ਭੋਗਪੁਰ (ਮਨਜਿੰਦਰ ਸਿੰਘ) ਇੱਕ ਸਰਵੇਖਣ ਮੁਤਾਬਕ ਆਦਮਪੁਰ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ (ਬ) ਪਾਰਟੀ ਵਲੋਂ ਉਲੀਕੇ ਗਏ ਉਮੀਦਵਾਰ ਸ੍ਰੀ ਪਵਨ ਕੁਮਾਰ ਟੀਨੂੰ ਆਪਣੇ ਵਿਰੋਧੀਆਂ ਨੂੰ ਪਿਛਾੜ ਦੇ ਨਜਰ ਆ ਰਹੇ ਹਲਕੇ ਦੇ ਵੋਟਰਾਂ ਦੀ ਅਵਾਜ਼ ਮੁਤਾਬਕ ਇਹ ਨਿਧੜਕ ਉਮੀਦਵਾਰ ਨੇ ਕਾਫੀ ਵਾਰੀ ਇਸ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਹੈ ਅਤੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣ ਉਨ੍ਹਾਂ ਦੇ ਮਸਲੇ ਹੱਲ ਕੀਤੇ, ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੋਵੇ ,ਐਤਕੀਂ ਪਾਰਟੀ ਦਾ ਬਸਪਾ ਪਾਰਟੀ ਨਾਲ ਗੱਠਜੋੜ ਹੋਣ ਨਾਲ ਪੰਜਾਬ ਚ ਪਾਰਟੀ ਦੀ ਸਥਿਤੀ ਕਾਫੀ ਮਜਬੂਤ ਹੁੰਦੀ ਨਜਰ ਆ ਰਹੀ ਹੈ ,ਆਦਮਪੁਰ ਹਲਕੇ ਤੋਂ ਇਸ ਉਮੀਦਵਾਰ ਦੀ ਗੱਠਜੋੜ ਹੋਣ ਨਾਲ ਮਜਬੂਤ ਪਕੜ ਦੀ ਪੱਕੀ ਉਮੀਦ ਹੈ,ਟੀਨੂੰ ਨੂੰ ਫਾਇਦਾ ਦਾ ਦਿਸਦਾ ਨਜਰ ਆਉਂਦਾ ਹੈ ਕਿਉਂ ਕਿ ਇਸ ਹਲਕੇ ਤੋਂ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ ਲੋਕਲ ਉਮੀਦਵਾਰ ਦੀ ਮੰਗ ਜੋਰ ਫੜਦੀ ਨਜਰ ਆਉਦੀ ਸੀ ਪਰ ਇਹ ਨਹੀਂ ਹੋਇਆ, ਹੁਣ ਕਾਂਗਰਸ ਪਾਰਟੀ ਵੱਲੋਂ ਸੂਤਰਾਂ ਦੇ ਮੁਤਾਬਕ ਸ,ਚਰਨਜੀਤ ਸਿੰਘ ਚੰਨੀ ਨੂੰ ਇਸ ਹਲਕੇ ਚ ਉਮੀਦਵਾਰ ਉਤਾਰਨ ਦੇ ਚਰਚੇ ਹਨ ਦੇਖਣਾ ਹੋਵੇਗਾ,ਕਿ ਕਾਂਗਰਸੀ ਆਗੂ, ਵਰਕਰ ਤੇ ਹਲਕੇ ਦੇ ਲੋਕ ਬਾਹਰੀ ਉਮੀਦਵਾਰ ਨੂੰ ਪਸੰਦ ਕਰਦੇ ਕਿ ਨਹੀਂ, ਭਾਵੇਂ ਸ੍ਰੀ ਮਹਿੰਦਰ ਸਿੰਘ ,ਕੇ, ਪੀ,ਜਾਂ ਸ੍ਰੀ ਰਾਮ ਲੁਬਾਇਆ ਨੂੰ ਉਮੀਦਵਾਰ ਪਾਰਟੀ ਵੱਲੋਂ ਉਮੀਦਵਾਰ ਉਲੀਕਣ ਦੇ ਚਰਚੇ ਸਨ ਪਰ ਇਹ ਹੁੰਦਾ ਨਜਰ ਨਹੀਂ ਆ ਰਿਹਾ ,ਇਹ ਸਾਰਾ ਕੁੱਝ ਲੇਟ ਹੋਣ ਨਾਲ ਵੀ ਟੀਨੂੰ ਨੂੰ ਲਾਭ ਹੁੰਦਾ ਦਿਸਦਾ ਹੈ,ਹੁਣ ਗੱਲ ਕਰਦੇ ਹਾਂ ਭੋਗਪੁਰ ਦੀ ਇਕ ਕੌਸਲਰ ਦੇ ਪਤੀ ਸ੍ਰੀ ਜੀਤ ਲਾਲ ਭੱਟੀ ਦੀ ਜੋ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਵਲੋਂ ਉਮੀਦਵਾਰ ਉਤਾਰਿਆ ਗਿਆ ਹੈ ਇਹ ਉਮੀਦਵਾਰ ,ਵਾਰੇ ਲੋਕ ਖੁਲ੍ਹ ਕਿ ਗੱਲ ਕਰਦੇ ਨਜਰ ਨਹੀਂ ਆ ਰਹੇ ਕਿਉਂ ਕਿ ਪਹਿਲਾਂ ਕਦੀ ਵੀ ਇਸ ਉਮੀਦਵਾਰ ਨੇ ਸੰਸਦ ਜਾਂ ਵਿਧਾਇਕ ਦੀ ਚੋਣ ਨਹੀਂ ਲੜੀ ਲੋਕਾਂ ਵਿੱਚ ਨਵਾਂ ਚਿਹਰਾ ਹੈ ,ਲੋਕ ਇਸ ਵਾਰੇ ਵੀ ਵਿਚਾਰਾਂ ਵਿੱਚ ਹਨ ,ਹੁਣ ਸ੍ਰੀ ਪਵਨ ਕੁਮਾਰ ਟੀਨੂੰ, ਦੇ ਵਾਰੇ ਪਿੰਡਾਂ ਤੇ ਆਦਮਪੁਰ, ਤੇ ਭੋਗਪੁਰ ਸ਼ਹਿਰ ਚ ਸਰਵੇਖਣ ਕੀਤਾ ਗਿਆ ਅੱਜ ਦੀ ਰਿਪੋਰਟ ਅਨੁਸਾਰ ਇਹ ਉਮੀਦਵਾਰ ਲੋਕਾਂ ਦੇ ਦਿਲਾਂ ਵਿੱਚ ਵਸਿਆ ਨਜਰ ਆ ਰਿਹਾ ਹੈ ਕਾਫੀ ਕੁਝ ਪਿੰਡਾਂ ਦੀਆਂ ਪਚਾਇੰਤਾ ਦੇ ਵਿਚਾਰਾਂ ਅਨੁਸਾਰ ਅੱਜ ਤੱਕ ਟੀਨੂੰ ਦਾ ਪੱਲੜਾ ਭਾਰੀ ਦਿਸਦਾ ਨਜਰ ਆਉਂਦਾ ਹੈ ਲੋਕਾਂ ਦੇ ਕਹਿਣ ਮੁਤਾਬਕ ਦਸ ਸਾਲ ਰਹਿ ਚੁੱਕੀ ਅਕਲੀਆਂ ਦੀ ਸਰਕਾਰ ਸਮੇਂ ਟੀਨੂੰ ਨੇ ਗਰਾਟਾਂ ਤੇ ਲੋਕਾਂ ਦੀ ਭਲਾਈ ਦੇ ਬਹੁਤ ਸਾਰੇ ਕੰਮ ਕੀਤੇ, ਐਤਕੀਂ ਵੀ ਭਾਵੇਂ। ਕਾਂਗਰਸ ਦੀ ਸਰਕਾਰ ਸੀ ਫਿਰ ਇਸ ਹਲਕੇ ਦਾ ਵਿਧਾਇਕ ਲੋਕਾਂ ਲਈ ਖਰਾ ਉਤਰਨ ਚ ਕਾਮਯਾਬ ਰਿਹਾ ,ਆਉਣ ਵਾਲੇ ਸਮੇਂ ਆਦਮਪੁਰ ਹਲਕਾ ਦੇ ਲੋਕ ਕਿਸ ਉਮੀਦ ਵਰ ਦੀ ਕਿਸਮਤ ਦਾ ਫੈਸਲਾਂ ਕਰਦੇ ਹਨ ਕਿਹਦੇ ਸਿਰ ਸਿਹਰਾ ਵਜਦਾ ।
Posted inChandigarh Punjab