Amazon ‘ਤੇ 1.3 ਬਿਲੀਅਨ ਡਾਲਰ ਦਾ ਜੁਰਮਾਨਾ ਲੱਗਾ

Amazon ‘ਤੇ 1.3 ਬਿਲੀਅਨ ਡਾਲਰ ਦਾ ਜੁਰਮਾਨਾ ਲੱਗਾ

ਇਟਲੀ ‘ਚ Amazon ਉਤੇ ਵੱਡੀ ਕਾਰਵਾਈ ਕੀਤੀ ਗਈ ਹੈ। ਇਟਲੀ ਦੀ ਐਂਟੀਟ੍ਰਸਟ ਅਥਾਰਟੀ (Italy’s antitrust authority) ਨੇ ਵੀਰਵਾਰ ਨੂੰ ਕਿਹਾ ਕਿ ਐਮਾਜ਼ਾਨ ‘ਤੇ 1.3 ਬਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਰਕਮ ਭਾਰਤੀ ਕਰੰਸੀ ਵਿੱਚ 9.6 ਹਜ਼ਾਰ ਕਰੋੜ ਰੁਪਏ ਤੋਂ ਵੱਧ ਹੈ। ਇਹ ਕਾਰਵਾਈ ਅਮਰੀਕਾ ਦੀ ਵੱਡੀ ਤਕਨੀਕੀ ਕੰਪਨੀ ਐਮਾਜ਼ਾਨ ‘ਤੇ ਯੂਰਪ ‘ਚ ਆਪਣੇ ਬਾਜ਼ਾਰ ਦਬਦਬੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਉਂਦੇ ਹੋਏ ਕੀਤੀ ਗਈ ਹੈ।

ਦਿ ਕੰਪੀਟੀਸ਼ਨ ਵਾਚਡੌਗ (The competition watchdog) ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਐਮਾਜ਼ਾਨ ਨੇ ਇਟਾਲੀਅਨ ਬਾਜ਼ਾਰ ਵਿੱਚ ਆਪਣੇ ਦਬਦਬੇ ਦੀ ਵਰਤੋਂ (Dominant position) ਆਪਣੀ ਲੌਜਿਸਟਿਕ ਸੇਵਾਵਾਂ ਦੇ ਪੱਖ ਵਿੱਚ ਕਰਨ ਲਈ ਕੀਤੀ। ਇਸ ਕਾਰਨ, ਕੰਪਨੀ ਨੇ ਆਪਣਾ ਦਬਦਬਾ ਹੋਰ ਮਜ਼ਬੂਤ ​​ਕੀਤਾ ਅਤੇ ਈ-ਕਾਮਰਸ ਸੈਕਟਰ ਵਿੱਚ ਆਪਣੇ ਮੁਕਾਬਲੇਬਾਜ਼ਾਂ ਨੂੰ ਨੁਕਸਾਨ ਪਹੁੰਚਾਇਆ।

ਕਾਬਲੇਗੌਰ ਹੈ ਕਿ ਦੋ ਹਫ਼ਤੇ ਪਹਿਲਾਂ ਵੀ ਐਮਾਜ਼ਾਨ ਨੂੰ ਯੂਰਪੀਅਨ ਕਾਨੂੰਨਾਂ ਦੀ ਉਲੰਘਣਾ ਕਰਨ ਲਈ 68.7 ਮਿਲੀਅਨ ਯੂਰੋ ਦਾ ਜੁਰਮਾਨਾ ਲਗਾਇਆ ਗਿਆ ਸੀ। ਇਸ ਅਥਾਰਟੀ ਵੱਲੋਂ ਇਹ ਜੁਰਮਾਨਾ ਵੀ ਲਗਾਇਆ ਗਿਆ ਸੀ। ਇਹ ਜੁਰਮਾਨਾ ਐਪਲ (Apple) ਅਤੇ ਬੀਟਸ (Beats) ਦੇ ਉਤਪਾਦਾਂ ਦੀ ਵਿਕਰੀ ਵਿੱਚ ਮੁਕਾਬਲੇ ਵਿਰੋਧੀ ਸਹਿਯੋਗ ਕਾਰਨ ਲਗਾਇਆ ਗਿਆ ਹੈ। ਬੀਟਸ ਆਡੀਓ ਉਤਪਾਦ ਤਿਆਰ ਕਰਦੀ ਹੈ।

ਕੰਪਨੀਆਂ ਵਿਚਾਲੇ ਹੋਏ ਸਮਝੌਤੇ ਦੇ ਤਹਿਤ ਸਿਰਫ ਚੁਣੇ ਹੋਏ ਰੀਸੇਲਰ ਹੀ ਐਮਾਜ਼ਾਨ ਦੀ ਇਟਾਲੀਅਨ ਸਾਈਟ Amazon.it ‘ਤੇ ਐਪਲ ਅਤੇ ਬੀਟਸ ਦੇ ਉਤਪਾਦਾਂ ਨੂੰ ਵੇਚ ਸਕਦੇ ਸਨ। ਮੁਕਾਬਲੇ ‘ਤੇ ਨਜ਼ਰ ਰੱਖਣ ਵਾਲੇ ਸੰਗਠਨ ਨੇ ਕਿਹਾ ਕਿ ਇਹ ਯੂਰਪੀ ਸੰਘ ਦੇ ਨਿਯਮਾਂ ਦੀ ਉਲੰਘਣਾ ਹੈ। ਅਥਾਰਟੀ ਨੇ ਐਮਾਜ਼ਾਨ ‘ਤੇ 68.7 ਮਿਲੀਅਨ ਯੂਰੋ ਅਤੇ ਐਪਲ ‘ਤੇ 134.5 ਮਿਲੀਅਨ ਯੂਰੋ ਦਾ ਜੁਰਮਾਨਾ ਲਗਾਇਆ ਹੈ। ਇਸ ਤੋਂ ਇਲਾਵਾ ਐਪਲ ਅਤੇ ਬੀਟਸ ਉਤਪਾਦਾਂ ‘ਤੇ Amazon.it ‘ਤੇ ਲੱਗੀ ਪਾਬੰਦੀ ਨੂੰ ਵੀ ਹਟਾਉਣ ਲਈ ਕਿਹਾ ਗਿਆ ਸੀ।

Share: