ਸਕੈਮ 1992` ਤੇ `ਦ ਫ਼ੈਮਿਲੀ ਮੈਨ-2` ਨੂੰ ਸਭ ਤੋਂ ਜ਼ਿਆਦਾ ਐਵਾਰਡਜ਼

ਸਕੈਮ 1992` ਤੇ `ਦ ਫ਼ੈਮਿਲੀ ਮੈਨ-2` ਨੂੰ ਸਭ ਤੋਂ ਜ਼ਿਆਦਾ ਐਵਾਰਡਜ਼

OTT ਦੀ ਪ੍ਰਸਿੱਧੀ ਵਧਣ ਤੋਂ ਬਾਅਦ, OTT ਕੰਟੈਂਟ ਨੂੰ ਸਨਮਾਨਤ ਕਰਨ ਦਾ ਦੌਰ ਵੀ ਪਿਛਲੇ ਕੁਝ ਸਾਲਾਂ ਤੋਂ ਸ਼ੁਰੂ ਹੋਇਆ ਹੈ। ਇਸ ਸਿਲਸਿਲੇ ਵਿੱਚ ਵੀਰਵਾਰ ਸ਼ਾਮ ਨੂੰ ਫਿਲਮਫੇਅਰ OTT ਅਵਾਰਡ 2021 ਦਾ ਆਯੋਜਨ ਕੀਤਾ ਗਿਆ। ਵੱਖ-ਵੱਖ ਸ਼੍ਰੇਣੀਆਂ ਵਿੱਚ OTT ਪਲੇਟਫਾਰਮ ‘ਤੇ ਸ਼ੋਅ ਨੂੰ ਨਾਮਜ਼ਦ ਕਰਕੇ ਜੇਤੂਆਂ ਦਾ ਐਲਾਨ ਕੀਤਾ ਗਿਆ। ਪਿਛਲੇ ਇੱਕ ਸਾਲ ਵਿੱਚ ਰਿਲੀਜ਼ ਹੋਏ OTT ਸ਼ੋਅ ਇਸ ਵਿੱਚ ਸ਼ਾਮਲ ਕੀਤੇ ਗਏ ਸਨ।

ਇਸ ਦੌਰਾਨ ਫਿਲਮਫੇਅਰ ‘ਚ ਧਮਾਕੇ ਕਰਨ ਵਾਲੇ ਦੋ ਸ਼ੋਅ ‘ਸਕੈਮ 1992’ ਅਤੇ ‘ਦਿ ਫੈਮਿਲੀ ਮੈਨ 2’ ਹਨ। ਇਹ ਦੋਵੇਂ ਵੈੱਬ ਸੀਰੀਜ਼ ਸਭ ਤੋਂ ਜ਼ਿਆਦਾ ਐਵਾਰਡ ਜਿੱਤ ਚੁੱਕੀਆਂ ਹਨ। ‘ਸਕੈਮ 1992’ ਨੇ ਵੱਖ-ਵੱਖ ਸ਼੍ਰੇਣੀਆਂ ‘ਚ ਕੁੱਲ 12 ਐਵਾਰਡ ਜਿੱਤੇ ਹਨ, ਜਦਕਿ ‘ਦਿ ਫੈਮਿਲੀ ਮੈਨ 2’ ਨੇ ਕੁੱਲ 6 ਐਵਾਰਡ ਜਿੱਤੇ ਹਨ।

ਬੈਸਟ ਐਕਟਰ ਸੀਰੀਜ਼ (ਮੇਲ): ਪ੍ਰਤੀਕ ਗਾਂਧੀ, ਸਕੈਮ 1992

ਬੈਸਟ ਐਕਟਰ ਕ੍ਰਿਟੀਕ: ਮਨੋਜ ਬਾਜਪਾਈ, ਦ ਫ਼ੈਮਿਲੀ ਮੈਨ 2

ਬੈਸਟ ਐਕਟਰ, ਕ੍ਰਿਟੀਕਸ (ਫ਼ੀਮੇਲ): ਸਾਮੰਥਾ, ਦ ਫ਼ੈਮਿਲੀ ਮੈਨ 2

ਬੈਸਟ ਐਕਟਰ ਡਰਾਮਾ ਸੀਰੀਜ਼ ਫ਼ੀਮੇਲ: ਹੁਮਾ ਕੁਰੈਸ਼ੀ, ਮਹਾਰਾਣੀ

ਬੈਸਟ ਡਾਇਰੈਕਟਰ, ਸੀਰੀਜ਼ ਕ੍ਰਿਟੀਕਸ: ਸੁਪਰਣ ਵਰਮਾ, ਦ ਫ਼ੈਮਿਲੀ ਮੈਨ 2

ਬੈਸਟ ਡਾਇਰੈਕਟਰ ਸੀਰੀਜ਼: ਹੰਸਲ ਮੇਹਤਾ, ਸਕੈਮ 1992

ਬੈਸਟ ਸਪੋਰਟਿੰਗ ਐਕਟਰ ਡਰਾਮਾ ਸੀਰੀਜ਼ ਫ਼ੀਮੇਲ: ਅੰਮ੍ਰਿਤਾ ਸੁਭਾਸ਼, ਬੌਂਬੇ ਗੇਮਜ਼

ਬੈਸਟ ਸਪੋਰਟਿੰਗ ਐਕਟਰ ਡਰਾਮਾ ਸੀਰੀਜ਼ ਮੇਲ: ਸ਼ਾਰੀਬ ਹਾਸ਼ਮੀ, ਦ ਫ਼ੈਮਿਲੀ ਮੈਨ 2

ਬੈਸਟ ਸਪੋਰਟਿੰਗ ਐਕਟਰ ਵੈੱਬ ਓਰੀਜਨਲ ਮੇਲ: ਨਵਾਜ਼ੁਦੀਨ ਸਿੱਦਕੀ, ਸੀਰੀਅਸ ਮੈਨ

ਬੈਸਟ ਸਪੋਰਟਿੰਗ ਐਕਟਰ ਸੀਰੀਜ਼ ਮੇਲ: ਵੈਭਵ ਰਾਜ ਗੁਪਤਾ, ਗੁੱਲਕ

ਬੈਸਟ ਸਪੋਰਟਿੰਗ ਐਕਟਰ, ਸੀਰੀਜ਼ ਫ਼ੀਮੇਲ (ਕਾਮੇਡੀ): ਸੁਨੀਤਾ ਰਾਜਵਰ, ਗੁੱਲਕ

ਬੈਸਟ ਓਰੀਜਨਲ ਸਕ੍ਰੀਨਪਲੇਅ: ਦ ਫ਼ੈਮਿਲੀ ਮੈਨ 2

ਬੈਸਟ ਵੀਐਫ਼ਐਕਸ: ਸਕੈਮ 1992

ਬੈਸਟ ਡਾਇਲੌਗਜ਼: ਸਕੈਮ 1992

ਬੈਸਟ ਨੌਨ ਫ਼ਿਕਸ਼ਨਲ ਓਰੀਜਨਲ: ਬੈਡ ਬੁਆਏ ਬਿਲੀਅਨੇਅਰਜ਼

ਬੈਸਟ ਕਾਮੇਡੀ ਸੀਰੀਜ਼/ਸਪੈਸ਼ਲ: ਗੁੱਲਕ

ਬੈਸਟ ਸੀਰੀਜ਼, ਕ੍ਰਿਟੀਕਸ: ਮਿਰਜ਼ਾਪੁਰ 2

ਬੈਸਟ ਐਕਟਰ ਕਾਮੇਡੀ ਸੀਰੀਜ਼ ਫ਼ੀਮੇਲ: ਗੀਤਾਂਜਲੀ ਕੁਲਕਰਣੀ, ਗੁੱਲਕ

ਬੈਸਟ ਐਕਟਰ ਕਾਮੇਡੀ ਮੇਲ (ਕ੍ਰਿਟੀਕਸ): ਸੁਨੀਲ ਗਰੋਵਰ, ਸਨਫ਼ਲਾਵਰ

ਬੈਸਟ ਐਕਟਰ ਕਾਮੇਡੀ ਫ਼ੀਮੇਲ ਕ੍ਰਿਟੀਕਸ: ਕਾਨੀ ਕਸਤੂਰੀ, ਓਕੇ ਕੰਪਿਊਟਰ

Share: