ਪੰਜਾਬ ਦੇ ਨਵੇਂ ਡੀਜੀਪੀ ਦਾ ਫ਼ੈਸਲਾ 4 ਜਨਵਰੀ ਨੂੰ, UPSC ਨੇ ਪੈਨਲ ਲਈ ਸੱਦੀ ਮੀਟਿੰਗ

ਪੰਜਾਬ ਦੇ ਨਵੇਂ ਡੀਜੀਪੀ ਦਾ ਫ਼ੈਸਲਾ 4 ਜਨਵਰੀ ਨੂੰ, UPSC ਨੇ ਪੈਨਲ ਲਈ ਸੱਦੀ ਮੀਟਿੰਗ

ਚੰਡੀਗੜ੍ਹ- ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਨਵੇਂ ਡੀਜੀਪੀ (DGP for Punjab) ਦੀ ਪੂਰੀ ਤਰ੍ਹਾਂ ਤਿਆਰੀ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ (Punjab Government) ਨੇ ਇਸ ਲਈ UPSC ਨੇ ਅਧਿਕਾਰੀਆਂ ਦਾ ਪੈਨਲ ਬਣਾਉਣ ਲਈ ਬਾਕਾਇਦਾ ਮੀਟਿੰਗ ਵੀ ਸੱਦੀ ਗਈ ਹੈ ਅਤੇ ਨਵੇਂ ਡੀਜੀਪੀ ਦਾ ਫੈਸਲਾ 4 ਜਨਵਰੀ ਨੂੰ ਹੋ ਸਕਦਾ ਹੈ। ਸਰਕਾਰ ਵੱਲੋਂ ਡੀਜੀਪੀ ਦਿਨਕਰ ਗੁਪਤਾ ਨੂੰ ਹਟਾਉਣ ਵਾਲੀ ਤਾਰੀਕ ਤੋਂ ਹੀ ਨਵੇਂ ਡੀਜੀਪੀ ਦੀ ਨਿਯੁਕਤੀ ਹੋ ਸਕਦੀ ਹੈ। ਹਾਲਾਂਕਿ ਇਸ ਵਾਰੀ ਪੈਨਲ ਦੀ ਕਟ ਆਫ਼ ਤਰੀਕ ਨੂੰ ਲੈ ਕੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਕੁੱਝ ਨਹੀਂ ਕਿਹਾ ਹੈ।

ਮੰਨਿਆ ਜਾ ਰਿਹਾ ਹੈ ਕਮਿਸ਼ਨ ਸ਼ਾਇਦ ਹੀ ਨਿਯਮਾਂ ਦੇ ਉਲਟ ਚੱਲੇ। ਕਿਉਂਕਿ ਜੇ ਅਜਿਹਾ ਹੋਵੇਗਾ ਤਾਂ ਇਸਦਾ ਮਤਲਬ ਪੰਜਾਬ ਦੇ ਮੌਜੂਦਾ ਕਾਰਜਕਾਰੀ ਡੀਜੀਪੀ ਸਿਧਾਰਥ ਚਟੋਪਧਿਆਏ ਦੀ ਥਾਂ ਨਵੇਂ ਅਧਿਕਾਰੀ ਦੀ ਤੈਨਾਤੀ ਹੋ ਸਕਦੀ ਹੈ। ਇਸ ਦੌੜ ਵਿੱਚ ਵੀ.ਕੇ. ਭਵਰਾ ਸਭ ਤੋਂ ਅੱਗੇ ਚੱਲ ਰਹੇ ਹਨ। ਜੇਕਰ ਚੰਨੀ ਸਰਕਾਰ ਦੇ 30 ਸਤੰਬਰ ਨੂੰ ਹੀ ਮੰਨਿਆ ਗਿਆ ਤਾਂ ਸਿਧਾਰਥ ਚਟੋਪਧਿਆਏ ਹੀ ਸਥਾਈ ਡੀਜੀਪੀ ਹੋ ਸਕਦੇ ਹਨ, ਜਦਕਿ ਯੂਪੀਐਸਸੀ ਦਿਨਕਰ ਗੁਪਤਾ ਅਤੇ ਪ੍ਰਬੋਧ ਕੁਮਾਰ ਦੇ ਨਾਂਅ ਪਹਿਲੇ ਤਿੰਨਾਂ ਦੀ ਸੂਚੀ ਵਿੱਚ ਭੇਜ ਸਕਦੀ ਹੈ ਕਿਉਂਕਿ ਇਹ ਦੋਵੇਂ ਕੇਂਦਰ ਵਿੱਚ ਜਾਣ ਦੀ ਤਿਆਰੀ ਵਿੱਚ ਹਨ ਤਾਂ ਚਟੋਪਧਿਆਏ ਹੀ ਬਚਣਗੇ।

ਉਧਰ, ਜੇਕਰ UPSC 5 ਅਕਤੂਬਰ ਨੂੰ ਸਹੀ ਮੰਨਦੀ ਹੈ ਤਾਂ ਚਟੋਪਧਿਆਏ ਬਾਹਰ ਹੋ ਜਾਣਗੇ, ਜਿਨ੍ਹਾਂ ਦੀ ਸੇਵਾਮੁਕਤੀ 31 ਮਾਰਚ 2022 ਹੈ ਅਤੇ ਉਹ ਡੀਜੀਪੀ ਲਈ 6 ਮਹੀਨੇ ਘੱਟੋ-ਘੱਟ ਕਾਰਜਕਾਲ ਦੀ ਸ਼ਰਤ ਪੂਰੀ ਨਹੀਂ ਕਰਦੇ ਅਤੇ ਡੀਜੀਪੀ ਭਵਰਾ ਨਵੇਂ ਡੀਜੀਪੀ ਬਣ ਸਕਦੇ ਹਨ।  ਉਹ 2019 ਵਿੱਚ ਲੋਕ ਸਭਾ ਚੋਣਾਂ ਵੀ ਕਰਵਾ ਚੁੱਕੇ ਹਨ।

Share: