ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਹੁਣ ਹਰ ਸਾਲ 16 ਜਨਵਰੀ ਨੂੰ ਰਾਸ਼ਟਰੀ ਸਟਾਰਟਅੱਪ ਦਿਵਸ ਮਨਾਇਆ ਜਾਵੇਗਾ। ਸਟਾਰਟ-ਅੱਪ ਦੀ ਦੁਨੀਆ ਦੇ ਕਈ ਦਿੱਗਜਾਂ ਨਾਲ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਪੀਐਮ ਮੋਦੀ ਨੇ ਕਿਹਾ ਕਿ ਸਟਾਰਟ-ਅੱਪਸ ਦਾ ਇਹ ਸੱਭਿਆਚਾਰ ਦੇਸ਼ ਦੇ ਦੂਰ-ਦੁਰਾਡੇ ਦੇ ਹਿੱਸਿਆਂ ਤੱਕ ਪਹੁੰਚੇ, ਇਸ ਲਈ 16 ਜਨਵਰੀ ਨੂੰ ਰਾਸ਼ਟਰੀ ਸਟਾਰਟ-ਅੱਪ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।
ਪੀਐਮ ਮੋਦੀ ਨੇ ਕਿਹਾ, ‘ਮੈਂ ਦੇਸ਼ ਦੇ ਸਾਰੇ ਸਟਾਰਟ-ਅੱਪਸ, ਸਾਰੇ ਇਨੋਵੇਟਿਵ ਨੌਜਵਾਨਾਂ ਨੂੰ ਵਧਾਈ ਦਿੰਦਾ ਹਾਂ, ਜੋ ਸਟਾਰਟ-ਅੱਪ ਦੀ ਦੁਨੀਆ ਵਿੱਚ ਭਾਰਤ ਦਾ ਝੰਡਾ ਬੁਲੰਦ ਕਰ ਰਹੇ ਹਨ।’ ਪੀਐਮ ਨੇ ਕਿਹਾ ਕਿ ਸਾਲ 2013-14 ਵਿੱਚ ਜਿੱਥੇ ਸਿਰਫ਼ 4. ਹਜ਼ਾਰ ਕਾਪੀਰਾਈਟ ਦਿੱਤੇ ਗਏ ਸਨ, ਪਿਛਲੇ ਸਾਲ ਉਨ੍ਹਾਂ ਦੀ ਗਿਣਤੀ 16 ਹਜ਼ਾਰ ਤੋਂ ਵੱਧ ਹੋ ਗਈ ਸੀ।
ਸਟਾਰਟਅੱਪ ਦੀ ਤਾਰੀਫ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਸਾਲ 2013-14 ‘ਚ ਜਿੱਥੇ 4 ਹਜ਼ਾਰ ਪੇਟੈਂਟ ਮਨਜ਼ੂਰ ਹੋਏ ਸਨ, ਉੱਥੇ ਪਿਛਲੇ ਸਾਲ 28 ਹਜ਼ਾਰ ਤੋਂ ਜ਼ਿਆਦਾ ਪੇਟੈਂਟ ਦਿੱਤੇ ਗਏ ਸਨ। ਪ੍ਰਧਾਨ ਮੰਤਰੀ ਦੇ ਅਨੁਸਾਰ, ਸਾਲ 2013-14 ਵਿੱਚ ਜਿੱਥੇ ਲਗਭਗ 70 ਹਜ਼ਾਰ ਟ੍ਰੇਡ ਮਾਰਕ ਰਜਿਸਟਰਡ ਹੋਏ ਸਨ, 2020-21 ਵਿੱਚ ਇਸਦੀ ਗਿਣਤੀ ਵਧ ਕੇ 2.5 ਲੱਖ ਤੋਂ ਵੱਧ ਹੋ ਗਈ ਹੈ।