ਜਲੰਧਰ (ਮਨੀਸ਼ ਰਿਹਾਨ) ਖੇਤੀ ਕਾਨੂੰਨ ਵਾਪਸ ਹੋਣਾ ਕਿਸਾਨੀ ਸੰਘਰਸ਼ ਦੀ ਇਕ ਵੱਡੀ ਜਿੱਤ ਹੈ ਕਿਉਂਕਿ ਪਿਛਲੇ ਇਕ ਸਾਲ ਤੋਂ ਪੂਰੇ ਦੇਸ਼ ਭਰ ਵਿਚੋਂ ਆਪਣਾ ਘਰ-ਬਾਰ ਛੱਡ ਕੇ ਕਿਸਾਨ ਹੀ ਬੈਠੇ ਸਨ। ਇਹ ਵਿਚਾਰ ਪੰਜਾਬ ਦੇ ਪ੍ਰਸਿੱਧ ਗਾਇਕ ਇੰਦਰਜੀਤ ਨਿੱਕੂ ਨੇ ਦਿੱਤੇ ਜੋ ਕਿ ਜਲੰਧਰ ਦੇ ਮਾਡਲ ਟਾਊਨ ਵਿੱਚ Absolute Barbecue “Wish Grill” ਦਾ ਉਦਘਾਟਨ ਕਰਨ ਲਈ ਪਹੁੰਚੇ ਸਨ। ਉਨ੍ਹਾਂ ਕਿਹਾ ਕੀ ਕਿਸਾਨਾਂ ਦੇ ਇਸ ਸੰਘਰਸ਼ ਨੂੰ ਹਰ ਵਰਗ ਦੇ ਗਾਇਕ ਕਲਾਕਾਰਾਂ ਨੇ ਵੀ ਪੂਰਾ ਸਾਥ ਦਿੱਤਾ। ਇਸ ਲਈ ਹਰ ਉਹ ਇਨਸਾਨ ਵਧਾਈ ਦਾ ਪਾਤਰ ਹੈ ਜੋ ਕਿਸਾਨਾਂ ਦੇ ਨਾਲ ਸੀ। ਉਹਨਾਂ ਨੇ ਇਸ ਫਤਿਹ ਪਾਉਣ ਵਾਲੇ ਕਿਸਾਨਾਂ ਨੂੰ ਸਲਾਮ ਕੀਤਾ ਜਿਨ੍ਹਾਂ ਨੇ ਆਪਣੀ ਜਾਨ ਤੇ ਖੇਡ ਕੇ ਮਾਰੂ ਕਾਨੂੰਨ ਵਾਪਸ ਕਰਨ ਲਈ ਸਰਕਾਰ ਨੂੰ ਮਜਬੂਰ ਕੀਤਾ ਅਤੇ ਇਸ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।
ਜਦੋਂ ਇੰਦਰਜੀਤ ਨਿੱਕੂ ਨੇ ਪੰਜਾਬੀ ਫਿਲਮਾਂ ਵਿਚ ਕੰਮ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਨੋਟਬੰਦੀ ਅਤੇ ਫਿਰ ਕ਼ਰੋਨਾ ਮਹਾਂਮਾਰੀ ਕਰਕੇ ਉਹ ਜ਼ਿਆਦਾ ਸਰਗਰਮ ਨਹੀਂ ਰਹੇ ਅਤੇ ਇਸ ਤੋਂ ਬਾਅਦ ਕਿਸਾਨੀ ਸੰਘਰਸ਼ ਦੇ ਦੌਰਾਨ ਉਨ੍ਹਾਂ ਨੇ ਪ੍ਰਣ ਕੀਤਾ ਸੀ ਕਿ ਜਦ ਤੱਕ ਕਿਸਾਨੀ ਸੰਘਰਸ਼ ਖ਼ਤਮ ਨਹੀਂ ਹੋ ਜਾਂਦਾ ਤੱਦ ਤੱਕ ਕੋਈ ਫਿਲਮ ਨਹੀਂ ਕਰਨਗੇ। ਉਹਨਾਂ ਨੇ ਇਸ ਸੰਘਰਸ਼ ਦੇ ਦੌਰਾਨ ਕਿਸਾਨੀ ਮੋਰਚੇ ਦੇ ਵਿਚ ਹਾਜ਼ਰੀ ਭਰੀ ਅਤੇ ਕਿਸਾਨੀ ਨਾਲ ਸਬੰਧਿਤ ਕਈ ਗੀਤ ਵੀ ਗਾਏ। ਉਨ੍ਹਾਂ ਅੱਗੇ ਕਿਹਾ ਕਿ ਹੁਣ ਕਿਸਾਨੀ ਸੰਘਰਸ਼ ਦੀ ਫਤਿਹ ਹੋਣ ਤੋਂ ਬਾਅਦ ਖੇਤੀ ਕਾਨੂੰਨ ਹੁਣ ਵਾਪਸ ਹੋ ਗਏ ਹਨ ਅਤੇ ਹੁਣ ਉਹ ਫਿਲਮਾਂ ਵਿਚ ਦੁਬਾਰਾ ਦੇਖਣ ਗਈ। ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਕਿਸਾਨੀ ਸੰਘਰਸ਼ ਦੇ ਉੱਤੇ ਫ਼ਿਲਮ ਬਣਾਉਣ ਦਾ ਇਰਾਦਾ ਹੈ ਉਨ੍ਹਾਂ ਕਿਹਾ ਕਿ ਇਸ ਬਾਰੇ ਵਿਚਾਰ ਕਰਾਂਗੇ।
#absolutebarbecue #absolutebarbecuewishgrill #wishgrill #wishgrilljalandhar #jalandharnews