ਮੁੰਬਈ: ਫਿਲਮ ਸਟਾਰ ਸ਼ਾਹਰੁਖ ਖਾਨ (Shahrukh Khan) ਦੇ ਬੇਟੇ ਆਰੀਅਨ ਖਾਨ (Aryan Khan) ਨੂੰ ਡਰੱਗਜ਼ ਮਾਮਲੇ ‘ਚ ਬੰਬੇ ਹਾਈ ਕੋਰਟ (Bombay High Court) ਨੇ ਵੱਡੀ ਰਾਹਤ ਦਿੱਤੀ ਹੈ। ਬੰਬੇ ਹਾਈ ਕੋਰਟ ਦੇ ਨਵੇਂ ਨਿਰਦੇਸ਼ਾਂ ਅਨੁਸਾਰ, ਆਰੀਅਨ ਖਾਨ ਨੂੰ ਹੁਣ ਹਰ ਹਫ਼ਤੇ ਮੁੰਬਈ NCB ਦਫਤਰ ਵਿੱਚ ਹਾਜ਼ਰ ਹੋਣ ਦੀ ਲੋੜ ਨਹੀਂ ਹੋਵੇਗੀ। ਦੱਸ ਦੇਈਏ ਕਿ ਕਰੂਜ਼ ਡਰੱਗਜ਼ ਮਾਮਲੇ (Cruise Drugs Case) ਦੀ ਜਾਂਚ ਹੁਣ ਦਿੱਲੀ NCB ਕੋਲ ਹੈ। ਅਦਾਲਤ ਦੇ ਨਿਰਦੇਸ਼ਾਂ ਮੁਤਾਬਕ ਜੇਕਰ ਆਰੀਅਨ ਤੋਂ ਪੁੱਛਗਿੱਛ ਅਤੇ ਜਾਂਚ ਦੀ ਲੋੜ ਹੈ ਤਾਂ ਉਸ ਨੂੰ 72 ਘੰਟੇ ਪਹਿਲਾਂ ਨੋਟਿਸ ਦੇ ਕੇ ਬੁਲਾਇਆ ਜਾ ਸਕਦਾ ਹੈ।
ਦੱਸ ਦੇਈਏ ਕਿ 10 ਦਸੰਬਰ ਨੂੰ ਆਰੀਅਨ ਖਾਨ ਨੇ ਬੰਬੇ ਹਾਈ ਕੋਰਟ ਦਾ ਰੁਖ ਕੀਤਾ ਸੀ ਅਤੇ ਕਰੂਜ਼ ਤੋਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ ਵਿੱਚ ਜ਼ਮਾਨਤ ਦੀਆਂ ਸ਼ਰਤਾਂ ਵਿੱਚ ਸੋਧ ਕਰਨ ਦੀ ਅਪੀਲ ਕੀਤੀ ਸੀ।ਆਰੀਅਨ ਦੀ ਅਰਜ਼ੀ ‘ਚ ਇਸ ਸ਼ਰਤ ਤੋਂ ਛੋਟ ਮੰਗੀ ਗਈ ਹੈ ਕਿ ਉਸ ਨੂੰ ਹਰ ਸ਼ੁੱਕਰਵਾਰ ਨੂੰ NCB ਦੇ ਦੱਖਣੀ ਮੁੰਬਈ ਦਫਤਰ ‘ਚ ਹਾਜ਼ਰ ਹੋਣਾ ਹੋਵੇਗਾ। ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਕਿਉਂਕਿ ਹੁਣ ਜਾਂਚ ਦਿੱਲੀ ਐਨਸੀਬੀ ਦੀ ਵਿਸ਼ੇਸ਼ ਜਾਂਚ ਟੀਮ (SIT) ਨੂੰ ਸੌਂਪ ਦਿੱਤੀ ਗਈ ਹੈ, ਇਸ ਲਈ ਮੁੰਬਈ ਦਫ਼ਤਰ ਵਿੱਚ ਉਸ ਦੀ ਹਾਜ਼ਰੀ ਦੀ ਸ਼ਰਤ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ।
ਅਰਜ਼ੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਐਨਸੀਬੀ ਦਫ਼ਤਰ ਦੇ ਬਾਹਰ ਮੀਡੀਆ ਕਰਮੀਆਂ ਦੀ ਭੀੜ ਹੁੰਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਹਰ ਵਾਰ ਪੁਲੀਸ ਮੁਲਾਜ਼ਮਾਂ ਨਾਲ ਉਥੇ ਜਾਣਾ ਪੈਂਦਾ ਹੈ। ਆਰੀਅਨ ਦੇ ਵਕੀਲ ਨੇ ਕਿਹਾ ਕਿ ਇਸ ਪਟੀਸ਼ਨ ‘ਤੇ ਅਗਲੇ ਹਫਤੇ ਹਾਈ ਕੋਰਟ ‘ਚ ਸੁਣਵਾਈ ਹੋ ਸਕਦੀ ਹੈ। ਆਰੀਅਨ ਖਾਨ ਨੂੰ 3 ਅਕਤੂਬਰ ਨੂੰ NCB ਨੇ ਮੁੰਬਈ ਤੱਟ ‘ਤੇ ਇਕ ਕਰੂਜ਼ ਜਹਾਜ਼ ‘ਤੇ ਛਾਪੇਮਾਰੀ ਦੌਰਾਨ ਕਥਿਤ ਤੌਰ ‘ਤੇ ਨਸ਼ੀਲੇ ਪਦਾਰਥ ਬਰਾਮਦ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ। ਬਾਅਦ ਵਿਚ 28 ਅਕਤੂਬਰ ਨੂੰ ਹਾਈ ਕੋਰਟ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਸੀ।