ਅਫ਼ਰੀਕਾ ਦੇ ਕੀਨੀਆ `ਚ ਮੌਜੂਦਾ ਸਮੇਂ `ਚ ਹਲਾਤ ਬਦਤਰ ਹਨ। ਕਿਉਂਕਿ ਇੱਥੇ ਪਿਛਲੇ ਲੰਮੇ ਸਮੇਂ ਤੋਂ ਭਿਆਨਕ ਸੋਕਾ ਪੈ ਰਿਹਾ ਹੈ। ਜਿਸ ਦੀ ਵਜ੍ਹਾ ਕਰਕੇ ਖਾਣਾ ਤੇ ਪੀਣ ਵਾਲਾ ਪਾਣੀ ਖ਼ਤਮ ਹੁੰਦਾ ਜਾ ਰਿਹਾ ਹੈ। ਜੰਗਲਾਂ ਵਿੱਚ ਵੀ ਨਦੀਆਂ ਤਲਾਬ ਸੁੱਕ ਗਏ ਹਨ। ਜਿਸ ਦੇ ਚਲਦਿਆਂ ਕਈ ਜੰਗਲੀ ਜਾਨਵਰਾਂ ਦੀ ਦਰਦਨਾਕ ਮੌਤ ਹੋ ਗਈ।
ਇਹ ਬੇਹੱਦ ਦਰਦਨਾਕ ਤਸਵੀਰ ਜੋ ਤੁਸੀਂ ਦੇਖ ਰਹੇ ਹੋ, ਇਹ ਕੀਨੀਆ ਦੇ ਵਾਜੀਰ ਇਲਾਕੇ ਦੇ ਸਾਬੂਲੀ ਜੰਗਲ ਦੀ ਹੈ। ਜਿੱਥੇ ਪਾਣੀ ਤੇ ਖਾਣਾ ਨਾ ਮਿਲਣ ਕਾਰਨ ਇਹ ਬੇਜ਼ੁਬਾਨ ਜਿਰਾਫ਼ਾਂ ਦੀ ਦਰਦਨਾਕ ਮੌਤ ਹੋ ਗਈ। ਇਹ ਜਿਰਾਫ਼ ਚਿੱਕੜ ਵਿੱਚ ਉਸ ਸਮੇਂ ਫਸ ਗਏ ਜਦੋਂ ਉਹ ਪਿਆਸ ਦੇ ਮਾਰੇ ਪਾਣੀ ਲੱਭ ਰਹੇ ਸੀ।