ਕੇ ਇਕ ਕਾਲੇ ਰੰਗ ਦਾ ਬੈਗ ਜਿਸ ਵਿੱਚ ਕੁੱਝ ਧਾਰਮਿਕ ਕਿਤਾਬਾਂ ਤੇ 40,000 ਨਗਦੀ ਸੀ, ਲੈ ਕੇ ਫਰਾਰ ਹੋ ਗਏ। ਗੱਡੀ ਦੇ ਮਾਲਕ ਆਸ਼ੂ ਸ਼ਰਮਾ ਨੇ ਦੱਸਿਆ ਕਿ ਉਹ ਇਥੇ ਪ੍ਰੋਗਰਾਮ ਤੇ ਆਇਆ íਸੀ। ਜਦੋਂ ਉਹ ਕਿਸੇ ਕੰਮ ਤੋਂ ਵਾਪਸ ਆਇਆ ਤਾਂ ਦੇਖਿਆ ਕਿ ਕਾਰ ਦਾ ਸ਼ੀਸ਼ਾ ਟੁੱਟਾ ਹੋਇਆ ਸੀ। ਇਸ ਮੌਕੇ ਆਮ ਆਦ’ਮੀ ਪਾਰਟੀ ਦੇ ਐਮ.ਐਲ.ਏ. ਰਮਨ ਅਰੋੜਾ ਵੀ ਮੌਕੇ ਤੇ ਮੌਜੂਦ ਸਨ। ਇ’ਸੇ ਦੌਰਾਨ ਮਾਲਕ ਵੱਲੋਂ ਥਾਣਾ ਨੰਬਰ 5 ਨੂੰ ਸੂਚਿਤ ਕੀਤਾ ਗਿਆ। ਮੌਕੇ ਤੇ ਏਐਸਆਈ ਬਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।