ਜਲੰਧਰ (ਪੂਜਾ ਸ਼ਰਮਾ) – ਡੀਸੀ ਦਫ਼ਤਰ ਜਲੰਧਰ ‘ਚ 4,80 ਲੱਖ ਰਿਸ਼ਵਤ ਲੈਂਦਿਆਂ ਮਹਿਲਾ ਮੁਲਾਜ਼ਮ ਗ੍ਰਿਫ਼ਤਾਰ
ਜਲੰਧਰ ਡੀਸੀ ਦਫ਼ਤਰ ਦੀ ਕਲਰਕ ਮਹਿਲਾ ਮੁਲਾਜਮ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤੀ ਗਈ ਹੈ। ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ ਤੇ ਮਹਿਲਾ ਦੀ ਸ਼ਿਕਾਇਤ ਕੀਤੀ ਗਈ ਸੀ। ਸ਼ਿਕਾਇਤ ਤੋਂ ਬਾਅਦ ਮਹਿਲਾਂ ਨੂੰ ਵਿਜਲੈਂਸ ਟੀਮ ਨੇ ਗ੍ਰਿਫ਼ਤਾਰ ਕਰ ਲਿਆ। ਮਹਿਲਾਂ ਨੂੰ ਕਾਬੂ ਕਰਕੇ ਜਾਂਚ ਕਰਨ ਤੋਂ ਬਾਅਦ ਮਹਿਲਾ ਤੇ ਮਾਮਲਾ ਦਰਜ਼ ਕਰਨ ਲਈ ਕਿਹਾ ਗਿਆ ਇਸ ਤੋਂ ਬਾਅਦ ਮਹਿਲਾ ਦਾ ਮੈਡੀਕਲ ਕਰਵਾਇਆ ਗਿਆ। ਮਹਿਲਾਂ ਡੀਸੀ ਦਫਤਰ ਵਿੱਚ ਕਲਰਕ ਦੱਸੀ ਜਾ ਰਹੀ ਹੈ ਜਿਸ ਨੇ ਨੌਕਰੀ ਲਗਵਾਉਣ ਲਈ ਰਿਸ਼ਵਤ ਲਈ ਸੀ।
Posted inCrime Jalandhar Law & Order News Punjab