ਕਰਮਚਾਰੀ ਭਵਿੱਖ ਨਿਧੀ ਖਾਤੇ ਦੀ ਜਮ੍ਹਾਂ ਰਕਮ ਦੇ ਕਈ ਫਾਇਦੇ ਹਨ। ਮੁਲਾਜ਼ਮਾਂ ਦਾ ਬੁਢਾਪਾ ਜਿੱਥੇ ਸੁਰੱਖਿਅਤ ਹੁੰਦਾ ਹੈ, ਉੱਥੇ ਹੀ ਨੌਕਰੀ ਕਰਦੇ ਸਮੇਂ ਵੀ ਇਸ ਵਿਚ ਕਈ ਲਾਭ ਮਿਲਦੇ ਹਨ। ਜਿਵੇਂ ਐੱਲਆਈਸੀ ਪ੍ਰੀਮੀਅਮ ਦਾ ਭੁਗਤਾਨ, ਨਕਾਰਾ ਖਾਤੇ ‘ਤੇ ਵਿਆਜ ਆਦਿ ਜਿਸ ਦੇ ਬਾਰੇ ਖਾਤਾਧਾਰਕਾਂ ਨੂੰ ਨਹੀਂ ਪਤਾ ਹੁੰਦਾ। ਆਓ ਜਾਣਦੇ ਹਾਂ ਈਪੀਐੱਫਓ ਸਬਸਕ੍ਰਾਈਬਰਜ਼ ਨੂੰ ਕੀ-ਕੀ-ਫਾਇਦੇ ਮਿਲਦੇ ਹਨ।
ਜਦੋਂ ਕਿਸੇ ਮੁਲਾਜ਼ਮ ਦਾ ਪੀਐੱਫ ਖਾਤਾ ਖੁੱਲ੍ਹਦਾ ਹੈ, ਉਸੇ ਸਮੇਂ ਉਸ ਦੀ ਇੰਸ਼ੋਰੈਂਸ ਵੀ ਹੋ ਜਾਂਦੀ ਹੈ। ਇੰਪਲਾਈ ਡਿਪਾਜ਼ਿਟ ਲਿੰਕਡ ਇੰਸ਼ੋਰੈਂਸ ਤਹਿਤ ਮੁਲਾਜ਼ਮ ਦਾ ਸੱਤ ਲੱਖ ਰੁਪਏ ਤਕ ਦਾ ਬੀਮਾ ਹੁੰਦਾ ਹੈ। ਈਪੀਐੱਫਓ ਦੇ ਸਰਗਰਮ ਮੈਂਬਰ ਦੀ ਸਰਵਿਸ ਮਿਆਦ ਦੌਰਾਨ ਮੌਤ ਹੋਣ ‘ਤੇ ਉਸ ਦੇ ਨੌਮੀਨੇਟ ਜਾਂ ਕਾਨੂੰਨੀ ਵਾਰਸ ਨੂੰ ਸੱਤ ਲੱਖ ਰੁਪਏ ਤਕ ਦਾ ਭੁਗਤਾਨ ਕੀਤਾ ਜਾਂਦਾ ਹੈ। ਇਹ ਲਾਭ ਕੰਪਨੀਆਂ ਤੇ ਸਰਕਾਰਾਂ ਆਪਣੇ ਮੁਲਾਜ਼ਮਾਂ ਨੂੰ ਉਪਲਬਧ ਕਰਵਾਉਂਦੀਆਂ ਹਨ।
ਐੱਲਆਈਸੀ ਪ੍ਰੀਮੀਅਮ ਦਾ ਭੁਗਤਾਨ
ਕੋਰੋਨਾ ਮਹਾਮਾਰੀ ਕਾਰਨ ਆਮ ਆਦਮੀ ਨੂੰ ਆਰਥਿਕ ਨੁਕਸਾਨ ਹੋਇਆ ਹੈ। ਉਨ੍ਹਾਂ ਦੀਆਂ ਤਰਜੀਹਾਂ ਬਦਲ ਗਈਆਂ ਹਨ। ਜੇਕਰ ਕਿਸੇ ਨੇ ਐੱਲਆਈਸੀ ਪ੍ਰੀਮੀਅਮ ਲੈ ਕੇ ਰੱਖਿਆ ਹੈ, ਪਰ ਭੁਗਤਾਨ ਨਹੀਂ ਕਰ ਪਾ ਰਹੇ ਹਨ। ਉਦੋਂ ਪੀਐੱਫ ਅਕਾਊਂਟ ਦੀ ਮਦਦ ਲੈ ਸਕਦੇ ਹਨ। ਇਸ ਦੇ ਲਈ ਨਿਰਧਾਰਤ ਖਰੜਾ ਆਉਂਦਾ ਹੈ ਜਿਸ ਨੂੰ ਭਰ ਕੇ ਦਿੱਤੇ ਜਾਣ ‘ਤੇ ਈਪੀਐੱਫਓ ਆਪਣੇ ਖਾਤਾਧਾਰਕ ਦੇ ਪ੍ਰੀਮੀਅਮ ਦਾ ਭੁਗਤਾਨ ਕਰ ਦਿੰਦਾ ਹੈ।
ਬੀਮਾਰ ਹੋਣ ‘ਤੇ ਕਢਵਾ ਸਕਦੇ ਹੋ ਪੈਸੇ
ਪੀਐੱਫ ਅਕਾਊਂਟ ਤੋਂ ਬਿਮਾਰੀ ਦੀ ਹਾਲਤ ‘ਚ ਪੈਸਾ ਕਢਵਾ ਸਕਦੇ ਹੋ। ਇਸ ਦੇ ਲਈ ਈਪੀਐੱਫਓ ਦੀ ਵੈੱਬਸਾਈਟ ‘ਤੇ ਨਿਕਾਸੀ ਵਿੰਡੋ ‘ਤੇ ਜਾ ਕੇ ਬਿਮਾਰ ਹੋਣ ਦਾ ਬਦਲ ਚੁਣਨਾ ਹੁੰਦਾ ਹੈ। ਆਨਲਾਈਨ ਅਪਲਾਈ ਕਰਨ ਦੇ ਕੁਝ ਦਿਨਾਂ ਬਾਅਦ ਰਕਮ ਮਿਲ ਜਾਂਦੀ ਹੈ।
ਨਕਾਰਾ ਅਕਾਊਂਟ ‘ਤੇ ਵਿਆਜ
ਮੁਲਾਜ਼ਮਾਂ ਦੇ ਨਕਾਰਾ ਪੀਐੱਫ ਅਕਾਊਂਟ ‘ਤੇ ਵੀ ਵਿਆਜ ਮਿਲਦਾ ਹੈ। ਸਾਲ 2016 ‘ਚ ਕਾਨੂੰਨ ‘ਚ ਹੋਏ ਬਦਲਾਅ ਮੁਤਾਬਕ, ਹੁਣ ਖਾਤਾਧਾਰਕਾਂ ਨੂੰ ਉਨ੍ਹਾਂ ਦੇ ਤਿੰਨ ਸਾਲ ਤੋਂ ਜ਼ਿਆਦਾ ਸਮੇਂ ਤੋਂ ਨਕਾਰਾ ਪਏ ਪੀਐੱਫ ਖਾਤੇ ‘ਚ ਜਮ੍ਹਾਂ ਰਕਮ ‘ਤੇ ਵੀ ਵਿਆਜ ਦਾ ਭੁਗਤਾਨ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਵਿਆਜ ਦੇਣ ਦੀ ਵਿਵਸਥਾ ਨਹੀਂ ਸੀ।