ਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਅੰਮ੍ਰਿਤਸਰ ਦੇ ਜਨਮ ਤੋਂ ਹੀ ਜੁੜੇ ਸਰੀਰ ਵਾਲੇ ਭਰਾਵਾਂ ਸੋਹਨਾ ਅਤੇ ਮੋਹਨਾ(Conjoined brothers Sohna and Mohana) ਵਿੱਚੋਂ ਸੋਹਨਾ ਨੂੰ ਨੌਕਰੀ ਦਿੱਤੀ ਹੈ। ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਪ੍ਰਬੰਧਕ ਅਧਿਕਾਰੀ ਕਰਨਲ (ਸੇਵਾਮੁਕਤ) ਦਰਸ਼ਨ ਸਿੰਘ ਬਾਬਾ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਨੇ ਦੱਸਿਆ ਕਿ ਜੁੜਵਾ ਬੱਚਿਆਂ ਨੂੰ 27 ਨਵੰਬਰ ਨੂੰ ਚਿੱਠੀ ਮਿਲੀ ਸੀ। ਭਰਾਵਾਂ ਨੂੰ ਆਪਣੀ ਵਿਦਿਅਕ ਯੋਗਤਾ ਅਤੇ ਆਧਾਰ ਵਰਗੇ ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਪੁੱਛਿਆ ਗਿਆ ਹੈ ਕਿ ਕਿਹੜਾ ਭਰਾ ਕੰਮ ਕਰੇਗਾ।
ਉਸ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਦੋਵਾਂ ਨੂੰ ਰੁਜ਼ਗਾਰ ਮਿਲੇ। ਦੋਵੇਂ ਇਲੈਕਟ੍ਰਾਨਿਕ ਡਿਪਲੋਮਾ ਹੋਲਡਰ ਹਨ। ਸੋਹਨਾ ਅਤੇ ਮੋਹਨਾ ਨੂੰ ਪਿੰਗਲਵਾੜਾ ਨੇ 2003 ਵਿੱਚ ਗੋਦ ਲਿਆ ਸੀ ਜਦੋਂ ਉਨ੍ਹਾਂ ਦੇ ਮਾਪਿਆਂ ਨੇ ਬੱਚਿਆਂ ਨੂੰ ਛੱਡ ਦਿੱਤਾ ਸੀ।