ਕੋਰੋਨਾ ਦੇ ਮਾਮਲਿਆਂ ਵਿਚ ਵਾਧੇ ਮਗਰੋਂ ਦਿੱਲੀ ਵਿਚ ਅੱਜ ਤੋਂ ਰਾਤ ਦਾ ਕਰਫਿਊ

ਕੋਰੋਨਾ ਦੇ ਮਾਮਲਿਆਂ ਵਿਚ ਵਾਧੇ ਮਗਰੋਂ ਦਿੱਲੀ ਵਿਚ ਅੱਜ ਤੋਂ ਰਾਤ ਦਾ ਕਰਫਿਊ

ਦਿੱਲੀ (ਬਿਊਰੋ) ਕੋਰੋਨਾਵਾਇਰਸ ਦੇ ਨਵੇਂ ਵੈਂਰੀਐਂਟ ਓਮੀਕਰੋਨ (Coronavirus Omicron Variant in India) ਦੇ ਵਧਦੇ ਖਤਰੇ ਨੂੰ ਵੇਖਦੇ ਹੋਏ ਦਿੱਲੀ ਵਿਚ ਅੱਜ ਰਾਤ 11 ਵਜੇ ਤੋਂ ਰਾਤ ਦਾ ਕਰਫਿਊ ਲਾਉਣ ਦਾ ਫੈਸਲਾ ਕੀਤਾ ਗਿਆ ਹੈ।

ਦਿੱਲੀ ਆਪਦਾ ਪ੍ਰਬੰਧਨ ਅਥਾਰਿਟੀ ਦੇ ਇਕ ਆਦੇਸ਼ ਮੁਤਾਬਕ ਉਨ੍ਹਾਂ ਸਾਰੇ ਵਿਅਕਤੀਆਂ ਦੀ ਆਵਾਜਾਈ ’ਤੇ ਰੋਕ ਹੋਵੇਗੀ ਜੋ ਛੋਟ ਪ੍ਰਾਪਤ ਸ਼੍ਰੇਣੀ ਵਿਚ ਨਹੀਂ ਆਉਂਦੇ ਹਨ। ਡੀਡੀਐੱਮਏ ਨੇ ਕਿਹਾ ਕਿ ਰਾਤ ਦਾ ਕਰਫਿਊ ਅਗਲੇ ਹੁਕਮਾਂ ਤੱਕ ਰਾਤ 11 ਵਜੇ ਤੋਂ ਸਵੇਰੇ 5 ਤੱਕ ਜਾਰੀ ਰਹੇਗਾ।

ਕਰਫਿਊ ਤੋਂ ਛੋਟ ਪਾਉਣ ਵਾਲਿਆਂ ਵਿਚ ਸਰਕਾਰੀ ਅਧਿਕਾਰੀ, ਜੱਜ ਅਤੇ ਨਿਆਇਕ ਅਧਿਕਾਰੀ, ਸਿਹਤ ਕਾਮੇ, ਗਰਭਵਤੀ ਮਹਿਲਾਵਾਂ ਅਤੇ ਮਰੀਜ਼, ਜ਼ਰੂਰੀ ਸਾਮਾਨ ਖਰੀਦਣ ਲਈ ਪੈਦਲ ਜਾਣ ਵਾਲੇ ਲੋਕ, ਮੀਡੀਆ ਕਰਮੀ ਅਤੇ ਰੇਲਵੇ ਸਟੇਸ਼ਨਾਂ, ਬੱਸ ਸਟਾਪ ਅਤੇ ਹਵਾਈ ਅੱਡਾ ਜਾਣ ਵਾਲੇ ਜਾਂ ਪਰਤਣ ਵਾਲੇ ਲੋਕ ਸ਼ਾਮਲ ਹਨ।

ਕਰਫਿਊ ਦੌਰਾਨ ਮੈਟਰੋ ਰੇਲਾਂ ਅਤੇ ਸਰਕਾਰੀ ਟਰਾਂਸਪੋਰਟ ਦੀਆਂ ਬੱਸਾਂ ਵਿਚ ਸਿਰਫ਼ ਛੋਟ ਪ੍ਰਾਪਤ ਸ਼੍ਰੇਣੀ ਦੇ ਲੋਕਾਂ ਨੂੰ ਹੀ ਇਜਾਜ਼ਤ ਦਿੱਤੀ ਜਾਵੇਗੀ। ਦਿੱਲੀ ਵਿਚ ਐਤਵਾਰ ਨੂੰ ਕੋਵਿਡ-19 ਦੇ 290 ਕੇਸ ਦਰਜ ਕੀਤੇ ਗਏ ਜਦਕਿ ਲਾਗ ਦੀ ਦਰ 0.556 ਫੀਸਦ ਰਹੀ।

#omicron #covid-19 #covid #nightcurfew #curfew #newdelhi #curfewindelhi #curfewinnewdelhi #newdelhicurfew

Share: