ਜਲੰਧਰ ਦੇ ਬਹੁਚਰਚਿਤ ਨਨ ਰੇਪ ਕੇਸ ‘ਚ ਬਿਸ਼ਪ ਫਰੈਂਕੋ ਮੁਲੱਕਲ ਬਰੀ

ਜਲੰਧਰ ਦੇ ਬਹੁਚਰਚਿਤ ਨਨ ਰੇਪ ਕੇਸ ‘ਚ ਬਿਸ਼ਪ ਫਰੈਂਕੋ ਮੁਲੱਕਲ ਬਰੀ

ਕੇਰਲ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਰੋਮਨ ਕੈਥੋਲਿਕ ਬਿਸ਼ਪ ਫ੍ਰੈਂਕੋ ਮੁਲੱਕਲ(Roman Catholic Bishop Franco Mulakkal) ਨੂੰ ਦੱਖਣੀ ਰਾਜ ਦੇ ਇਕ ਕਾਨਵੈਂਟ ਵਿਚ ਨਨ ਨਾਲ ਬਲਾਤਕਾਰ (raping a nun )ਕਰਨ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਇਸਤਗਾਸਾ ਪੱਖ ਮੁਲਜ਼ਮਾਂ ਵਿਰੁੱਧ ਸਬੂਤ ਪੇਸ਼ ਕਰਨ ਵਿੱਚ ਅਸਫਲ ਕਾਰਨ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਬਿਸ਼ਪ ਨੂੰ ਬਰੀ ਕਰ ਦਿੱਤਾ। ਰੋਮਨ ਕੈਥੋਲਿਕ ਚਰਚ(Roman Catholic church) ਦੇ ਜਲੰਧਰ ਡਾਇਓਸਿਸ ਬਿਸ਼ਪ (Bishop of the Jalandhar diocese ) ਹੋਣ ਸਮੇਂ ਮੁਲੱਕਲ (57) ‘ਤੇ ਜ਼ਿਲ੍ਹੇ ਦੇ ਇਕ ਕਾਨਵੈਂਟ ਦੇ ਦੌਰੇ ਦੌਰਾਨ ਨਨ ਨਾਲ ਕਈ ਵਾਰ ਬਲਾਤਕਾਰ ਕਰਨ ਦਾ ਦੋਸ਼ ਲੱਗੇ ਸਨ।

ਕੋਟਾਯਮ ਜ਼ਿਲ੍ਹਾ ਵਧੀਕ ਸੈਸ਼ਨ ਅਦਾਲਤ ਦੇ ਜੱਜ ਜੀ ਗੋਪਕੁਮਾਰ ਨੇ 105 ਦਿਨਾਂ ਦੀ ਸੁਣਵਾਈ ਤੋਂ ਬਾਅਦ ਬੁੱਧਵਾਰ ਨੂੰ ਇਹ ਫੈਸਲਾ ਸੁਣਾਇਆ। ਫੈਸਲੇ ਤੋਂ ਬਾਅਦ ਫਰੈਂਕੋ ਨੇ ਕਿਹਾ, “ਪ੍ਰਭੂ ਦੀ ਉਸਤਤਿ ਕਰੋ।” ਇਸ ਦੌਰਾਨ, ਜਲੰਧਰ ਡਾਇਓਸਿਸ ਨੇ ਹੁਕਮ ਦਾ ਸਵਾਗਤ ਕੀਤਾ।

Share: