ਫਾਊਂਡੇਸ਼ਨ ਗਾੜ੍ਹਾ ਹੋਵੇ ਤਾਂ ਉਸ ਵਿੱਚ ਟੋਨਰ ਜਾਂ ਪਾਣੀ ਮਿਲਾਇਆ ਜਾ ਸਕਦਾ ਹੈ। ਇਸ ਨੂੰ ਇੰਨਾ ਪਤਲਾ ਕਰੋ ਕਿ ਲਾਉਣ ਤੇ ਇਹ ਤੁਹਾਡੀ ਕੁਦਰਤੀ ਖੂਬਸੂਰਤੀ ਕਾਇਮ ਰੱਖੇ। ਫਾਊਂਡੇਸ਼ਨ ਨੂੰ ਚਿਹਰੇ ਉੱਤੇ ਲਾਉਣ ਤੋਂ ਪਹਿਲਾਂ ਬਰਫ ਰਗੜੋ। ਇਸ ਨਾਲ ਇਹ ਦੇਰ ਤੱਕ ਟਿਕਿਆ ਰਹੇਗਾ। ਸਾਧਾਰਨ ਚਮੜੀ ਲਈ ਦੋਵੇਂ ਤਰ੍ਹਾਂ ਦੇ ਫਾਊਂਡੇਸ਼ਨ ਨੂੰ ਮਿਕਸ ਕਰ ਕੇ ਲਾਓ। ਇਸ ਨਾਲ ਚਮੜੀ ਨੂੰ ਨਮੀ ਮਿਲੇਗੀ, ਪਰ ਇਹ ਆਇਲੀ ਨਹੀਂ ਹੋਵੇਗੀ। ਦਿਨ ਦੇ ਸਮੇਂ ਦਾ ਫਾਊਂਡੇਸ਼ਨ ਹਲਕਾ ਹੋਣਾ ਚਾਹੀਦਾ ਹੈ, ਜਦ ਕਿ ਰਾਤ ਨੂੰ ਚਮਕ ਵਾਲ ਫਾਊਂਡੇਸ਼ਨ ਲਾਓ। ਫਾਊਂਡੇਸ਼ਨ ਨੂੰ ਬਰੱਸ਼ ਜਾਂ ਉਂਗਲੀਆਂ ਦੀ ਮਦਦ ਨਾਲ ਲਾਇਆ ਜਾ ਸਕਦਾ ਹੈ। ਵੈਸੇ ਇਹ ਵੀ ਚਮੜੀ ਟਾਈਪ ਉੱਤੇ ਨਿਰਭਰ ਕਰਦਾ ਹੈ। ਦਾਗ ਤੇ ਧੱਬਿਆਂ ਵਾਲੀ ਚਮੜੀ ਤੇ ਮੈਟ ਬੇਸ ਵਾਲਾ ਫਾਊਂਡੇਸ਼ਨ ਲਾਓ। ਸਾਫ ਸੁਥਰੀ ਚਮੜੀ ਉੱਤੇ ਲਿਕੁਏਡ ਫਾਊਂਡੇਸ਼ਨ ਨੂੰ ਬਰੱਸ਼ ਦੀ ਮਦਦ ਨਾਲ ਲਾਓ ਅਤੇ ਫਿਰ ਗਿੱਲੇ ਸਪੰਜ ਨਾਲ ਚੰਗੀ ਤਰ੍ਹਾਂ ਫੈਲਾ ਲਓ।
ਰਾਤ ਦੇ ਸਮੇਂ ਫਾਊਂਡੇਸ਼ਨ ਲਾਉਣ ਤੋਂ ਪਹਿਲਾਂ ਮਾਇਸ਼ਚੁਰਾਈਜ਼ਰ ਲਾਉਣਾ ਨ ਭੁੱਲੋ। ਦਿਨ ਦੇ ਸਮੇਂ ਫਾਊਂਡੇਸ਼ਨ ਲਾਉਣ ਨਲ 60 ਐਸ ਪੀ ਐਫ ਵਾਲਾ ਸਨਸਕਰੀਨ ਲਾਓ। ਫਾਊਂਡੇਸ਼ਨ ਲਾਉਣ ਤੋਂ ਪਹਿਲਾਂ ਗਿੱਲੇ ਟਿਸ਼ੂ ਪੇਪਰ ਨਾਲ ਚਿਹਰੇ ਨੂੰ ਸਾਫ ਕਰੋ ਅਤੇ ਫਿਰ ਨਮੀ ਵਲਾ ਮਿਨਰਲ ਵਾਟਰ ਬੇਸ ਚਮੜੀ ਸਪਰੇਅ ਛਿੜਕੋ। ਫਾਊਂਡੇਸ਼ਨ ਦਾਗ ਧੱਬੇ, ਡਾਰਕ ਸਰਕਲ ਵਰਗੇ ਦੋਸ਼ਾਂ ਨੂੰ ਛੁਪਾ ਕੇ ਤੁਹਾਨੂੰ ਖੂਬਸੂਰਤ ਦਿਖ ਦਿੰਦਾ ਹੈ।
Posted inFashion & Beauty