ਨਿਊਯਾਰਕ- ਅਮਰੀਕਾ ਦੇ ਇੰਡੀਆਨਾ ਸੂਬੇ ਦੀ ਪੁਲਿਸ ਨੇ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਕੋਕੀਨ ਸਣੇ ਗ੍ਰਿਫ਼ਤਾਰ ਕਰ ਲਿਆ, ਜਿਸ ਦੀ ਪਛਾਣ 32 ਸਾਲਾ ਵਿਕਰਮ ਸੰਧੂ ਵਜੋਂ ਹੋਈ।
ਦੱਸਿਆ ਜਾ ਰਿਹਾ ਹੈ ਕਿ ਸੰਧੂ ਦੇ ਟਰੱਕ ਵਿੱਚੋਂ 115 ਪੌਂਡ ਸ਼ੱਕੀ ਕੋਕੀਨ ਬਰਾਮਦ ਹੋਈ। ਕੀ ਐ ਪੂਰਾ ਮਾਮਲਾ ਆਓ ਜਾਣਦੇ ਆਂ…
ਵਿਕਰਮ ਸੰਧੂ ਜਦੋਂ ਬੀਤੇ ਦਿਨੀਂ ਆਪਣਾ ਟਰੱਕ ਲੈ ਕੇ ਹਿਊਸਟਨ ਟੈਕਸਾਸ ਤੋਂ ਇੰਡੀਅਨਾਪੋਲੀਸ ਨੂੰ ਜਾ ਰਿਹਾ ਸੀ, ਉਸੇ ਦੌਰਾਨ ਪੁਲਿਸ ਨੇ ਉਸ ਨੂੰ ਰੋਡ ਸਾਇਡ ਜਾਂਚ ਲਈ ਇੰਟਰਸਟੇਟ ਹਾਈਵੇਅ-70 ਦੇ ਮੀਲ ਮਾਰਕਰ ਰੋਡ-41 ਉੱਤੇ ਰੁਕਣ ਦਾ ਇਸ਼ਾਰਾ ਕੀਤਾ।
ਛਾਣਬੀਣ ਦੌਰਾਨ ਉਸ ਦੇ ਟਰੱਕ ’ਚ ਬਣੇ ਸੋਣ ਵਾਲੇ ਹਿੱਸੇ ’ਚੋਂ ਸ਼ੱਕੀ ਕੋਕੀਨ ਬਰਾਮਦ ਹੋਈ। ਵਜ਼ਨ ਕਰਨ ’ਤੇ ਉਸ ਦਾ ਭਾਰ 115 ਪੌਂਡ ਦੱਸਿਆ ਗਿਆ।
ਇਹ ਘਟਨਾ 9 ਜਨਵਰੀ ਨੂੰ ਸ਼ਾਮ ਪੌਣੇ 6 ਵਜੇ ਵਾਪਰੀ।