ਕੈਨੇਡਾ ’ਚ ਜਾਨਲੇਵਾ ਠੰਡ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਹੋਇਆ ਮੁਸ਼ਕਿਲ

ਕੈਨੇਡਾ ’ਚ ਜਾਨਲੇਵਾ ਠੰਡ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਹੋਇਆ ਮੁਸ਼ਕਿਲ

ਔਟਵਾ : ਇਸ ਸਾਲ ਪੌਣ ਪਾਣੀ ਤਬਦੀਲੀ ਨੇ ਕੈਨੇਡਾ ਦੇ ਲੋਕਾਂ ਦਾ ਜਨਜੀਵਨ ਡਾਵਾਂਡੋਲ ਕਰ ਦਿੱਤਾ ਹੈ। ਠੰਡ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ।
ਇਸ ਸਾਲ ਗਰਮੀ ਦੇ ਮਹੀਨੇ ਵਿਚ ਕੈਨੇਡਾ ਵਿਚ ਇੰਨੀ ਜ਼ਿਆਦਾ ਗਰਮੀ ਪੈਣ ਲੱਗੀ ਹੈ ਕਿ ਪਾਰਾ 108 ਡਿਗਰੀ ਫਾਰੇਨਹਾਈਟ ਨੂੰ ਪਾਰ ਕਰ ਗਿਆ ਸੀ ਅਤੇ ਸਮੁੰਦਰ ਦਾ ਪਾਣੀ ਖੌਲਣ ਕਾਰਨ ਕਰੋੜਾਂ ਸਮੁੰਦਰੀ ਜੀਵ ਮਾਰੇ ਗਏ ਸੀ। ਹੁਣ ਕੈਨੇਡਾ ਵਿਚ ਸਰਦੀ ਜਾਨ ਲੇਵਾ ਬਣ ਚੁੱਕੀ ਹੈ। ਕੈਨੇਡਾ ਵਿਚ ਇਨ੍ਹਾਂ ਦਿਨਾਂ ਪਾਰਾ ਸਿਫ਼ਰ ਤੋਂ ਪੰਜਾਹ ਡਿਗਰੀ ਥੱਲੇ ਜਾ ਚੁੱਕਾ ਜਿਸ ਕਾਰਨ ਇਨਸਾਨਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ।

Share: