ਕਰਤਾਰਪੁਰ (ਦਿਨੇਸ਼ ਕੁਮਾਰ ) – ਸੋਸ਼ਲ ਸਾਇੰਸ ਤੇ ਅੰਗਰੇਜ਼ੀ ਵਿਸ਼ੇ ਦੇ ਮੇਲੇ ਵਿਚ ਵਿਦਿਆਰਥੀਆਂ ਨੇ ਕੀਤਾ ਉੱਚ ਕੋਟੀ ਦਾ ਪ੍ਰਦਰਸ਼ਨ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਆਲਮਪੁਰ ਬੱਕਾ ਵਿਖੇ ਅੱਜ ਸੋਸ਼ਲ ਸਾਇੰਸ ਤੇ ਅੰਗਰੇਜ਼ੀ ਵਿਸ਼ੇ ਦਾ ਮੇਲਾ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਚਾਰਟ ਅਤੇ ਮਾਡਲ ਤਿਆਰ ਕਰਕੇ ਪੇਸ਼ ਕੀਤੇ ਗਏ। ਵਿਦਿਆਰਥੀਆਂ ਨੇ ਇਸ ਮੇਲੇ ਦੌਰਾਨ ਵਰਕਿੰਗ ਮਾਡਲ ਅਤੇ ਰੋਲ ਪਲੇਅ ਵੀ ਪੇਸ਼ ਕੀਤਾ ਜਿਸ ਨੂੰ ਸਮੂਹ ਉਪਸਥਿਤ ਅਧਿਆਪਕਾਂ ਅਤੇ ਵਿਦਿਆਰਥੀਆਂ ਤੋਂ ਇਲਾਵਾ ਐੱਸ.ਐੱਮ.ਸੀ. ਮੈਂਬਰਾਂ ਅਤੇ ਜੀ.ਓ.ਜੀ. ਨੇ ਬਹੁਤ ਪਸੰਦ ਕੀਤਾ। ਸਾਰਾ ਉਪਸਥਿਤ ਜਨ ਸਮੂਹ ਵਿਦਿਆਰਥੀਆਂ ਦੀ ਪ੍ਰਤਿਭਾ ਦੇਖ ਕੇ ਬਹੁਤ ਖ਼ੁਸ਼ ਹੋਏ। ਉਨ੍ਹਾਂ ਨੇ ਵਿਦਿਆਰਥੀਆਂ ਤੋਂ ਇਲਾਵਾ ਉਨ੍ਹਾਂ ਨੂੰ ਤਿਆਰ ਕਰਨ ਵਾਲੇ ਅਧਿਆਪਕ ਸ਼੍ਰੀਮਤੀ ਜੋਤੀ ਬੰਗੜ ਅਤੇ ਸ੍ਰੀਮਤੀ ਦਲਜੀਤ ਕੌਰ ਦੀ ਤਾਰੀਫ਼ ਕੀਤੀ। ਇਹ ਮੇਲਾ ਸਕੂਲ ਪ੍ਰਿੰਸੀਪਲ ਸ੍ਰੀ ਸੁਖਦੇਵ ਲਾਲ ਜੀ ਦੀ ਯੋਗ ਅਗਵਾਈ ਦੇ ਵਿੱਚ ਕੀਤਾ ਗਿਆ ਜਿਸ ਦਾ ਉਦਘਾਟਨ ਜੀ.ਓ.ਜੀ. ਸ. ਲੈਂਬਰ ਸਿੰਘ ਜੀ ਨੇ ਰੀਬਨ ਕੱਟ ਕੇ ਕੀਤਾ ਇਸ ਮੇਲੇ ਨੂੰ ਦੇਖਣ ਲਈ ਐਸ. ਐਮ. ਸੀ. ਮੈਂਬਰ ਅਤੇ ਸ੍ਰੀ ਮੁਨੀਸ਼ ਜੀ ਬੀ.ਐੱਮ.ਟੀ. ਵਿਸ਼ੇਸ਼ ਤੌਰ ਤੇ ਪੁੱਜੇ।