ਮਜੀਠੀਆ ਨੂੰ ਜਮਾਨਤ ਦਾ ਅਕਾਲੀ ਦਲ ਵੱਲੋਂ ਸਵਾਗਤ

ਮਜੀਠੀਆ ਨੂੰ ਜਮਾਨਤ ਦਾ ਅਕਾਲੀ ਦਲ ਵੱਲੋਂ ਸਵਾਗਤ

ਚੰਡੀਗੜ੍ਹ: Punjab Politics: ਡਰੱਗ ਕੇਸ (Drug Case) ‘ਚ ਫਸੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਹਰਿਆਣਾ ਹਾਈਕੋਰਟ (High court) ਵੱਲੋਂ ਅਗਾਊਂ ਜ਼ਮਾਨਤ (Bikram majithia get bail) ਮਿਲਣ ‘ਤੇ ਸਿਆਸਤ ਭਖ ਗਈ ਹੈ, ਜਿਥੇ ਅਕਾਲੀ ਦਲ (akali Dal) ਨੇ ਹਾਈਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ, ਉਥੇ ਕਾਂਗਰਸ (Congress) ਨੇ ਕਿਹਾ ਹੈ ਕਿ ਅਜੇ ਕੇਸ ਖ਼ਤਮ ਨਹੀਂ ਹੋਇਆ ਹੈ।

ਮਜੀਠੀਆ ਨੂੰ ਜ਼ਮਾਨਤ ‘ਤੇ ਅਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਹ ਹਾਈਕੋਰਟ ਦੇ ਫ਼ੈਸਲਾ ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਮਜੀਠੀਆ ਵਿਰੁਧ ਵੱਡੀ ਸਾਜਿਸ਼ ਜਿਸ ਵਿੱਚ ਮੁੱਖ ਮੰਤਰੀ ਚੰਨੀ ਖੁਦ, ਉਪ ਮੁੱਖ ਮੰਤਰੀ ਰੰਧਾਵਾ ਅਤੇ ਡੀਜੀਪੀ ਵਰਗੇ ਸ਼ਾਮਲ ਸਨ ਅਤੇ ਇਸ ਝੂਠ ਨੂੰ ਇੰਨਾ ਵੱਡਾ ਬਣਾਇਆ ਗਿਆ ਸੀ ਕਿ ਉਹ ਪਹਾੜ ਅੱਜ ਅਦਾਲਤ ਵਿੱਚ ਢਹਿ ਢੇਰੀ ਹੋ ਗਿਆ ਹੈ।

ਚੀਮਾ ਨੇ ਕਿਹਾ ਕਿ ਜਿਵੇਂ ਇਹ ਅਕਾਲੀ ਆਗੂ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਗਈ ਸੀ, ਉਸ ਨੇ ਸਮੂਹ ਪੰਜਾਬ ਦੇ ਲੋਕਾਂ ਦਾ ਸਿਰ ਨੀਂਵਾਂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਾਜਿਸ਼ ਦਾ ਛੇਤੀ ਪਰਦਾਫਾਸ਼ ਹੋਵੇਗਾ ਅਤੇ ਜਦੋਂ ਅਜਿਹਾ ਹੋਵੇਗਾ ਤਾਂ ਇਸ ਨੂੰ ਘੜਨ ਵਾਲਿਆਂ ਨੂੰ ਜਵਾਬ ਦੇਣਾ ਔਖਾ ਹੋ ਜਾਵੇਗਾ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਟਵੀਟ ਰਾਹੀਂ ਇਸ ਨੂੰ ਇਨਸਾਫ ਦੀ ਜਿੱਤ ਦੱਸੀ ਹੈ।

ਉਧਰ, ਪੰਜਾਬ ਸਰਕਾਰ ਨੂੰ ਹਾਈਕੋਰਟ ਦਾ ਝਟਕਾ ਮਿਲਣ ‘ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਜੇਕਰ ਹਾਈਕੋਰਟ ਨੇ ਮਜੀਠੀਆ ਨੂੰ ਜਮਾਨਤ ਦੇ ਦਿੱਤੀ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਹੋ ਜਾਂਦਾ ਹੈ।

Share: