ਜਲੰਧਰ (ਬਿਊਰੋ) ਕਾਂਗਰਸ ਪਾਰਟੀ ਹਮੇਸ਼ਾ ਹੀ ਆਪਣੀਆਂ ਜੁੰਮੇਵਾਰੀਆਂ ਤੋਂ ਕੰਨੀ ਕਤਰਾਉਂਦੀ ਰਹੀ ਹੈ ਅਤੇ ਹਰ ਪੰਜ ਸਾਲ ਸਾਲ ਬਾਅਦ ਚੋਣਾਂ ਦੇ ਸਮੇਂ ਦੌਰਾਨ ਲੋਕਾਂ ਨਾਲ ਕੀਤੇ ਝੂਠੇ ਵਾਅਦਿਆ ਨੂੰ ਛੁਪਾਉਣ ਲਈ ਉਮੀਦਵਾਰ ਬਦਲ-ਬਦਲ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ ਕਰਦੀ ਰਹੀ ਹੈ।ਉਕਤ ਸ਼ਬਦਾਂ ਦਾ ਪ੍ਰਗਟਾਣਾ ਵਿਧਾਨ ਸਭਾ ਹਲਕਾ ਮੋਗਾ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਐਡਵੋਕੇਟ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਰਿਹਾਇਸ਼ ਬਾਬਾ ਦੀਦਾਰ ਸਿੰਘ ਨਗਰ ਦੁੱਨੇਕੇ ਵਿਖੇ ਰੱਖੀ ਇੱਕ ਅਹਿਮ ਪ੍ਰੈੱਸ ਕਾਨਫ੍ਰੰਸ ਦੋਰਾਨ ਕੀਤਾ। ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੀ ਸੱਤਾ ਦੇ ਕਾਬਜ ਹੋਣ ਲਈ ਸ਼੍ਰੀ ਗੁਟਕਾ ਸਾਹਿਬ ਦੀਆਂ ਝੂਠੀਆਂ ਸੋਹਾਂ ਖਾ ਕੇ ਪੰਜਾਬ ਦੀ ਜਨਤਾ ਨਾਲ ਤਰ੍ਹਾਂ-ਤਰ੍ਹਾ ਦੇ ਵਾਅਦੇ ਕੀਤੇ ਗਏ ਸਨ,ਪਰ ਜਦੋਂ ਹੁਣ ਦੁਬਾਰਾ ਫਿਰ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆਇਆ ਤਾਂ ਕਾਂਗਰਸ ਹਾਈਕਮਾਂਡ ਵੱਲੋਂ ਤਕਰੀਬਨ 3-4 ਮਹੀਨੇਂ ਪਹਿਲਾਂ ਹੀ ਲੋਕਾਂ ਦੇ ਸਵਾਲਾਂ ਤੋਂ ਬਚਣ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾਂਭੇ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਅਤੇ ਇਸੇ ਤਰ੍ਹਾ ਹੀ ਪਿਛਲੀਆਂ ਕਈ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਮੋਗਾ ਵਿੱਚ ਵੀ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ 2012 ਵਿੱਚ ਜੋਗਿੰਦਰ ਪਾਲ ਜੈਨ, 2017 ਵਿੱਚ ਡਾ.ਹਰਜੋਤ ਕਮਲ ਅਤੇ ਹੁਣ ਜਦੋ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਵੱਲੋਂ ਪਿਛਲੇ ਪੰਜਾਂ ਸਾਲਾਂ ਦਾ ਹਿਸਾਬ-ਕਿਤਾਬ ਪੁੱਛਣ ਦਾ ਸਮਾਂ ਆਇਆ ਤਾਂ ਹਰਜੋਤ ਕਮਲ ਦੀ ਟਿੱਕਟ ਕੱਟ ਕੇ ਪੈਰਾਸੂਟ ਰਾਹੀਂ ਉਤਾਰੇ ਬਿਲਕੁੱਲ ਨਵੇਂ ਚਿਹਰੇ ਮਾਲਵਿਕਾ ਸੂਦ ਨੂੰ ੳੇੁਮੀਦਵਾਰ ਘੋਸ਼ਿਤ ਕਰ ਦਿੱਤਾ ਗਿਆ, ਤਾਂ ਜੋ ਦੁਬਾਰਾ ਫਿਰ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਜਾਣ ਅਤੇ ਲੋਕਾਂ ਨੂੰ ਲਾਰੇ-ਲੱਪਿਆ ਵਿੱਚ ਭਰਮਾ ਕੇ ਸੱਤਾ ਹਥਿਆਈ ਜਾਵੇ, ਪਰ ਲੋਕ ਹੁਣ ਇਹਨਾਂ ਦੀ ਕੋਝੀਆ ਹਰਕਤਾ ਤੋਂ ਜਾਣੂੰ ਹੋ ਚੁੱਕੇ ਹਨ ਅਤੇ ਇਸ ਵਾਰ ਇਹਨਾਂ ਦੇ ਝੂਠੇ ਲਾਰਿਆ ਅਤੇ ਵਾਅਦਿਆ ਵਿੱਚ ਆਉਣ ਵਾਲੇ ਨਹੀਂ ।ਲੋਕ ਹੁਣ ਇਹਨਾਂ ਤੋਂ ਪਿਛਲੇ ਪੰਜਾਂ ਸਾਲਾਂ ਦੌਰਾਨ ਵਿਕਾਸ ਦੇ ਕੀਤੇ ਫੋਕੇ ਦਾਅਵਦਿਆ ਦਾ ਹਿਸਾਬ-ਕਿਤਾਬ ਜਰੂਰ ਮੰਗਣਗੇ।ਪੰਜਾਬ ਦੇ ਭੋਲੇ ਭਾਲੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀਆਂ ਗੱਲਾਂ ਵਿੱਚ ਆ ਕੇ ਕਾਂਗਰਸ ਪਾਰਟੀ ਨੂੰ ਵੱਡੀ ਗਿਣਤੀ ਵਿੱਚ ਸੀਟਾਂ ਜਿਤਾ ਕੇ ਪੰਜ ਸਾਲਾਂ ਲਈ ਪੰਜਾਬ ਦੇ ਤਖਤ ‘ਤੇ ਬਿਠਾ ਦਿੱਤਾ, ਪਰ ਕੈਪਟਨ ਅਮਰਿੰਦਰ ਸਿੰਘ ਨੇ ਤਖਤ ਤੇ ਬੈਠਣ ਸਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਗਰੀਬਾਂ ਅਤੇ ਲੋੜ੍ਹਵੰਦਾਂ ਲਈ ਦਿੱਤੀਆਂ ਜਾ ਰਹੀਆਂ ਸਾਰੀਆਂ ਸਹੂਲਤਾਂ ਨੂੰ ਬੰਦ ਕਰ ਦਿੱਤਾ ਅਤੇੇੇੇੇ ਖੁਦ ਪੰਜ ਸਾਲ ਲੋਕਾਂ ਨੂੰ ਮੂੰਹ ਨਹੀਂ ਦਿਖਾਇਆ।ਪੰਜਾਬ ਦੇ ਲੋਕਾਂ ਨੇ ਵੋਟਾਂ ਪੰਜ ਸਾਲ ਲਈ ਪਾਈਆਂ ਸਨ, ਪਰ ਕਾਂਗਰਸ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕਾਂ ਦੀ ਕਚਹਿਰੀ ਵਿੱਚ ਕੇਵਲ 100 ਦਿਨ ਦਾ ਹਿਸਾਬ ਕਿਤਾਬ ਰੱਖ ਰਿਹਾ ਹੈ। ਸ. ਬਰਾੜ ਨੇ ਕਿਹਾ ਕਿ ਕਿੱਢੀ ਹਾਸੋਹੀਣੀ ਗੱਲ ਹੈ ਕਿ ਬਾਕੀ ਪੌਣੇ ਪੰਜਾਂ ਸਾਲਾਂ ਦਾ ਹਿਸਾਬ-ਕਿਤਾਬ ਪੰਜਾਬ ਦੀ ਜਨਤਾ ਨੂੰ ਕੌਣ ਦੇਵੇਗਾ।ਇਸੇ ਤਰ੍ਹਾ ਹੀ ਜਦੋਂ ਪੰਜ ਸਾਲ ਬਾਅਦ ਮੋਗਾ ਹਲਕੇ ਦੇ ਲੋਕਾਂ ਨੇ ਆਪਣੇ ਚੁਣੇ ਹੋਏ ਨੁਮਾਇੰਦੇ ਕਾਂਗਰਸ ਦੇ ਵਿਧਾਇਕ ਹਰਜੋਤ ਕਮਲ ਨੂੰ ਸਵਾਲ ਪੁੱਛਣੇ ਸਨ ਤਾਂ ਫਿਲਮੀ ਸਿਤਾਰੇ ਦੇ ਨਾ ਨਾਲ ਜਾਣਨ ਵਾਲੇ ਪਰਿਵਾਰ ਦੇ ਮੈਂਬਰ ਨੂੰ ਮੋਗਾ ਤੋਂ ਕਾਂਗਰਸ ਦੀ ਟਿਕਟ ਤੇ ਖੜ੍ਹਾ ਕਰ ਦਿੱਤਾ ਤਾਂ ਕਿ ਇੱਕ ਵਾਰ ਫਿਰ ਮੋਗੇ ਦੇ ਲੋਕਾਂ ਦੀ ਵੋਟ ਧੋਖੇ ਨਾਲ ਹਥਿਆ ਲਈ ਜਾਵੇ।ਪਰ ਮੇਰੇ ਮੋਗੇ ਹਲਕੇ ਦੇ ਲੋਕ ਬਹੁਤ ਜਾਗਰੂਕ ਹੋ ਚੁੱਕੇ ਹਨ ਅਤੇ ਉਹ ਭਲੀਭਾਂਤ ਜਾਣਦੇ ਹਨ ਕਿ ਜਥੇਦਾਰ ਤੋਤਾ ਸਿੰਘ ਦਾ ਪਰਿਵਾਰ ਕਿੰਨੇ ਲੰਮੇ ਸਮੇਂ ਤੋਂ ਮੋਗਾ ਹਲਕੇ ਅਤੇ ਮੋਗਾ ਜਿਲ੍ਹੇ ਵਿੱਚ ਤਨਦੇਹੀ ਨਾਲ ਸੇਵਾ ਕਰਦੇ ਆ ਰਿਹੇ ਹਨ।ਉਹਨਾਂ ਕਿਹਾ ਕਿ ਮੋਗੇ ਵਿੱਚ ਕਾਂਗਰਸ ਲੰਮਾਂ ਸਮਾਂ ਰਾਜ ਕਰਨ ਦੇ ਬਾਵਜੂਦ ਵੀ ਮੋਗੇ ਹਲਕੇ ਵਿੱਚ ਆਪਣੀ ਵਿਕਾਸ ਦੀ ਇੱਕ ਵੀ ਨਿਸ਼ਾਨੀ ਦਿਖਾ ਨਹੀਂ ਸਕਦੀ।
#punjabelections #elections2022 #punjabpolls2022 #polls2022