ਜਲੰਧਰ (ਪੂਜਾ ਸ਼ਰਮਾ) ਸਵਪਨ ਸ਼ਰਮਾ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਲੰਧਰ ਦਿਹਾਤੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ, ਜਿਸ ਦੇ ਤਹਿਤ ਇਕ ਨੌਜਵਾਨ ਨੂੰ ਕਾਬੂ ਕਰਕੇ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਵਪਨ ਸ਼ਰਮਾ, ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 13 ਅਪ੍ਰੈਲ ਨੂੰ ਸੀ.ਆਈ.ਏ. ਸਟਾਫ ਜਲੰਧਰ ਦਿਹਾਤੀ ਦੀ ਪੁਲਸ ਨੇ ਗੁਪਤ ਸੂਚਨਾ ਮਿਲਣ ਤੇ ਸਪੈਸ਼ਲ ਟੀਮ ਤਿਆਰ ਕੀਤੀ ਗਈ। ਟੀਮ ਵੱਲੋਂ ਥਾਣਾ ਫਿਲੌਰ ਇਲਾਕਾ ਗੰਨਾ ਪਿੰਡ ਤੋਂ ਨੂਰਮਹਿਲ ਰੋਡ ਤੋਂ ਇਕ ਨੌਜਵਾਨ ਸ਼ਸ਼ੀ ਕਾਂਤ ਉਰਫ ਸ਼ਸ਼ੀ ਪੁੱਤਰ ਪਵਨ ਬਹਾਦਰ ਨੂੰ ਮੋਟਰਸਾਈਕਲ ਸਪਲੈਂਡਰ ਤੇ ਆਉਂਦੇ ਨੂੰ ਕਾਬੂ ਕੀਤਾ ਜਿਸ ਪਾਸੋਂ 115 ਗਰਾਮ ਹੈਰੋਇਨ, 6 ਕਿਲੋ ਗਾਂਜਾ, 63,500 ਰੁਪਏ ਡਰੱਗਮਨੀ, ਇਕ ਮੋਟਰ ਸਾਈਕਲ ਅਤੇ ਕੰਪਿਊਟਰ ਕੰਡਾ ਬਰਾਮਦ ਕੀਤਾ ਹੈ। ਦੋਸ਼ੀ ਸ਼ਸ਼ੀ ਕਾਂਤ ਵਿਰੁੱਧ ਮੁਕਦਮਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਸ਼ਸ਼ੀ ਕਾਂਤ ਉਕਤ ਥਾਣਾ ਫਿਲੌਰ ਬੀ ਪੁਲਸ ਨੂੰ ਹੋਰ ਕੇਸਾਂ ਵਿਚ ਵੀ ਲੋੜੀਂਦਾ ਸੀ। ਦੋਸ਼ੀ ਦੀ ਉਮਰ ਕਰੀਬ 21 ਸਾਲ ਹੈ ਪੈਪਸੀ ਫੈਕਟਰੀ ਫਿਲੋਰ ਵਿੱਚ ਫੋਰਕਲੇਨ ਦਾ ਡਰਾਈਵਰ ਹੈ।