ਕੈਮੀਕਲ ਫੈਕਟਰੀ ’ਚ ਜ਼ੋਰਦਾਰ ਬਲਾਸਟ ਹੋਣ ਤੋਂ ਬਾਅਦ ਨਿਕਲੇ ਅੱਗ ਦੇ ਭਾਂਬੜ, ਚਾਰ ਲੋਕਾਂ ਦੀ ਮੌਤ, ਕਈ ਜ਼ਖ਼ਮੀ

ਕੈਮੀਕਲ ਫੈਕਟਰੀ ’ਚ ਜ਼ੋਰਦਾਰ ਬਲਾਸਟ ਹੋਣ ਤੋਂ ਬਾਅਦ ਨਿਕਲੇ ਅੱਗ ਦੇ ਭਾਂਬੜ, ਚਾਰ ਲੋਕਾਂ ਦੀ ਮੌਤ, ਕਈ ਜ਼ਖ਼ਮੀ

ਵਡੋਦਰਾ : ਗੁਜਰਾਤ (Gujarat) ਦੇ ਵਡੋਦਰਾ (Vadodara) ’ਚ ਸ਼ੁੱਕਰਵਾਰ ਨੂੰ ਇਕ ਕੈਮੀਕਲ ਫੈਕਟਰੀ (Chemical factory) ’ਚ ਅੱਗ ਲੱਗਣ ਨਾਲ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਅਤੇ ਕਈ ਮਜ਼ਦੂਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਅੱਗ ਲੱਗਣ ਤੋਂ ਪਹਿਲਾਂ ਜ਼ੋਰਦਾਰ ਧਮਾਕਾ ਹੋਇਆ ਸੀ। ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਅੱਗ ਬੁਝਾਉਣ ਦਾ ਕੰਮ ਜਾਰੀ ਹੈ

ਕੈਮੀਕਲ ਫੈਕਟਰੀ ‘ਚ ਹੋਏ ਧਮਾਕੇ ਕਾਰਨ ਆਸ-ਪਾਸ ਦੇ ਘਰਾਂ ਦੇ ਸ਼ੀਸ਼ੇ ਟੁੱਟ ਗਏ ਅਤੇ ਜ਼ੋਰਦਾਰ ਧਮਾਕੇ ਦੀ ਆਵਾਜ਼ ਕਾਰਨ ਕੁਝ ਘਰਾਂ ‘ਚ ਫਲੈਟ ਅਤੇ ਤਰੇੜਾਂ ਵੀ ਆ ਗਈਆਂ। ਇਸ ਹਾਦਸੇ ਵਿੱਚ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਜਦਕਿ ਦਸ ਜ਼ਖ਼ਮੀ ਦੱਸੇ ਜਾ ਰਹੇ ਹਨ। ਬੁਆਇਲਰ ਫਟਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਫੈਕਟਰੀ ਦੇ ਨੇੜੇ ਰਹਿੰਦੇ ਮਜ਼ਦੂਰ ਪਰਿਵਾਰਾਂ ਦੇ ਬੱਚੇ ਵੀ ਇਸ ਹਾਦਸੇ ਵਿੱਚ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।

ਵਡੋਦਰਾ ਗੁਜਰਾਤ ਉਦਯੋਗਿਕ ਵਿਕਾਸ ਖੇਤਰ ਸਥਿਤ ਕੈਂਟਨ ਲੈਬਾਰਟਰੀ ਕੰਪਨੀ ਦਾ ਬਾਇਲਰ ਸ਼ੁੱਕਰਵਾਰ ਨੂੰ ਅਚਾਨਕ ਫਟ ਗਿਆ। ਧਮਾਕੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕਾਂ ਨੂੰ ਅਜਿਹਾ ਲੱਗ ਰਿਹਾ ਸੀ ਜਿਵੇਂ ਕੋਈ ਰੇਲ ਹਾਦਸਾ ਹੋ ਗਿਆ ਹੋਵੇ ਜਾਂ ਭੂਚਾਲ ਆਇਆ ਹੋਵੇ। ਕੰਪਨੀ ‘ਚ ਸੁਰੱਖਿਆ ਉਪਕਰਣਾਂ ਨੂੰ ਲੈ ਕੇ ਅਪਰਾਧਿਕ ਲਾਪਰਵਾਹੀ ਵਰਤੀ ਜਾ ਰਹੀ ਸੀ, ਜਿਸ ਦਾ ਸਿੱਟਾ ਵੀ ਮੰਨਿਆ ਜਾ ਰਿਹਾ ਹੈ। ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੀ ਹੋਈ ਹੈ ਅਤੇ ਘਟਨਾ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Share: