ਇੰਡੋ-ਇਜ਼ਰਾਇਲ ਸੈਂਟਰ ਵਿਖੇ ਪੋਸਟ ਹਾਰਵੈਸਟ ਮੈਨੇਜ਼ਮੈਂਟ ਸਬੰਧੀ ਟਰੇਨਿੰਗ ਆਯੋਜਿਤ

ਇੰਡੋ-ਇਜ਼ਰਾਇਲ ਸੈਂਟਰ ਵਿਖੇ ਪੋਸਟ ਹਾਰਵੈਸਟ ਮੈਨੇਜ਼ਮੈਂਟ ਸਬੰਧੀ ਟਰੇਨਿੰਗ ਆਯੋਜਿਤ

ਕਰਤਾਰਪੁਰ ( ਦਿਨੇਸ਼ ਕੁਮਾਰ )
ਡਾਇਰੈਕਟਰ ਬਾਗਬਾਨੀ, ਪੰਜਾਬ ਜੀ ਦੇ ਆਦੇਸ਼ਾਂ ਤੇ ਅੱਜ ਮਿਤੀ 07/03/2022 ਨੂੰ ਇੰਡੋ- ਇਜ਼ਰਾਇਲ ਸੈਂਟਰ ਆਫ ਐਕਸੀਲੈਂਸ ਫਾਰ ਵੈਜੀਟੇਬਲਜ, ਕਰਤਾਰਪੁਰ ਵਿਖੇ ਪੋਸਟ ਹਾਰਵੈਸਟ ਮੈਨੇਜਮੈਂਟ ਵਿਸ਼ੇ ਸਬੰਧੀ ਇੱਕ ਟਰੇਨਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ 17 ਜ਼ਿਲਿਆਂ ਤੋਂ ਸਬੰਧਤ ਬਾਗਬਾਨੀ ਅਧਿਕਾਰੀਆਂ ਦੀ ਅਗਵਾਈ ਵਿੱਚ 90 ਕਿਸਾਨਾਂ ਨੇ ਭਾਗ ਲਿਆ। ਡਾ. ਦਲਜੀਤ ਸਿੰਘ ਗਿੱਲ ਪ੍ਰੋਜੈਕਟ ਅਫਸਰ ਸੀ.ਈ.ਵੀ. ਕਰਤਾਰਪੁਰ ਵੱਲੋਂ ਟਰੇਨਿੰਗ ਦੌਰਾਨ ਪੋਸਟ ਹਾਰਵੈਸਟ ਮੈਨੇਜਮੈਂਟ ਅਤੇ ਸੈਂਟਰ ਵਿਖੇ ਚੱਲ ਰਹੀਆਂ ਗਤੀਵਿਧੀਆਂ ਬਾਰੇ ਸਮੁੱਚੀ ਜਾਣਕਾਰੀ ਦਿੱਤੀ ਗਈ। ਡਾ. ਬਿਕਰਮਜੀਤ ਸਿੰਘ, ਨੋਡਲ ਅਫਸਰ (ਪੋਸਟ ਹਾਰਵੈਸਟ ਮੈਨੇਜਮੈਂਟ) ਵੱਲੋਂ ਟਰੇਨਿੰਗ ਦੌਰਾਨ ਕਿਸਾਨਾਂ ਨੂੰ ਪੋਸਟ ਹਾਰਵੈਸਟ ਮੈਨੇਜਮੈਂਟ ਦੀ ਮਹੱਤਤਾ, ਬਾਗਬਾਨੀ ਫਸਲਾਂ ਦੀ ਗਰੇਡਿੰਗ, ਪੈਕਿੰਗ, ਸਟੋਰੇਜ ਅਤੇ ਸਾਲ 2021-22 ਦੌਰਾਨ ਆਰ.ਕੇ.ਵੀ.ਵਾਈ ਸਕੀਮ ਅਧੀਨ ਤਿਆਰ ਕੀਤੇ ਜਾਣ ਵਾਲੇ ‘ਆਨ ਫਾਰਮ ਕੋਲਡ ਸਟੋਰੇਜ਼ਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਗਈ। ਇਸ ਸਮੇਂ ਆਏ ਕਿਸਾਨਾਂ ਨੂੰ ਸੈਂਟਰ ਵਿਖੇ ਬਣੇ ਕੋਲਡ ਰੂਮਜ਼ ਦੀ ਵਿਜ਼ਟ ਵੀ ਕਰਵਾਈ ਗਈ ਅਤੇ ਮੌਕੇ ਤੇ ਤਕਨੀਕੀ ਜਾਣਕਾਰੀ ਦਿੱਤੀ ਗਈ। ਇਸ ਟਰੇਨਿੰਗ ਦੌਰਾਨ ਕਿਸਾਨਾਂ ਅਤੇ ਅਧਿਕਾਰੀਆਂ ਵੱਲੋਂ ਬਹੁਤ ਸਾਰੇ ਸਵਾਲ ਜਵਾਬ ਕੀਤੇ ਗਏ ਜਿਨ੍ਹਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ। ਕਿਸਾਨਾਂ ਵੱਲੋਂ ਬਹੁਤ ਉਤਸ਼ਾਹ ਦਿਖਾਇਆ ਗਿਆ ਅਤੇ ਨਵੇਂ ਕੋਲਡ ਸਟੋਰ ਬਨਾਉਣ ਸਬੰਧੀ ਆਪਣੀ ਬੱਚਣਬੱਧਤਾ ਦਿਖਾਈ ਗਈ। ਇਸ ਮੌਕੇ ਡਾ. ਤ੍ਰਿਪਤ ਕੁਮਾਰ ਅਤੇ ਡਾ. ਤੇਜਬੀਰ ਸਿੰਘ, ਬਾਗ਼ਬਨੀ ਵਿਕਾਸ ਅਫਸਰ ਵੀ ਹਾਜ਼ਰ ਸਨ। ਅੰਤ ਵਿੱਚ ਡਾ. ਲਾਲ ਬਹਾਦਰ ਦਮਾਥੀਆ, ਕੰਟਰੋਲਿੰਗ ਅਫ਼ਸਰ, ਸੀ.ਓ.ਈ., ਜਲੰਧਰ ਵੱਲੋਂ ਆਏ ਹੋਏ ਕਿਸਾਨਾਂ ਅਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ।

Share: