‘ਲੌਕਡਾਊਨ ਲਾਉਣਾ ਕੋਈ ਸਮਝਦਾਰੀ ਨਹੀਂ’, NTAGI ਮੈਂਬਰ ਨੇ ਕਿਹਾ-ਆਉਣ ਵਾਲੇ ਦਿਨਾਂ ‘ਚ ਤੇਜ਼ੀ ਨਾਲ ਵਧਣਗੇ ਮਾਮਲੇ

‘ਲੌਕਡਾਊਨ ਲਾਉਣਾ ਕੋਈ ਸਮਝਦਾਰੀ ਨਹੀਂ’, NTAGI ਮੈਂਬਰ ਨੇ ਕਿਹਾ-ਆਉਣ ਵਾਲੇ ਦਿਨਾਂ ‘ਚ ਤੇਜ਼ੀ ਨਾਲ ਵਧਣਗੇ ਮਾਮਲੇ

ਭਾਰਤ ‘ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਦਿੱਲੀ, ਪੰਜਾਬ ਵਿੱਚ ਸੂਬਾ ਸਰਕਾਰ ਨੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਮਾਮਲੇ ਵਧਣ ‘ਤੇ ਮੁੰਬਈ ‘ਚ ਵੀ ਲੌਕਡਾਊਨ ਲਗਾਇਆ ਜਾ ਸਕਦਾ ਹੈ।

ਅਜਿਹੇ ‘ਚ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਇਨਫੈਕਸ਼ਨ ਦੇ ਮਾਮਲਿਆਂ ‘ਚ ਭਾਰੀ ਵਾਧਾ ਦਰਜ ਕੀਤਾ ਜਾਵੇਗਾ। ਨੈਸ਼ਨਲ ਟੈਕਨੀਕਲ ਐਡਵਾਈਜ਼ਰੀ ਗਰੁੱਪ ਆਫ਼ ਇਮਿਊਨਾਈਜ਼ੇਸ਼ਨ (NTAGI) ਦੇ ਮੈਂਬਰ ਡਾ: ਐਨ ਕੇ ਅਰੋੜਾ ਦਾ ਮੰਨਣਾ ਹੈ ਕਿ ਲੌਕਡਾਊਨ ਦੀ ਬਜਾਏ ‘ਸਮਾਰਟ ਕੰਟੇਨਮੈਂਟ’ ਦੀ ਲੋੜ ਹੈ।

ਨਿਊਜ਼ 18 ਨਾਲ ਗੱਲਬਾਤ ਦੌਰਾਨ ਡਾਕਟਰ ਅਰੋੜਾ ਨੇ ਦੱਸਿਆ ਕਿ ਦੇਸ਼ ‘ਚ ਕੋਰੋਨਾ ਦੀ ਤੀਜੀ ਲਹਿਰ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਲੋਕਾਂ ਦੇ ਹਸਪਤਾਲ ਵਿੱਚ ਦਾਖਲ ਹੋਣ ਦੇ ਮਾਮਲੇ ਵਧੇ ਹਨ, ਪਰ ਦੇਸ਼ ਵਿੱਚ 90 ਤੋਂ 95% ਕੋਵਿਡ ਦੇ ਲਈ ਬੈੱਡ ਖਾਲੀ ਹਨ। ਇਹ ਸਹੀ ਹੈ ਕਿ ਦੂਜੀ ਲਹਿਰ ਡੈਲਟਾ ਦੇ ਸਮੇਂ ਕੇਸ ਵਧਣ ਨਾਲ ਬੈੱਡ ਭਰਦੇ ਗਏ। ਇਸ ਵਾਰ ਲੱਛਣਾਂ ਤੋਂ ਬਿਨਾਂ ਜ਼ਿਆਦਾ ਮਾਮਲੇ ਹਨ ਜਾਂ ਕੋਈ ਹਲਕਾ ਕੇਸ ਹੈ। ਜਿਨ੍ਹਾਂ ਨੂੰ ਵੀ ਦਾਖਲ ਕੀਤਾ ਗਿਆ ਹੈ ਉਹ ਕੋਮੋਰਬਿਡੀਟੀਜ਼ ਵਾਲੇ ਲੋਕ ਹਨ।

ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ 28% ਓਮੀਕਰੋਨ ਵੇਰੀਐਂਟ ਸੀ। ਇਸ ਤੋਂ ਪਹਿਲਾਂ ਹਫਤਾ 12 ਫੀਸਦੀ ਸੀ, ਯਾਨੀ 1 ਹਫਤੇ ‘ਚ ਢਾਈ ਗੁਣਾ ਵਾਧਾ ਹੋਇਆ ਸੀ। ਤਿੰਨ ਤੋਂ ਚਾਰ ਵੱਡੇ ਸ਼ਹਿਰਾਂ ‘ਚ ਜੀਨੋਮ ਸੀਕਵੈਂਸਿੰਗ 100 ਫੀਸਦੀ ਹੋ ਚੁੱਕੀ ਹੈ।

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਸ ਵਾਰ ਲੌਕਡਾਊਨ ਵਰਗੀ ਸਥਿਤੀ ਆ ਸਕਦੀ ਹੈ ਤਾਂ ਉਨ੍ਹਾਂ ਕਿਹਾ ਕਿ ਲੌਕਡਾਊਨ ਲਗਾਉਣਾ ਕਈ ਸਮਝਦਾਰੀ ਨਹੀਂ ਹੈ। ‘ਸਮਾਰਟ ਕੰਟੇਨਮੈਂਟ’ ਦੀ ਲੋੜ ਹੈ। ਜ਼ਿਲ੍ਹਾ ਪੱਧਰ ‘ਤੇ ਕੁਝ ਪਾਬੰਦੀਆਂ ਹੋ ਸਕਦੀਆਂ ਹਨ।

Share: