ਆਪਣੀ ਸਕਿਨ ਦਾ ਖਿਆਲ ਰੱਖਣ ਲਈ ਅਸੀਂ ਸਾਰੇ ਵੈਕਸਿੰਗ ਕਰਵਾਉਂਦੇ ਹਨ। ਉਂਝ ਬਾਡੀ ਹੇਅਰ ਨੂੰ ਰਿਮੂਵ ਕਰਨ ਦੇ ਕਈ ਤਰੀਕੇ ਹਨ, ਪਰ ਫਿਰ ਵੀ ਔਰਤਾਂ ਵੈਕਸਿੰਗ ਦਾ ਸਹਾਰਾ ਲੈਂਦੀਆਂ ਹਨ, ਕਿਉਂਕਿ ਇਸ ਦੇ ਜ਼ਰੀਏ ਤੁਸੀਂ ਇਨਗ੍ਰੋਥ ਹੇਅਰ ਨੂੰ ਵੀ ਆਸਾਨੀ ਨਾਲ ਰਿਮੂਵ ਕਰ ਲੈਂਦੇ ਹੋ ਅਤੇ ਆਪਣੀ ਸਕਿਨ ਜ਼ਿਆਦਾ ਸਮੂਥ ਲੱਗਦੀ ਹੈ। ਵੈਕਸਿੰਗ ਕਰਦੇ ਹੋਏ ਕੁਝ ਔਰਤਾਂ ਨੂੰ ਬੇਹੱਦ ਦਰਦ ਹੁੰਦਾ ਹੈ। ਹੋ ਸਕਦਾ ਹੈ ਕਿ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ। ਆਓ ਅਸੀਂ ਤੁਹਾਨੂੰ ਕੁਝ ਅਜਿਹੇ ਆਸਾਨ ਤਰੀਕਿਆਂ ਦੇ ਬਾਰੇ ਦੱਸਦੇ ਹਾਂ, ਜਿਨ੍ਹਾਂ ਨੂੰ ਅਪਣਾਉਣ ਦੇ ਬਾਅਦ ਵੈਕਸਿੰਗ ਦੌਰਾਨ ਤੁਹਾਨੂੰ ਬਹੁਤ ਘੱਟ ਦਰਦ ਹੋਵੇਗਾ :
ਚੁਣੋ ਸਹੀ ਪ੍ਰੋਫੈਸ਼ਨਲ-ਇਹ ਇੱਕ ਛੋਟੀ ਜਿਹੀ ਟਿਪ ਹੈ, ਪਰ ਉਸ ਨਾਲ ਤੁਸੀਂ ਹੋਣ ਵਾਲੇ ਦਰਦ ਨੂੰ ਕਾਫੀ ਹੱਦ ਤੱਕ ਘੱਟ ਕਰ ਸਕਦੇ ਹੋ। ਤੁਸੀਂ ਐਵੇਂ ਕਿਸੇ ਵੀ ਸੈਲੂਨ ਜਾਂ ਪਾਰਲਰ ਵਿੱਚ ਵੈਕਸਿੰਗ ਕਰਾਉਣ ਤੋਂ ਬਚੋ। ਬਿਹਤਰ ਹੈ ਕਿ ਤੁਸੀਂ ਪਹਿਲਾਂ ਥੋੜ੍ਹਾ ਰਿਸਰਚ ਕਰ ਲਓ ਅਤੇ ਇੱਕ ਸਹੀ ਪ੍ਰੋਫੈਸ਼ਨਲ ਨੂੰ ਚੁਣੋ। ਜੇ ਤੁਸੀਂ ਅਜਿਹਾ ਕਰਨ ਵਿੱਚ ਸਮਰੱਥ ਹੋ ਜਾਂਦੇ ਹੋ ਤਾਂ ਪ੍ਰੋਫੈਸ਼ਨਲ ਸਹੀ ਤਕਨੀਕ ਦਾ ਇਸਤੇਮਾਲ ਕਰੇਗਾ ਅਤੇ ਤੁਹਾਨੂੰ ਬਹੁਤ ਘੱਟ ਦਰਦ ਹੋਵੇਗਾ।
ਬਾਡੀ ਸਕ੍ਰਬ ਦਾ ਇਸਤੇਮਾਲ ਕਰੋ-ਸਕਿਨ ਕੇਅਰ ਐਕਸਪਰਟ ਕਹਿੰਦੇ ਹਨ ਕਿ ਵੈਕਸਿੰਗ ਤੋਂ ਪਹਿਲਾਂ ਸਕਿਨ ਨੂੰ ਸਕ੍ਰਬ ਕਰਨਾ ਇੱਕ ਚੰਗਾ ਆਈਡੀਆ ਹੈ। ਦਰਅਸਲ ਜਦ ਤੁਸੀਂ ਅਜਿਹਾ ਕਰਦੇ ਹੋ ਤਾਂ ਇਸ ਨਾਲ ਡੈਡ ਸਕਿਨ ਸੈਲਸ ਨਿਕਲ ਜਾਂਦੇ ਹਨ ਅਤੇ ਜਦ ਵਾਲਾਂ ਦੇ ਰੋਮ ਦੇ ਆਸਪਾਸ ਦੀ ਡੈਡ ਸਕਿਨ ਬਾਹਰ ਨਿਕਲ ਜਾਂਦੀ ਹੈ ਤਾਂ ਇਸ ਨਾਲ ਹੇਅਰਸ ਨੂੰ ਕੱਢਣਾ ਕਾਫੀ ਆਸਾਨ ਹੋ ਜਾਂਦਾ ਹੈ।
ਟੋਨਰ ਦੀ ਵਰਤੋਂ ਨਾ ਕਰੋ-ਸਕਿਨ ਕੇਅਰ ਐਕਸਪਰਟ ਦੱਸਦੇ ਹਨ ਕਿ ਟੋਨਰ ਜਾਂ ਐਸਿਟਜੈਂਟ ਪੋਰਸ ਨੂੰ ਟਾਈਟਨ ਕਰਦਾ ਹੈ ਅਤੇ ਵਾਲਾਂ ਦੇ ਰੋਮ ‘ਤੇ ਪਕੜ ਨੂੰ ਮਜ਼ਬੂਤ ਬਣਾਉਂਦੇ ਹਨ। ਅਜਿਹੇ ਵਿੱਚ ਟੋਨਰ ਦੇ ਇਸਤੇਮਾਲ ਦੇ ਬਾਅਦ ਵੈਕਸਿੰਗੇ ਕਰਵਾਉਣਾ ਬਹੁਤ ਦਰਦਨਾਕ ਹੋ ਜਾਏਗਾ।
ਬਰਫ ਦਾ ਇਸਤੇਮਾਲ ਨਾ ਕਰੋ-ਸਕਿਨ ਕੇਅਰ ਐਕਸਪਰਟ ਦੇ ਅਨੁਸਾਰ ਕੁਝ ਔਰਤਾਂ ਵੈਕਸਿੰਗ ਤੋਂ ਪਹਿਲਾਂ ਬਰਫ ਦਾ ਇਸਤੇਮਾਲ ਕਰਦੀਆਂ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਸਕਿਨ ਸੁੰਨ ਹੋ ਜਾਏਗੀ ਅਤੇ ਵੈਕਸਿੰਗ ਦਾ ਦਰਦ ਘੱਟ ਹੋਵੇਗਾ, ਪਰ ਸਕਿਨ ‘ਤੇ ਕੁਝ ਵੀ ਲਾਉਣਾ ਖਾਸ ਤੌਰ ‘ਤੇ ਬਰਫ ਦਾ ਇਸਤੇਮਾਲ ਕਰਨ ਨਾਲ ਪੋਰਸ ਟਾਈਟ ਹੋ ਜਾਂਦੇ ਹਨ। ਜਿਸ ਕਾਰਨ ਵੈਕਸਿੰਗ ਦੌਰਾਨ ਕਾਫੀ ਦਰਦ ਹੁੰਦਾ ਹੈ।
ਇਥੇ ਨਾ ਕਰੋ ਵੈਕਸਿੰਗ-ਜਦ ਤੁਸੀਂ ਵੈਕਸਿੰਗ ਕਰਵਾ ਰਹੇ ਹੋ ਤਾਂ ਤੁਹਾਨੂੰ ਇਸ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ ਤੁਸੀਂ ਕਿੱਥੇ ਵੈਕਸਿੰਗ ਕਰਵਾ ਰਹੇ ਹੋ। ਮਸਲਨ, ਸਨਬਰਨ ਸਕਿਨ, ਮੋਲਸ, ਕਟਸ ਜਾਂ ਪਿੰਪਲਸ ‘ਤੇ ਵੈਕਸਿੰਗ ਦੀ ਕੋਸ਼ਿਸ਼ ਨਾ ਕਰੋ। ਇਨ੍ਹਾਂ ਥਾਵਾਂ ‘ਤੇ ਵੈਕਸਿੰਗ ਕਰਵਾਉਣਾ ਨਾ ਕੇਵਲ ਖਤਰਨਾਕ ਹੈ, ਬਲਕਿ ਇਸ ਨਾਲ ਤੁਹਾਨੂੰ ਬਹੁਤ ਤੇਜ਼ ਦਰਦ ਹੋਵੇਗਾ।
Posted inFashion & Beauty