ਨਵੀਂ ਦਿੱਲੀ: ਕੇਂਦਰ ਸਰਕਾਰ (Central Government) ਨੇ ਕਿਹਾ ਕਿ ਅੰਤਰਰਾਸ਼ਟਰੀ ਉਡਾਣਾਂ ਤੇ ਲੱਗਿਆ ਬੈਨ 31 ਜਨਵਰੀ, 2022 ਤੱਕ ਜਾਰੀ ਰਹੇਗਾ। ਡੀਜੀਸੀਏ (Director General of Civil Aviation) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਡੀਜੀਸੀਏ (DGCA) ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਕਿ ਪਹਿਲਾਂ ਦੇ ਆਦੇਸ਼ਾਂ ਵਿੱਚ ਅੰਸ਼ਿਕ ਤਬਦੀਲੀ ਕਰਦੇ ਹੋਏ ਭਾਰਤ ਵੱਲੋਂ ਕੌਮਾਂਤਰੀ ਵਪਾਰਕ-ਯਾਤਰੀ ਉਡਾਣ (International Flights Ban) ਦੇ ਬੈਨ ਨੂੰ 31 ਜਨਵਰੀ 2022 ਤੱਕ ਵਧਾਉਣ ਦਾ ਫੈਸਲਾ ਕਰ ਲਿਆ ਹੈ।
ਸ਼ਡਿਊਲ ਅਨੁਸਾਰ ਅੰਤਰਰਾਸ਼ਟਰੀ ਉਡਾਣਾਂ 15 ਦਸੰਬਰ ਤੋਂ ਸ਼ੁਰੂ ਹੋਣੀਆਂ ਸੀ, ਲੇਕਿੰਨ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮਿਕਰੋਨ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਇਸ ਯੋਜਨਾ ਨੂੰ ਰੋਕਣ ਦਾ ਫੈਸਲਾ ਲਿਆ ਹੈ। ਜਦਕਿ, ਇਹ ਰੋਕ ਅੰਤਰਰਾਸ਼ਟਰੀ ਆਲ-ਕਾਰਗੋ ਆਪ੍ਰੇਸ਼ਨ ਅਤੇ ਰੈਗੁਲੇਟਰ ਦੇ ਵੱਲੋਂ ਸਪੈਸ਼ਲ ਉਡਾਣਾਂ ਤੇ ਲਾਗੂ ਨਹੀਂ ਹੋਣਗੇ। ਕੇਸ-ਟੂ-ਕੇਸ ਬੇਸਿਸ ਵਿੱਚ ਰੂਟ ਤੇ ਅੰਤਰਰਾਸ਼ਟਰੀ ਸ਼ੈਡਿਊਲ ਉਡਾਣਾਂ ਦੀ ਵੀ ਇਜਾਜ਼ਤ ਦਿੱਤੀ ਜਾ ਸਕਦੀ ਹੈ।