ਮੁਰਗੇ ਅਤੇ ਬੱਕਰੇ ਦੇ ਮੀਟ ਦਾ ਲੰਗਰ ਲਗਾਇਆ, ਹਿੰਦੂ ਸੰਗਠਨਾਂ ਵੱਲੋਂ ਵਿਰੋਧ

ਮੁਰਗੇ ਅਤੇ ਬੱਕਰੇ ਦੇ ਮੀਟ ਦਾ ਲੰਗਰ ਲਗਾਇਆ, ਹਿੰਦੂ ਸੰਗਠਨਾਂ ਵੱਲੋਂ ਵਿਰੋਧ

ਫਗਵਾੜਾ : ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਤੇ ਪਗੰਬਰਾ ਦੀ ਧਰਤੀ ਹੈ ਤੇ ਇਸ ਧਰਤੀ ਤੇ ਜਿੱਥੇ ਸ਼ਰਧਾਲੂਆਂ ਦੀ ਆਪਣੇ ਆਪਣੇ ਧਰਮ ਪ੍ਰਤੀ ਵੀ ਕਾਫੀ ਆਸਥਾ ਹੈ ਤੇ ਸ਼ਰਧਾਲੂ ਆਪਣੀ ਆਸਥਾ ਮੁਤਾਬਿਕ ਪ੍ਰਮਾਤਮਾਂ ਦੇ ਨਾਂ ਤੇ ਜਿੱਥੇ ਕਾਫੀ ਦਾਨ ਪੁੰਨ ਕਰਦੇ ਹਨ ਉਥੇ ਹੀ ਲੰਗਰ ਵੀ ਲਗਾਉਦੇ ਹਨ ਤੇ ਅਕਸਰ ਹੀ ਤੁਸੀ ਵੀ ਬਹੁਤ ਬਾਰ ਲੰਗਰਾਂ ਵਿੱਚ ਜਾ ਲੰਗਰ ਛਕਿਆ ਹੋਵੇਗਾ। ਪਰ ਅੱਜ ਅਸੀ ਤਹਾਨੂੰ ਇੱਕ ਅਜਿਹਾ ਲੰਗਰ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਦੇਖ ਤੇ ਸੁਣ ਕੇ ਤੁਸੀ ਹੈਰਾਨ ਵੀ ਹੋ ਜਾਓਗੇ। ਜੀ ਹਾਂ ਇਹ ਲੰਗਰ ਅਸਥਾਨ ਜੋ ਪਤੀਲੇ ਤੁਸੀ ਦੇਖ ਰਹੇ ਹੋ ਇਹ ਪਤੀਲੇ ਦਾਲ ਜਾ ਸਬਜੀ ਵਾਲੇ ਨਹੀ ਸਗੋਂ ਇਨਾਂ ਪਤੀਲਿਆ ਵਿੱਚ ਮੀਟ ਹੈ ਤੇ ਪ੍ਰਬੰਧਕਾ ਵੱਲੋਂ ਮੁਰਗੇ ਅਤੇ ਬੱਕਰੇ ਦੇ ਮੀਟ ਦਾ ਲੰਗਰ ਲਗਾਇਆ ਗਿਆ। ਕਿਉਂ ਹੋ ਗਏ ਨਾਂ ਹੈਰਾਨ।

ਹੈਰਾਨੀ ਦੀ ਗੱਲ ਹੈ ਕਿ ਉਕਤ ਮੀਟ ਦਾ ਲੰਗਰ ਵੀ ਉਸ ਜਗਾ ਨਜਦੀਕ ਲਗਾਇਆ ਗਿਆ ਜਿੱਥੇ ਕਿ ਅਜਿਹੀਆ ਚੀਜ਼ਾ ਵਰਜਿਤ ਹਨ। ਇਸ ਲੰਗਰ ਦੀ ਸੂਚਨਾਂ ਮਿਲਦੇ ਸਾਰ ਹੀ ਹਿੰਦੂ ਸੰਗਠਨ ਲੰਗਰ ਵਾਲੀ ਜਗਾ ਤੇ ਪਹੁੰਚ ਗਏ ਤੇ ਇਸ ਲੰਗਰ ਬਾਰੇ ਪੁਲਿਸ ਨੂੰ ਸੂਚਿਤ ਕਰਨ ਤੋ ਬਾਅਦ ਬੰਦ ਕਰਵਾਇਆ।

ਇਸ ਮੋਕੇ ਹਿੰਦੂ ਸੰਗਠਨਾਂ ਦੇ ਆਗੂਆ ਦਾ ਕਹਿਣਾ ਹੈ ਕਿ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਨਜਦੀਕ ਲਗਾਇਆ ਗਿਆ ਮੀਟ ਦਾ ਲੰਗਰ ਕਾਫੀ ਨਿੰਦਨਯੋਗ ਹੈ। ਉਨਾਂ ਮੁਤਾਬਿਕ ਲੰਗਰ ਲਗਾਉਣ ਵਾਲੇ ਪੀਰਾਂ ਨੂੰ ਮੰਨਣ ਵਾਲੇ ਦੱਸ ਰਹੇ ਸਨ। ਉਨਾਂ ਪੁਲਿਸ ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਕਿ ਇਹੋ ਜਿਹੇ ਲੰਗਰ ਲਗਾਉਣ ਵਾਲਿਆ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਮੁੜ ਤੋਂ ਕੋਈ ਵੀ ਇਸ ਤਰਾਂ ਦੀ ਹਰਕਤ ਨਾਲ ਕਰ ਸਕੇ।

ਉਧਰ ਮੀਟ ਦੇ ਲਗਾਏ ਗਏ ਲੰਗਰ ਦੀ ਸੂਚਨਾਂ ਮਿਲਦੇ ਸਾਰ ਹੀ ਫਗਵਾੜਾ ਪੁਲਿਸ ਦੇ ਅਧਿਕਾਰੀ ਗੁਰਮੀਤ ਸਿੰਘਮੋਕੇ ਤੇ ਪਹੁੰਚੇ ਤੇ ਲੰਗਰ ਲਗਾਉਣ ਵਾਲੇ ਲੋਕਾਂ ਨਾਲ ਗੱਲਾਬਤ ਕਰਕੇ ਇਸ ਲੰਗਰ ਨੂੰ ਬੰਦ ਕਰਵਾਇਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਸਮਾਜ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਇਸ ਲਈ ਹੀ ਇਸ ਲੰਗਰ ਨੂੰ ਬੰਦ ਕਰਵਾ ਦਿੱਤਾ ਗਿਆ ਹੈ।

Share: