ਆਮ ਆਦਮੀ ਪਾਰਟੀ(AAP) ਨੇ ਰਾਜਸਭਾ ਲਈ ਸਾਰੇ ਨਾਮ ਐਲਾਨ ਕਰ ਦਿੱਤੇ ਹਨ। ਜਿਸ ਵਿੱਚ AAP ਆਗੂ ਰਾਘਵ ਚੱਢਾ ਰਾਜਸਭਾ ਜਾਣਗੇ। ਕ੍ਰਿਕਟਰ ਹਰਭਜਨ ਸਿੰਘ ਨੂੰ ਵੀ ਰਾਜਸਭਾ ਦੀ ਟਿਕਟ ਮਿਲੀ ਹੈ। ਆਈ ਆਈਟੀ(IIT) ਪ੍ਰੋਫ਼ੈਸਰ ਸੰਦੀਪ ਪਾਠਕ ਨੂੰ AAP ਰਾਜਸਭਾ ਭੇਜ ਰਹੀ ਹੈ। ਸੰਦੀਪ ਪਾਠਕ ਪੰਜਾਬ AAP ਦੇ ਰਣਨੀਤੀਕਾਰ ਹਨ। ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਫਾਊਂਡਰ ਨੇ ਅਸ਼ੋਕ ਮਿੱਤਲ ਵੀ ਰਾਜ ਸਭਾ ਮੈਂਬਰ ਬਣਨਗੇ। ਪੰਜਾਬ ਦੇ ਵੱਡੇ ਸਨਅਤਕਾਰ ਨੇ ਸੰਜੀਵ ਅਰੋੜਾ ਵੀ ਨਾਮਜ਼ਦਗੀ ਭਰਨ ਲਈ ਵਿਧਾਨ ਸਭਾ ਪਹੁੰਚ ਰਹੇ ਹਨ।
1. ਰਾਘਵ ਚੱਢਾ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ 2020 ਵਿੱਚ ਦਿੱਲੀ ਦੀ ਰਾਜੇਂਦਰ ਨਗਰ ਵਿਧਾਨ ਸਭਾ ਸੀਟ ਤੋਂ ਪਹਿਲੀ ਵਾਰ ਵਿਧਾਇਕ ਚੁਣੇ ਗਏ ਸਨ। ਇਸ ਤੋਂ ਪਹਿਲਾਂ ਉਹ ਪਾਰਟੀ ਦੇ ਖਜ਼ਾਨਚੀ ਵਜੋਂ ਕੰਮ ਕਰ ਚੁੱਕੇ ਹਨ। ਖ਼ਜ਼ਾਨੇ ਵਜੋਂ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਕਈ ਵਾਰ ਮਿਲੇ ਇਨਕਮ ਟੈਕਸ ਨੋਟਿਸਾਂ ਦਾ ਵੀ ਸਾਹਮਣਾ ਕਰਨਾ ਪਿਆ। ਰਾਘਵ ਚੱਢਾ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਇੱਕ ਸਾਲ ਪਹਿਲਾਂ ਸਹਿ ਇੰਚਾਰਜ ਬਣਾਇਆ ਗਿਆ।
2. ਹਰਭਜਨ ਸਿੰਘ: ਕ੍ਰਿਕਟ ਤੋਂ ਸਿਆਸਤ ਦੇ ਮੈਦਾਨ ਵਿੱਚ ਕਦਮ ਰੱਖਣ ਜਾ ਰਹੇ ਹਰਭਜਨ ਸਿੰਘ ਪੰਜਾਬ ਦੇ ਨਵੇਂ ਚੁਣੇ ਗਏ ਵਿਧਾਇਕ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਹਨ। ਦੱਸਿਆ ਜਾ ਰਿਹਾ ਹੈ ਕਿ ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਵਿੱਚ ਸਪੋਰਟਸ ਯੂਨੀਵਰਸਿਟੀ ਦੀ ਕਮਾਨ ਹਰਭਜਨ ਸਿੰਘ ਨੂੰ ਸੌਂਪ ਸਕਦੇ ਹਨ।
3. ਸੰਦੀਪ ਪਾਠਕ : ਆਪ ਸੰਦੀਪ ਪਾਠਕ ਨੂੰ ਵੀ ਰਾਜਸਭਾ ਭੇਜੇਗੀ। ਸੰਦੀਪ ਪਾਠਕ ਪੰਜਾਬ AAP ਦੇ ਰਣਨੀਤੀਕਾਰ ਹਨ। ਪੰਜਾਬ ‘ਚ ਜਿੱਤ ‘ਚ ਵੱਡੀ ਭੂਮਿਕਾ ਅਦਾ ਕੀਤੀ। ਸੰਦੀਪ ਪਾਠਕ IIT ਦੇ ਪ੍ਰੋਫ਼ੈਸਰ ਹਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਤੇ ਕ੍ਰਿਕਟਰ ਹਰਭਜਨ ਸਿੰਘ ਦੇ ਨਾਵਾਂ ਦੀ ਚਰਚਾ ਹੈ।
4. ਅਸ਼ੋਕ ਮਿੱਤਲ : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ(LPU) ਦੇ ਸੰਸਥਾਪਕ ਅਸ਼ੋਕ ਮਿੱਤਲ(LPU founder Ashok Mittal) ਰਾਜ ਸਭਾ(Rajya Sabha seat) ਵਿੱਚ ਜਾ ਸਕਦੇ ਹਨ। ਉਹ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਆਪਣੇ ਕੰਮ ਲਈ ਜਾਣੇ ਜਾਂਦੇ ਹਨ।
5. ਸੰਜੀਵ ਅਰੋੜਾ : ਪੰਜਾਬ ਤੋਂ ਰਾਜ ਸਭਾ ਸੀਟ( Rajya Sabha Seat) ਲਈ ਆਮ ਆਦਮੀ ਪਾਰਟੀ(AAP) ਵੱਲੋਂ ਪੰਜਵਾ ਨੁਮਾਇਂਦਾ ਸੰਜੀਵ ਅਰੋੜਾ(Sanjeev Arora )ਹੈ। ਉਹ ਪੰਜਾਬ ਦੇ ਵੱਡੇ ਉਦਯੋਗਪਤੀ ਹਨ। ਸੰਜੀਵ ਅਰੋੜਾ ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ ਵੀ ਚਲਾਉਂਦੇ ਹਨ।ਕੈਂਸਰ ਕਾਰਨ ਮਾਪਿਆਂ ਦੀ ਮੌਤ ਤੋਂ ਬਾਅਦ ਟਰੱਸਟ ਦੀ ਸ਼ੁਰੂਆਤ ਹੋਈ। ਸੰਜੀਵ ਅਰੋੜਾ ਪਿਛਲੇ 15 ਸਾਲਾਂ ਤੋਂ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ।