ਕੋਟਕਪੂਰਾ (ਰੋਹਿਤ ਆਜ਼ਾਦ/ ਬਿਉਰੋ ਰਿਪੋਰਟ) ਐਸਐਮਓ ਕੋਟਕਪੂਰਾ ਡਾ. ਹਰਿੰਦਰ ਗਾਂਧੀ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਕੋਟਕਪੂਰਾ ਦੇ ਸਟਾਫ ਦੇ ਸਹਿਯੋਗ ਨਾਲ ਪਲੱਸ ਪੋਲੀਓ ਮੁਹਿੰਮ ਤਹਿਤ ਬੱਸ ਸਟੈਂਡ ਕੋਟਕਪੂਰਾ ਵਿਖੇ ਲਗਾਏ ਗਏ 3 ਰੋਜ਼ਾ ਪਲੱਸ ਪੋਲਿਓ ਕੈਂਪ ਨੰਬਰ-3 ਦੌਰਾਣ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਇਸ ਕੈਂਪ ਦੌਰਾਣ ਇੰਸਟੀਚਿਊਟ ਆਫ ਸਿਵਲ ਇੰਜੀਨੀਅਰਜ਼ ਸੁਸਾਇਟੀ ਦੇ ਬੱਚਿਆਂ ਅਤੇ ਪੰਜਾਬ ਬਲੱਡ ਗਰੁੱਪ ਨੇ ਵੀ ਆਪਣੀ ਡਿਊਟੀ ਨਿਭਾਈ। ਇਸ ਸਮੇਂ ਜਾਣਕਾਰੀ ਦਿੰਦਿਆਂ ਚਿਨਾਬ ਗਰੁੱਪ ਆਫ ਇੰਸਟੀਚਿਊਟ ਦੇ ਮੁਖੀ ਸ. ਬਲਜੀਤ ਖੀਵਾ ਨੇ ਕਿਹਾ ਕਿ ਇਸ ਸਮੇਂ ਤਿੰਨ ਦਿਨਾਂ ਦੇ ਲੱਗੇ ਪਲੱਸ ਪੋਲੀਓ ਕੈਂਪ ਮੌਕੇ ਬੱਸ ਅੱਡੇ ਤੇ ਆਉਣ-ਜਾਣ ਵਾਲੇ ਯਾਤਰੀਆਂ ਦੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ ਹਨ। ਉਨਾਂ ਕਿਹਾ ਕਿ ਪੋਲੀਓ ਨਾਮਕ ਬੀਮਾਰੀ ਅਕਸਰ ਛੋਟੇ ਬੱਚਿਆਂ ਵਿੱਚ ਹੀ ਜਿਆਦਾ ਪਾਈ ਜਾਂਦੀ ਹੈ ਤੇ ਇਸ ਲਈ ਸਿਰਫ ਤੇ ਸਿਰਫ ਛੋਟੀ ਉਮਰ ਵਿੱਚ ਹੀ ਬੱਚੇਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਕੇ ਇਸ ਪੋਲੀਓ ਨਾਮਕ ਬੀਮਾਰੀ ਨੂੰ ਖਤਮ ਕੀਤਾ ਜਾ ਸਕਦਾ ਹੈ। ਸੋ ਪੰਜਾਬ ਸਰਕਾਰ ਦੇ ਇਸੇ ਉਪਰਾਲੇ ਤਹਿਤ ਸਿਹਤ ਵਿਭਾਗ ਵੱਲੋਂ ਵੱਖ-ਵੱਖ ਥਾਵਾਂ ਤੇ ਹਰ ਉਹ ਬੱਚਾ ਜੋ ਕਿ 0 ਤੋਂ 5 ਸਾਲਾਂ ਦਾ ਹੋਵੇ ਉਸਨੂੰ ਪੋਲੀਓ ਰੋਕੂ ਬੂੰਦਾਂ ਪਿਲਾਕੇ ਉਨਾਂ ਨੂੰ ਇਸ ਬੀਮਾਰੀ ਤੋ ਬਚਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਜੋ ਕਿ ਬਹੁਤ ਹੀ ਸਲਾਘਾਯੋਗ ਹਨ। ਇਸ ਸਮੇਂ ਨਵੇਂ ਬੱਸ ਅੱਡੇ ਕੋਟਕਪੂਰਾ ਵਿਖੇ ਲੱਗੇ ਸਿਹਤ ਵਿਭਾਗ ਦੇ 3 ਰੋਜ਼ਾ ਪਲੱਸ ਪੋਲੀਓ ਕੈਂਪ ਨੰਬਰ-3 ਵਿਖੇ ਮਿਲੀ ਜਾਣਕਾਰੀ ਮੁਤਾਬਕ ਮਿਤੀ 27 ਫਰਵਰੀ ਨੂੰ 324, 28 ਫਰਵਰੀ ਨੂੰ 310 ਅਤੇ ਅੱਜ ਮਿਤੀ 01 ਮਾਰਚ ਨੂੰ 160 ਬੱਚੇਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ।
ਇਸ ਕੈਂਪ ਦੇ ਪਹਿਲੇ ਅਤੇ ਦੂਜੇ ਦਿਨ ਡਾ. ਕੁਲਦੀਪ ਧੀਰ ਜਿਲ੍ਹਾ ਨੋਡਲ ਅਫਸਰ, ਫਰੀਦਕੋਟ, ਡਾ. ਹਰਿੰਦਰ ਗਾਂਧੀ ਐਸਐਮਓ ਕੋਟਕਪੂਰਾ ਤੇ ਡੀ.ਪੀ.ਐਮ.ਯੂ. ਦੇ ਮੈਨੇਜਰ ਗਗਨ ਸ਼ਰਮਾ, ਰਮਨਦੀਪ ਭੁੱਲਰ ਡੀਐਸਪੀ ਕੋਟਕਪੂਰਾ ਤੇ ਹੋਰ ਆਦਿ ਵੀ ਮੌਜੂਦ ਰਹੇ ਸਨ। ਇਸ ਸਮੇਂ ਉਕਤ ਤੋਂ ਇਲਾਵਾ ਸਿਹਤ ਵਿਭਾਗ ਦੇ ਡਾ. ਗਗਨਦੀਪ ਸਿੰਘ ਮੂਕਰ, ਪੰਜਾਬ ਬਲੱਡ ਗਰੁੱਪ ਤੋਂ ਰਵੀ ਜੀ ਤੋਂ ਇਲਾਵਾ ਇੰਸਟੀਚਿਊਟ ਆਫ ਸਿਵਲ ਇੰਜੀਨੀਅਰਜ਼ ਸੁਸਾਇਟੀ ਦਾ ਵਿਦਿਆਰਥੀ ਸਮੂਹ ਵੀ ਹਾਜਰ ਸੀ।
#polio #doboond #pulsepolio