ਜਲੰਧਰ (ਪੂਜਾ ਸ਼ਰਮਾ) ਨਗਰ ਨਿਗਮ ਜਲੰਧਰ (Municipal Coporation Jalandhar) ਨੇ ਨਜਾਇਜ਼ ਬਿਲਡਿੰਗਾਂ ਖਿਲਾਫ ਡਿੱਚ ਚਲਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤ ਮਿੱਠਾਪੁਰ ਸਥਿਤ ਪੰਜਾਬ ਪੈਲੇਸ ਦੇ ਸਾਹਮਣੇ ਬਣ ਰਹੀਆਂ 6 ਦੁਕਾਨਾਂ ਤੋਂ ਹੋਈ, ਜਿਥੇ ਨਿਗਮ ਨੇ ਉਸਾਰੇ ਜਾ ਰਹੇ ਨਜਾਇਜ਼ ਬਜ਼ਾਰ ਨੂੰ ਢਾਹ ਦਿੱਤਾ। ਟੀਮ ਦੇ ਚੇਅਰਮੈਨ ਏ.ਟੀ.ਪੀ ਵਿਕਾਸ ਦੁਆ ਨੇ ਦੱਸਿਆ ਕਿ ਇਸ ਸਬੰਧੀ ਟਾਊਨ ਪਲਾਨਿੰਗ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਬਿਨਾਂ ਮਨਜ਼ੂਰੀ ਤੋਂ ਵਪਾਰਕ ਮਾਰਕੀਟ ਬਣਾਈ ਜਾ ਰਹੀ ਹੈ। ਨਿਗਮ ਕਮਿਸ਼ਨਰ ਕਰੁਨੇਸ਼ ਸ਼ਰਮਾ ਦੇ ਹੁਕਮਾਂ ਤੋਂ ਬਾਅਦ ਸਮੁੱਚੀ ਮਾਰਕੀਟ ਨੂੰ ਢਾਹ ਦਿੱਤਾ ਗਿਆ। ਸੋਮਵਾਰ ਤੋਂ ਅਗਲੇ 2 ਹਫਤਿਆਂ ਤੱਕ ਡੇਮੋਲਿਸ਼ਨ ਡਰਾਈਵ (demolition drive) ਚਲਾਈ ਜਾਵੇਗੀ, ਜਿਸ ਤਹਿਤ ਸ਼ਹਿਰ ਦੇ ਵੱਖ-ਵੱਖ ਖੇਤਰਾਂ ‘ਚ ਕਾਰਵਾਈ ਕੀਤੀ ਜਾਵੇਗੀ।
#demolition #mcj