ਕੈਨੇਡਾ, ਅਮਰੀਕਾ ਤੇ ਯੂਰਪ ’ਚ ਸੋਮਵਾਰ ਨੂੰ ਰੱਦ ਹੋਈਆਂ 2800 ਫ਼ਲਾਈਟਸ

ਕੈਨੇਡਾ, ਅਮਰੀਕਾ ਤੇ ਯੂਰਪ ’ਚ ਸੋਮਵਾਰ ਨੂੰ ਰੱਦ ਹੋਈਆਂ 2800 ਫ਼ਲਾਈਟਸ

ਟੋਰਾਂਟੋ : ਮੌਸਮ ਦੀ ਖਰਾਬੀ ਅਤੇ ਕੋਰੋਨਾ ਮਰੀਜ਼ਾਂ ਦੀ ਵਧਣੀ ਗਿਣਤੀ ਕਰ ਕੇ ਸੋਮਵਾਰ ਨੂੰ ਕੈਨੇਡਾ, ਅਮਰੀਕਾ ਅਤੇ ਯੂਰਪ ਵਿਚ 2800 ਤੋਂ ਵੱਧ ਫ਼ਲਾਈਟਸ ਰੱਦ ਕਰਨੀਆਂ ਪਈਆਂ ਜਦਕਿ 11 ਹਜ਼ਾਰ ਫਲਾਈਟਸ ਸਮੇਂ ’ਤੇ ਰਵਾਨਾ ਨਹੀਂ ਹੋ ਸਕੀਆਂ।

ਇਕੱਲੇ ਅਮਰੀਕਾ ਨਾਲ ਸਬੰਧਤ ਇਕ ਹਜ਼ਾਰ ਫਲਾਈਟਸ ਰੱਦ ਹੋਣ ਦੀ ਰਿਪੋਰਟ ਹੈ ਜਦਕਿ ਕੈਨੇਡੀਅਨ ਏਅਰਲਾਈਨਜ਼ ਨੇ ਦਾਅਵਾ ਕੀਤਾ ਹੈ ਕਿ ਫ਼ਲਾਈਟਸ ਰੱਦ ਹੋਣ ਵਿਚ ਓਮੀਕ੍ਰੌਨ ਦਾ ਬਹੁਤਾ ਯੋਗਦਾਨ ਨਹੀਂ ਅਤੇ ਸਿਰਫ਼ ਮੌਸਮੀ ਖਰਾਬੀ ਹੀ ਅੜਿੱਕਾ ਬਣ ਰਹੀ ਹੈ।

ਫ਼ਲਾਈਟਸ ਰੱਦ ਹੋਣ ਦਾ ਸਿਲਸਿਲਾ ਅਜਿਹੇ ਸਮੇਂ ਸਾਹਮਣੇ ਆਇਆ ਜਦੋਂ 23 ਦਸੰਬਰ ਨੂੰ ਹਵਾਈ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਦਾ ਅੰਕੜਾ 22 ਲੱਖ ਤੋਂ ਟੱਪ ਗਿਆ।

ਇਹ ਗਿਣਤੀ 2019 ਦੇ ਮੁਕਾਬਲੇ ਕਿਤੇ ਜ਼ਿਆਦਾ ਬਣਦੀ ਹੈ ਜਦੋਂ ਮਹਾਂਮਾਰੀ ਬਾਰੇ ਕਿਸੇ ਨੂੰ ਚਿਤਚੇਤਾ ਵੀ ਨਹੀਂ ਸੀ।

Share: