ਨਿਊਯਾਰਕ- ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਅਮਰੀਕਾ ਦੇ ਨਿਊਯਾਰਕ ਵਿਚ ਲਗਜ਼ਰੀ ਹੋਟਲ ਖਰੀਦਿਆ ਹੈ, ਜੋ ਹਾਲੀਵੁਡ ਦਾ ਪਸੰਦੀਦਾ ਟਿਕਾਣਾ ਹੈ। ਸੀਐਨਐਨ ਦੀ ਰਿਪੋਰਟ ਮੁਤਾਬਕ ਏਸ਼ੀਆ ਦੇ ਸਭ ਤੋਂ ਵੱਡੇ ਅਰਬਪਤੀ ਮੁਕੇਸ਼ ਅੰਬਾਨੀ ਨੇ ਨਿਊਯਾਰਕ ਸ਼ਹਿਰ ਵਿਚ ਮੈਂਡਰਿਨ ਓਰੀਐਂਟਲ ਨੂੰ ਖਰੀਦ ਲਿਆ ਹੈ ਅਤ 248 ਕਮਰਿਆਂ ਵਾਲਾ ਇਹ ਲਗਜ਼ਰੀ ਹੋਟਲ ਕਾਫੀ ਜ਼ਿਆਦਾ ਮਹਿੰਗਾ ਅਤੇ ਇਸ ਦੇ ਇੱਕ ਕਮਰੇ ਦੀ ਕੀਮਤ ਲੱਖਾਂ ਵਿਚ ਹੈ।
ਸੀਐਨਐਨ ਦੀ ਰਿਪੋਰਟ ਮੁਤਾਬਕ, ਮੁਕੇਸ਼ ਅੰਬਾਨੀ ਦੇ ਸਮੂਹ ਰਿਲਾਇੰਸ ਇੰਡਸਟਰੀਜ਼ ਨੇ ਮੈਂਡਰਿਨ ਓਰੀਐਂਟਲ ਕੋ98 ਮਿਲੀਅਨ ਡਾਲਰ ਯਾਨੀ ਕਰੀਬ 9.81 ਕਰੋੜ ਡਾਲਰ ਯਾਨੀ ਕਰੀਬ 728 ਕਰੋੜ ਰੁਪਏ ਵਿਚ ਇਹ ਸੌਦਾ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਇਹ ਸੌਦਾ ਰਿਲਾÇੲੰਸ ਇੰਡਸਟਰੀਜ਼ ਦੇ ਪੂਰਣ ਮਾਲਕਾਨਾ ਹੱਕ ਵਾਲੀ ਕੰਪਨੀ ਰਿਲਾਇੰਸ ਇੰਡਸਟਰੀਜ਼ ਇਨਵੈਸਟਮੈਂਟਸ ਐਂਡ ਹੋਲਡਿੰਗਸ ਲਿਮਟਿਡ ਯਾਨੀ ਆਰਆਈਆਈਐਚਐਲ ਦੇ ਜ਼ਰੀਏ ਹੋਇਆ ਹੈ ਅਤੇ ਇਸ ਹੋਟਲ ਨੂੰ ਖਰੀਦਣ ਦੇ ਲਈ ਰਿਲਾਇੰਸ ਇੰਡਸਟਰੀਜ਼ ਅਤੇ ਕੋਲੰਬਸ ਸੈਂਟਰ ਕਾਰਪੋਰੇਸ਼ਨ (ਕੇਮੈਨ) ਦੇ ਵਿਚ ਡੀਲ ਕੀਤੀ ਗਈ ਹੈ। ਕੇਮੈਨ ਦੇ ਕੋਲ ਮੈਂਡਰਿਨ ਓਰੀਐਂਟਲ ਹੋਟਲ ਦੀ 73.4 ਫੀਸਦੀ ਦੀ ਹਿੱਸੇਦਾਰੀ ਹੈ।
Posted inIndia