PGI ਚੰਡੀਗੜ੍ਹ ‘ਚ 197 ਸਟਾਫ ਸਮੇਤ ਡਾਕਟਰ ਹੋੇਏ ਕੋਰੋਨਾ ਪਾਜ਼ੀਟਿਵ

PGI ਚੰਡੀਗੜ੍ਹ ‘ਚ 197 ਸਟਾਫ ਸਮੇਤ ਡਾਕਟਰ ਹੋੇਏ ਕੋਰੋਨਾ ਪਾਜ਼ੀਟਿਵ

ਚੰਡੀਗੜ੍ਹ : ਪੀਜੀਆਈ (PGI Chandigarh)’ਚ 197 ਸਟਾਫ ਤੇ ਡਾਕਟਰ ਕੋਰੋਨਾ ਪਾਜ਼ੀਟਿਵ ਹੋਏ ਹਨ। ਇਨ੍ਹਾਂ ਵਿੱਚੋਂ 88 ਡਾਕਟਰ ਹਨ ਅਤੇ ਬਾਕੀ ਸਿਹਤ ਕਰਮਚਾਰੀ ਹਨ। ਪਿਛਲੇ ਤਿੰਨ ਦਿਨਾਂ ਵਿੱਚ ਹੀ ਕਰੀਬ 147 ਡਾਕਟਰ ਅਤੇ ਸਿਹਤ ਕਰਮਚਾਰੀ ਪਾਜ਼ੀਟਿਵ ਆਏ ਹਨ। ਇਹਨਾਂ ਵਿੱਚੋਂ ਜ਼ਿਆਦਾਤਰ ਵੱਲੋਂ ਕੋਰਨਾ ਵੈਕਸੀਨ ਦੀਆਂ ਖੁਰਾਕਾਂ ਲਈਆਂ ਗਈਆਂ ਸਨ। ਪਰ ਰਾਹਤ ਦੀ ਗੱਲ ਇਹ ਹੈ ਕਿ ਸਿਰਫ ਇੱਕ ਵਿੱਚ ਗੰਭੀਰ ਲੱਛਣ ਹਨ ਅਤੇ ਬਾਕੀਆਂ ਦੇ ਹਲਕੇ ਲੱਛਣ ਹਨ। ਇਹ ਅੰਕੜਾ 20 ਦਸੰਬਰ ਤੋਂ 4 ਜਨਵਰੀ ਤੱਕ ਦਾ ਹੈ। ਸਾਰੇ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਕੋਵਿਡ -19 ਦੇ ਹਲਕੇ ਲੱਛਣਾਂ ਨਾਲ ਇਕਾਂਤਵਾਸ ਕੀਤਾ ਗਿਆ ਸੀ।

ਹਾਲ ਹੀ ਵਿੱਚ, ਜੇਜੇ ਹਸਪਤਾਲ, ਮਹਾਰਾਸ਼ਟਰ ਐਸੋਸੀਏਸ਼ਨ ਆਫ ਰੈਜ਼ੀਡੈਂਟ ਡਾਕਟਰਜ਼ ਦੇ ਪ੍ਰਧਾਨ ਗਣੇਸ਼ ਸੋਲੁੰਕੇ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ, “ਪਿਛਲੇ 3 ਦਿਨਾਂ ਵਿੱਚ ਮੁੰਬਈ ਦੇ ਵੱਖ-ਵੱਖ ਹਸਪਤਾਲਾਂ ਦੇ ਕੁੱਲ 230 ਰੈਜ਼ੀਡੈਂਟ ਡਾਕਟਰਾਂ ਨੇ ਕੋਵਿਡ -19 ਲਈ ਸਕਾਰਾਤਮਕ ਟੈਸਟ ਕੀਤਾ ਹੈ।

ਦੇਸ਼ ‘ਚ ਕੋਰੋਨਾ ਵਾਇਰਸ ਦਾ ਕਹਿਰ ਇਕ ਵਾਰ ਫਿਰ ਆਪਣੇ ਸਿਖਰ ‘ਤੇ ਹੈ। ਕੋਵਿਡ-19 ਦੇ ਨਵੇਂ ਮਾਮਲਿਆਂ ‘ਚ ਜ਼ਬਰਦਸਤ ਉਛਾਲ ਆਇਆ ਹੈ। ਵੀਰਵਾਰ ਨੂੰ, ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ 90,928 ਨਵੇਂ ਕੋਵਿਡ-19 ਮਾਮਲੇ ਦਰਜ ਕੀਤੇ ਗਏ ਹਨ, ਜੋ ਕਿ ਬੁੱਧਵਾਰ ਦੇ ਮੁਕਾਬਲੇ 56.5 ਫੀਸਦੀ ਵੱਧ ਹਨ। ਕੱਲ੍ਹ 58,097 ਨਵੇਂ ਕਰੋਨਾ ਮਾਮਲੇ ਸਾਹਮਣੇ ਆਏ ਸਨ। ਪਿਛਲੇ 24 ਘੰਟਿਆਂ ਵਿੱਚ, ਕਰੋਨਾ ਇਨਫੈਕਸ਼ਨ ਕਾਰਨ 325 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਵਿੱਚ ਕੋਰੋਨਾ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ 4,82,876 ਹੋ ਗਈ ਹੈ।

ਦਿੱਲੀ, ਮਹਾਰਾਸ਼ਟਰ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼ ਅਤੇ ਕੇਰਲ ਸਮੇਤ ਕਈ ਰਾਜਾਂ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਮਾਹਿਰਾਂ ਦਾ ਸੁਝਾਅ ਹੈ ਕਿ ਨਵੇਂ ਓਮਿਕਰੋਨ ਵੇਰੀਐਂਟ ਕੇਸਾਂ ਵਿੱਚ ਵੱਡੇ ਵਾਧੇ ਦੇ ਪਿੱਛੇ ਹੈ।

Share: