ਖਾਲੀ ਪੇਟ ਲੌਂਗ ਖਾਓਗੇ ਤਾਂ ਸਿਹਤਮੰਦ ਰਹੋਗੇ

ਖਾਲੀ ਪੇਟ ਲੌਂਗ ਖਾਓਗੇ ਤਾਂ ਸਿਹਤਮੰਦ ਰਹੋਗੇ

ਲੌਂਗ ਔਸ਼ਧੀ ਗੁਣਾਂ ਨਾਲ ਭਰਪੂਰ ਅਜਿਹਾ ਮਸਾਲਾ ਹੈ ਜੋ ਸਾਡੇ ਭੋਜਨ ਦਾ ਸੁਆਦ ਵਧਾਉਂਦਾ ਹੈ। ਲੌਂਗ ਦੀ ਵਰਤੋਂ ਸਿਰਫ਼ ਖਾਣਾ ਬਣਾਉਣ ‘ਚ ਹੀ ਨਹੀਂ ਕੀਤੀ ਜਾਂਦੀ ਸਗੋਂ ਕਈ ਬਿਮਾਰੀਆਂ ਦੇ ਇਲਾਜ ਲਈ ਵੀ ਕੀਤੀ ਜਾਂਦੀ ਹੈ। ਪੇਟ ਦੀਆਂ ਸਮੱਸਿਆਵਾਂ ਦੇ ਇਲਾਜ ਲਈ ਲੌਂਗ ਇਕ ਵਧੀਆ ਦਵਾਈ ਹੈ। ਇਸ ਨਾਲ ਭੁੱਖ ਵਧਦੀ ਹੈ, ਨਾਲ ਹੀ ਪੇਟ ਦੇ ਕੀੜਿਆਂ ਤੋਂ ਵੀ ਛੁਟਕਾਰਾ ਮਿਲਦਾ ਹੈ। ਲੌਂਗ ਇਕ ਸ਼ਾਨਦਾਰ ਮਾਊਥ ਫਰੈਸ਼ਨਰ ਹੈ ਜਿਸ ਨੂੰ ਖਾਣ ਨਾਲ ਮੂੰਹ ਦੀ ਬਦਬੂ ਦੂਰ ਹੁੰਦੀ ਹੈ। ਇਹ ਸਰੀਰ ਨੂੰ ਡੀਟੌਕਸਫਾਈ ਕਰਨ ‘ਚ ਵੀ ਕਾਰਗਰ ਹੈ। ਗੈਸ, ਬਦਹਜ਼ਮੀ ਅਤੇ ਪੇਟ ਦੇ ਰੋਗਾਂ ‘ਚ ਲੌਂਗ ਦਾ ਸੇਵਨ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ।

ਲੌਂਗ ‘ਚ ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਆਇਰਨ, ਕਾਰਬੋਹਾਈਡਰੇਟ, ਸੋਡੀਅਮ ਤੇ ਹਾਈਡ੍ਰੋਕਲੋਰਿਕ ਐਸਿਡ ਭਰਪੂਰ ਮਾਤਰਾ ‘ਚ ਹੁੰਦੇ ਹਨ, ਜੋ ਚੰਗੀ ਸਿਹਤ ਲਈ ਜ਼ਰੂਰੀ ਹਨ। ਇਹ ਵਿਟਾਮਿਨ ਸੀ, ਫਾਈਬਰ, ਮੈਂਗਨੀਜ਼, ਐਂਟੀ-ਆਕਸੀਡੈਂਟ ਅਤੇ ਵਿਟਾਮਿਨ-ਕੇ ਨਾਲ ਵੀ ਭਰਪੂਰ ਹੁੰਦਾ ਹੈ। ਇੰਨੇ ਫਾਇਦੇਮੰਦ ਲੌਂਗ ਦਾ ਸਵੇਰੇ ਖਾਲੀ ਪੇਟ ਸੇਵਨ ਕੀਤਾ ਜਾਵੇ ਤਾਂ ਕਈ ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਖਾਲੀ ਪੇਟ ਲੌਂਗ ਦਾ ਸੇਵਨ ਕਰਨ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੁੰਦੇ

ਸਵੇਰੇ ਖਾਲੀ ਪੇਟ ਦੋ ਲੌਂਗ ਚਬਾਉਣ ਦੇ ਫਾਇਦੇ

ਇਮਿਊਨਿਟੀ ਸਟ੍ਰਾਂਗ ਹੁੰਦੀ ਹੈ : Increased Immunity

ਲੌਂਗ ‘ਚ ਵਿਟਾਮਿਨ ਸੀ ਤੇ ਕੁਝ ਐਂਟੀ-ਆਕਸੀਡੈਂਟ ਹੁੰਦੇ ਹਨ, ਜੋ ਸਰੀਰ ‘ਚ ਸਫੈਦ ਖ਼ੂਨ ਕੋਸ਼ਿਕਾਵਾਂ ਨੂੰ ਵਧਾਉਣ ਲਈ ਵਧੀਆ ਮੰਨੇ ਜਾਣਦੇ ਹਨ। ਲੌਂਗ ‘ਚ ਮੌਜੂਦ ਵਿਟਾਮਿਨ ਸੀ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ, ਨਾਲ ਹੀ ਤੁਹਾਡੀ ਸਿਹਤ ਵੀ ਚੰਗੀ ਰੱਖਦਾ ਹੈ।

ਪਾਚਨ ਠੀਕ ਰੱਖਦਾ ਹੈ : (Improve digestion)

ਸਵੇਰੇ ਖ਼ਾਲੀ ਪੇਟ ਦੋ ਲੌਂਗ ਖਾਣ ਨਾਲ ਪਾਚਨ ਠੀਕ ਰਹਿੰਦਾ ਹੈ। ਲੌਂਗ ਪਾਚਨ ਐਂਜਾਇਮਾਂ ਦੇ ਰਿਸਾਅ ਨੂੰ ਵਧਾਉਂਦਾ ਹੈ ਜੋ ਕਬਜ਼ ਤੇ ਬਦਹਜ਼ਮੀ ਨਾਲ ਸੰਬੰਧਤ ਪਰੇਸ਼ਾਨੀਆਂ ਦਾ ਇਲਾਜ ਕਰਦਾ ਹੈ। ਲੌਂਗਾਂ ‘ਚ ਫਾਈਬਰ ਭਰਪੂਰ ਮਾਤਰਾ ‘ਚ ਹੁੰਦਾ ਹੈ ਜੋ ਪਾਚਨ ਨੂੰ ਠੀਕ ਰੱਖਦਾ ਹੈ।

ਲਿਵਰ ਦੀ ਹੈਲਥ ਦਰੁਸਤ ਰੱਖਧਾ ਹੈ ਲੌਂਗ : (Promotes Liver Function)

ਲਿਵਰ ਬਾਡੀ ਦਾ ਜ਼ਰੂਰੀ ਅੰਗ ਹੈ ਜੋ ਬਾਡੀ ਨੂੰ ਡਿਟਾਕਸ ਕਰਦਾ ਹੈ। ਆਪਣੇ ਲਿਵਰ ਦੀ ਵਧੀਆ ਹੈਲਥ ਲਈ ਤੁਸੀਂ ਰੋਜ਼ਾਨਾ ਸਵੇਰੇ ਦੋ ਲੌਂਕ ਬਾਸੇ ਮੂੰਹ ਖਾਓ। ਲੌਂਗ ‘ਚ ਯੂਜੇਨੌਲ ਹੁੰਦਾ ਹੈ ਜੋ ਲਿਵਰ ਫੰਕਸ਼ਨ ਨੂੰ ਬਿਹਤਰ ਬਣਾਉਣ ‘ਚ ਮਦਦਗਾਰ ਹੈ।

ਸਿਰਦਰਦ ਤੋਂ ਨਿਜਾਤ ਦਿਵਾਉਂਦੇ ਹਨ ਲੌਂਗ (Clove Relieves Headaches)

ਲੌਂਗਾਂ ‘ਚ ਯੂਜੇਨੌਲ ਪਾਇਆ ਜਾਂਦਾ ਹੈ ਜਿਸ ਵਿਚ ਐਨਾਲਜੈਸਿਕ ਤੇ ਐਂਟੀ ਇਨਫਲੇਮਟੌਰੀ ਗੁਣ ਮੌਜੂਦ ਹੁੰਦੇ ਹਨ ਜੋ ਸਿਰਦਰਦ ਤੋਂ ਰਾਹਤ ਦਿਵਾਉਣ ‘ਚ ਅਸਰਦਾਰ ਹੈ। ਲੌਂਗਾਂ ਦਾ ਤੇਲ ਸਿਰ ‘ਚ ਲਗਾਉਣ ਨਾਲ ਸਿਰਦਰਦ ਤੋਂ ਰਾਹਤ ਮਿਲਦੀ ਹੈ।

ਸਰਦੀ ‘ਚ ਜ਼ੁਕਾਮ ਤੋਂ ਰਾਹਤ ਮਿਲਦੀ ਹੈ (Relieves Cold)

ਸਰਦੀ ਦੇ ਮੌਸਮ ‘ਚ ਜ਼ੁਕਾਮ ਤੋਂ ਛੁਟਕਾਰਾ ਪਾਉਣ ਲਈ ਸਵੇਰੇ ਖ਼ਾਲੀ ਪੇਟ ਲੌਂਗਾਂ ਦਾ ਸੇਵਨ ਫਾਇਦੇਮੰਦ ਹੁੰਦਾ ਹੈ। ਸਰਦੀਆਂ ‘ਚ ਲੌਂਗ ਸਰੀਰ ‘ਚ ਗਰਮਾਹਟ ਲਿਆਉਂਦੇ ਹਨ, ਨਾਲ ਹੀ ਗਲੇ ਦੀ ਖਰਾਸ਼ ਤੋਂ ਰਾਹਤ ਦਿੰਦੇ ਹਨ।

Share: