ਮਨਜਿੰਦਰ ਸਿੰਘ ਸਿਰਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਵਿਚੋਂ ਅਸਤੀਫ਼ਾ ਦੇਣਗੇ। ਨਵੀਂ ਕਮੇਟੀ ਵਿਚ ਉਹ ਕਿਸੇ ਵੀ ਅਹੁਦੇ ਉਤੇ ਕੰਮ ਨਹੀਂ ਕਰਨਗੇ। ਉਨ੍ਹਾਂ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੱਤਾ ਹੈ। ਇਸ ਸਬੰਧੀ ਸਿਰਸਾ ਨੇ ਟਵੀਟ ਕਰਕੇ ਕਿਹਾ ਹੈ ਕਿ ‘ਮੇਰੇ ਨਾਲ ਕੰਮ ਕਰਨ ਵਾਲੇ ਸਾਰੇ ਅਹੁਦੇਦਾਰਾਂ, ਮੈਂਬਰਾਂ, ਸਟਾਫ਼ ਅਤੇ ਲੋਕਾਂ ਦਾ ਧੰਨਵਾਦ ਸਹਿਤ; ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ। ਮੈਂ ਆਉਣ ਵਾਲੀਆਂ DSGMC ਦੀਆਂ ਅੰਦਰੂਨੀ ਚੋਣਾਂ ਨਹੀਂ ਲੜਾਂਗਾ।
ਦੱਸ ਦਈਏ ਕਿ ਸਿਰਸਾ ਕਮੇਟੀ ਚੋਣਾਂ ਹਾਰ ਗਏ ਸਨ। ਹਾਲਾਂਕਿ ਸਿਰਸਾ ਨੇ ਹੁਣ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਕਮੇਟੀ ਦੇ ਕਿਸੇ ਵੀ ਅਹੁਦੇ ਉਤੇ ਨਾ ਰਹਿਣ ਦਾ ਐਲਾਨ ਕੀਤਾ ਹੈ।