CM ਚੰਨੀ ਨੇ ਜਤਾਇਆ ਖੇਦ, PM ਮੋਦੀ ਨੂੰ ਕਿਹਾ-‘ਤੁਮ ਸਲਾਮਤ ਰਹੋ ਕਿਆਮਤ ਤੱਕ

CM ਚੰਨੀ ਨੇ ਜਤਾਇਆ ਖੇਦ, PM ਮੋਦੀ ਨੂੰ ਕਿਹਾ-‘ਤੁਮ ਸਲਾਮਤ ਰਹੋ ਕਿਆਮਤ ਤੱਕ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ(Prime Minister Narendra Modi) ਨੂੰ ਲੈ ਕੇ ਸੁਰੱਖਿਆ ਵਿੱਚ ਕੁਤਾਹੀ(PM’s Security Lapse) ਦੇ ਮਾਮਲੇ ਵਿੱਚ ਆਖਿਰਕਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ(Punjab CM Charanjit Singh Channi) ਨੇ ਖੇਦ ਜਤਾਇਆ ਹੈ। ਬੀਤੀ ਸ਼ਾਮ ਪੀਐੱਮ ਦੀ ਦੇਸ਼ ਦੇ ਸੀਐੱਮ ਨਾਲ ਹੋਈ ਕੋਵਿਡ ਰੀਵਿਊ ਮੀਟਿੰਗ(Covid-19 review meeting) ਵਿੱਚ ਪ੍ਰਧਾਨ ਮੰਤਰੀ ਨੂੰ ਸ਼ਾਇਰਾਨਾ ਅੰਦਾਜ਼ ਵਿੱਚ ਕਿਹਾ ਕਿ ‘ਤੁਮ ਸਲਾਮਤ ਰਹੋ ਕਿਆਮਤ ਤੱਕ, ਖੁਦਾ ਕਰੇ ਕਯਾਮਤ ਨਾ ਹੋ…’

ਮੀਟਿੰਗ ਵਿੱਚ ਚੰਨੀ ਨੇ ਮੋਦੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਚੰਨੀ ਨੇ ਕਿਹਾ, ‘ਅਸੀਂ ਤੁਹਾਡੀ ਇੱਜ਼ਤ ਕਰਦੇ ਹਾਂ। ਤੁਸੀਂ ਪੰਜਾਬ ਆਏ ਹੋ ਅਤੇ ਉਸ ਦੌਰੇ ਦੌਰਾਨ ਜੋ ਹੋਇਆ ਉਸ ਲਈ ਸਾਨੂੰ ਅਫਸੋਸ ਹੈ। ਮੈਂ ਤੁਹਾਡੇ ਲਈ ਸਿਰਫ ਇੱਕ ਦੋਹਾ ਸੁਣਾਉਣਾ ਚਾਹੁੰਦਾ ਹਾਂ, ਕਿ ‘ਤੁਮ ਸਲਾਮਤ ਰਹੋ ਕਿਆਮਤ ਤੱਕ, ਖੁਦਾ ਕਰੇ ਕਿਆਮਤ ਨਾ ਹੋ।’ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੁਰੱਖਿਆ ਵਿੱਚ ਕਮੀ ਦਾ ਸਿੱਧਾ ਜ਼ਿਕਰ ਨਹੀਂ ਕੀਤਾ। ਉਨ੍ਹਾਂ ਫਿਰੋਜ਼ਪੁਰ ਨੇੜੇ ਧਰਨਾਕਾਰੀ ਕਿਸਾਨਾਂ ਵੱਲੋਂ ਕੀਤੇ ਜਾਮ ਦੀ ਵੀ ਕੋਈ ਗੱਲ ਨਹੀਂ ਕੀਤੀ।

ਮਹੱਤਵਪੂਰਨ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ 42,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਸਮਰਪਿਤ ਕਰਨ ਲਈ ਪੰਜਾਬ ਵਿੱਚ ਗਏ ਅਤੇ ਬਠਿੰਡਾ ਪੁੱਜੇ, ਜਿੱਥੋਂ ਉਹ ਹੁਸੈਨੀਵਾਲਾ ਸਥਿਤ ਰਾਸ਼ਟਰੀ ਸ਼ਹੀਦ ਸਮਾਰਕ ਲਈ ਹੈਲੀਕਾਪਟਰ ‘ਤੇ ਜਾਣਾ ਸੀ ਪਰ ਮੀਂਹ ਅਤੇ ਖਰਾਬ ਦਿੱਖ ਕਾਰਨ ਪ੍ਰਧਾਨ ਮੰਤਰੀ ਨੇ ਮੌਸਮ ਸਾਫ਼ ਹੋਣ ਲਈ ਲਗਭਗ 20 ਮਿੰਟ ਤੱਕ ਇੰਤਜ਼ਾਰ ਕੀਤਾ। ਜਦੋਂ ਮੌਸਮ ਨਾ ਸੁਧਰਿਆ ਤਾਂ ਫੈਸਲਾ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਸੜਕ ਰਾਹੀਂ ਕੌਮੀ ਸ਼ਹੀਦ ਸਮਾਰਕ ਤੱਕ ਜਾਣਗੇ, ਜਿਸ ਵਿੱਚ ਦੋ ਘੰਟੇ ਤੋਂ ਵੱਧ ਸਮਾਂ ਲੱਗ ਜਾਣਾ ਸੀ। ਜਦੋਂ ਪ੍ਰਧਾਨ ਮੰਤਰੀ ਦਾ ਕਾਫ਼ਲਾ ਹੁਸੈਨੀਵਾਲਾ ਸਥਿਤ ਕੌਮੀ ਸ਼ਹੀਦ ਸਮਾਰਕ ਤੋਂ ਕਰੀਬ 30 ਕਿਲੋਮੀਟਰ ਦੂਰ ਇੱਕ ਫਲਾਈਓਵਰ ‘ਤੇ ਪਹੁੰਚਿਆ ਤਾਂ ਪਤਾ ਲੱਗਾ ਕਿ ਕੁਝ ਪ੍ਰਦਰਸ਼ਨਕਾਰੀਆਂ ਨੇ ਸੜਕ ਜਾਮ ਕਰ ਦਿੱਤੀ । ਪ੍ਰਧਾਨ ਮੰਤਰੀ 15-20 ਮਿੰਟ ਤੱਕ ਫਲਾਈਓਵਰ ‘ਤੇ ਫਸੇ ਰਹੇ। ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਇਹ ਇੱਕ ਵੱਡੀ ਕਮੀ ਸੀ।

ਹਾਲਾਂਕਿ ਇਸ ਤੋਂ ਪਹਿਲਾਂ ਇੱਕ ਟੀਵੀ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਸੀਐਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਵਾਈ ਯਾਤਰਾ ਕਰਨ ਜਾ ਰਹੇ ਸਨ ਪਰ ਮੀਂਹ ਕਾਰਨ ਯੋਜਨਾ ਬਦਲ ਦਿੱਤੀ ਗਈ ਸੀ। ਇਸ ਤੋਂ ਬਾਅਦ ਪੀਐਮ ਮੋਦੀ ਦਾ ਕਾਫ਼ਲਾ ਬਠਿੰਡਾ ਤੋਂ ਸੜਕ ਮਾਰਗ ਰਾਹੀਂ ਫ਼ਿਰੋਜ਼ਪੁਰ ਲਈ ਰਵਾਨਾ ਹੋਇਆ। ਪਰ ਇਸ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ। ਮੈਂ ਕਿਸਾਨਾਂ ਨੂੰ ਸਵੇਰੇ 3 ਵਜੇ ਤੱਕ ਸਾਰੇ ਰਸਤਿਆਂ ‘ਤੇ ਚੱਲ ਰਹੇ ਧਰਨੇ ਨੂੰ ਖਤਮ ਕਰਨ ਲਈ ਕਿਹਾ ਸੀ। ਬੁੱਧਵਾਰ ਸਵੇਰ ਤੱਕ ਸਾਰੀਆਂ ਸੜਕਾਂ ਨੂੰ ਖੋਲ੍ਹ ਦਿੱਤਾ ਗਿਆ ਸੀ। ਉਸ ਸਮੇਂ ਤੱਕ ਪ੍ਰਧਾਨ ਮੰਤਰੀ ਦੇ ਕਾਫਲੇ ਨੂੰ ਸੜਕੀ ਰਸਤੇ ਛੱਡਣ ਦੀ ਕੋਈ ਯੋਜਨਾ ਨਹੀਂ ਸੀ। ਜੇਕਰ ਸਾਨੂੰ ਇਸ ਬਾਰੇ ਪਹਿਲਾਂ ਹੀ ਸੂਚਿਤ ਕੀਤਾ ਜਾਂਦਾ ਤਾਂ ਅਸੀਂ ਬਿਹਤਰ ਪ੍ਰਬੰਧ ਕਰ ਲੈਂਦੇ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਜਿਸ ਸੜਕ ਤੋਂ ਪੀਐਮ ਮੋਦੀ ਦੀਆਂ ਗੱਡੀਆਂ ਦਾ ਕਾਫਲਾ ਜਾ ਰਿਹਾ ਸੀ, ਉੱਥੇ ਕਿਸੇ ਨੇ ਕਾਰ ਖੜ੍ਹੀ ਕਰ ਦਿੱਤੀ ਸੀ। ਇਸ ਕਾਰਨ ਪ੍ਰਧਾਨ ਮੰਤਰੀ ਦੇ ਕਾਫਲੇ ਨੂੰ ਰੋਕ ਦਿੱਤਾ ਗਿਆ। ਅਜਿਹਾ ਹੋਣਾ ਸੁਭਾਵਿਕ ਹੀ ਸੀ, ਇਸ ਵਿੱਚ ਸੁਰੱਖਿਆ ਦੀ ਕੁਤਾਹੀ ਦਾ ਕੋਈ ਮਾਮਲਾ ਨਹੀਂ ਹੈ।

Share: