ਜਿਹੜਾ ਸਿਸਟਮ ਗੁਰੂਆਂ ਦਾ ਇਨਸਾਫ ਨਹੀਂ ਦੇ ਸਕਦਾ, ਢਾਹ ਦੇਣਾ ਚਾਹੀਦੈ: ਸਿੱਧੂ

ਜਿਹੜਾ ਸਿਸਟਮ ਗੁਰੂਆਂ ਦਾ ਇਨਸਾਫ ਨਹੀਂ ਦੇ ਸਕਦਾ, ਢਾਹ ਦੇਣਾ ਚਾਹੀਦੈ: ਸਿੱਧੂ

ਚੰਡੀਗੜ੍ਹ: Punjab Election 2022: ਪੰਜਾਬ ਕਾਂਗਰਸ (Punjab Congress) ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਵੀਰਵਾਰ ਆਪਣੇ ਟਵੀਟਾਂ (Sidhu tweet) ਪਾਰਟੀ ਦੇ ਸੂਬਾਈ ਲੀਡਰਾਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਸਿਸਟਮ ਨੂੰ ਢਾਹ ਦੇਣਾ ਚਾਹੀਦਾ ਹੈ, ਜਿਹੜਾ ਸਾਡੇ ਗੁਰੂਆਂ ਦੀ ਬੇਅਦਬੀ (Sacrilege) ਦਾ ਇਨਸਾਫ ਨਹੀਂ ਦੇ ਸਕਦਾ ਅਤੇ ਨਸ਼ਿਆਂ (Drug) ਦੇ ਵੱਡੇ ਮਗਰਮੱਛਾਂ ਨੂੰ ਸਜ਼ਾ ਨਹੀਂ ਦਿਵਾ ਸਕਦਾ।

ਕਾਂਗਰਸ ਪ੍ਰਧਾਨ ਸੋਸ਼ਲ ਮੀਡੀਆ ਟਵਿੱਟਰ ‘ਤੇ ਜਾਰੀ ਕੀਤੇ ਆਪਣੀਆਂ ਦੋ ਪੋਸਟਾਂ ਵਿੱਚ ਮੁੜ ਆਪਣੀ ਹੀ ਪਾਰਟੀ ‘ਤੇ ਉਂਗਲ ਚੁੱਕਦੇ ਨਜ਼ਰ ਆ ਰਹੇ ਹਨ। ਉਨ੍ਹਾਂ ਇੱਕ ਟਵੀਟ ‘ਚ ਕਿਹਾ, “ਇੱਕ ਸਿਸਟਮ ਜੋ ਸਾਡੇ ਗੁਰੂ ਨੂੰ ਇਨਸਾਫ਼ ਨਹੀਂ ਦੇ ਸਕਿਆ ਅਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਵੱਡੀਆਂ ਮੱਛੀਆਂ ਨੂੰ ਸਜ਼ਾ ਨਹੀਂ ਦੇ ਸਕਿਆ, ਨੂੰ ਢਾਹਿਆ ਜਾਣਾ ਚਾਹੀਦਾ ਹੈ। ਮੈਂ ਸਪੱਸ਼ਟ ਤੌਰ ‘ਤੇ ਕਹਿੰਦਾ ਹਾਂ ਕਿ ਮੈਂ ਕਿਸੇ ਅਹੁਦੇ ਲਈ ਨਹੀਂ ਦੌੜ ਰਿਹਾ ਅਤੇ ਜਾਂ ਤਾਂ ਇਹ ਸਿਸਟਮ ਰਹੇਗਾ ਜਾਂ ਨਵਜੋਤ ਸਿੰਘ ਸਿੱਧੂ।

ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਵੱਲੋਂ ਇਹ ਟਿਪਣੀਆਂ ਉਨ੍ਹਾਂ ਦੇ ਉਸ ਬਿਆਨ ਤੋਂ ਦੋ ਦਿਨ ਬਾਅਦ ਆਈਆਂ ਹਨ, ਜਿਸ ਵਿੱਚ ਉਨ੍ਹਾਂ ਪੰਜਾਬ ਦਾ ਮੁੱਖ ਮੰਤਰੀ ਹਾਈਕਮਾਨ ਵੱਲੋਂ ਨਹੀਂ ਸਗੋਂ ਲੋਕਾਂ ਵੱਲੋਂ ਚੁਣੇ ਜਾਣ ਬਾਰੇ ਕਿਹਾ ਸੀ।

ਨਵਜੋਤ ਸਿੱਧੂ ਨੇ ਦਾਅਵਾ ਕੀਤਾ ਕਿ ਸਿਸਟਮ ਨੇ ਪੰਜਾਬ ਦੀ ਤਰੱਕੀ ਵਿੱਚ ਘੁਣ ਵਾਂਗ ਕੰਮ ਕੀਤਾ ਹੈ ਅਤੇ ਸੁਧਾਰਾਂ ਦੀ ਫੌਰੀ ਲੋੜ ਹੈ। ਉਨ੍ਹਾਂ ਅੱਗੇ ਕਿਹਾ, “ਲੜਾਈ ਇਸ ਨਿਜ਼ਾਮ ਨੂੰ ਬਦਲਣ ਦੀ ਹੈ ਜਿਸ ਨੇ ਪੰਜਾਬ ਨੂੰ ਘੁਣ ਵਾਂਗ ਖੋਰਾ ਲਾਇਆ ਹੈ ਅਤੇ ਇਸ ਨੂੰ ਮਾਫੀਆ ਸ਼ਰਾਰਤੀ ਸਿਆਸਤਦਾਨਾਂ ਦੀ ਮਿਲੀਭੁਗਤ ਨਾਲ ਚਲਾ ਰਿਹਾ ਹੈ। ਇਹ ਪ੍ਰਣਾਲੀ ਤਬਦੀਲੀ ਅਤੇ ਸੁਧਾਰਾਂ ਦੀ ਦੁਹਾਈ ਦਿੰਦੀ ਹੈ ਕਿਉਂਕਿ ਪੰਜਾਬ ਦੀ ਸ਼ਾਨ ਨੂੰ ਕੁਝ ਸਿਆਸੀ ਨੇਤਾਵਾਂ ਅਤੇ ਮਾਫੀਆ ਦੇ ਗਠਜੋੜ ਨੇ ਤਬਾਹ ਕਰ ਦਿੱਤਾ ਹੈ।”

Share: