ਅਭਿਜੀਤ ਨੇ ਰਿਤੇਸ਼ ਨੂੰ ਦੱਸਿਆ ‘ਕਿਰਾਏ ਦਾ ਪਤੀ’, ਤਾਂ ਰਾਖੀ ਨੇ ਘਰ ’ਚ ਕੀਤਾ ਹੰਗਾਮਾ, ਗੁੱਸੇ ’ਚ ਪੱਟੇ ਵਾਲ

ਅਭਿਜੀਤ ਨੇ ਰਿਤੇਸ਼ ਨੂੰ ਦੱਸਿਆ ‘ਕਿਰਾਏ ਦਾ ਪਤੀ’, ਤਾਂ ਰਾਖੀ ਨੇ ਘਰ ’ਚ ਕੀਤਾ ਹੰਗਾਮਾ, ਗੁੱਸੇ ’ਚ ਪੱਟੇ ਵਾਲ

ਨਵੀਂ ਦਿੱਲੀ : ‘ਬਿੱਗ ਬੌਸ 15’ ’ਚ ਜਦੋਂ ਤੋਂ ਵੀਆਈਪੀ ਮੈਂਬਰਾਂ ਦੇਵੋਲੀਨਾ, ਰਸ਼ਮੀ, ਰਾਖੀ, ਰਿਤੇਸ਼ ਅਤੇ ਅਭਿਜੀਤ ਨੇ ਐਂਟਰੀ ਕੀਤੀ ਹੈ, ਉਦੋਂ ਤੋਂ ਘਰ ’ਚ ਹੰਗਾਮਾ ਮਚਿਆ ਹੋਇਆ ਹੈ। ਹਾਲਾਂਕਿ ਵੀਆਈਪੀ ਮੈਂਬਰਾਂ ਵਿਚਕਾਰ ਹੁਣ ਤਕ ਕਾਫੀ ਯੂਨਿਟੀ ਦੇਖੀ ਜਾ ਰਹੀ ਹੈ, ਇਥੇ ਇਕ ਪਾਸੇ ਦੇਵੋ ਤੇ ਰਸ਼ਮੀ ’ਚ ਗਹਿਰੀ ਦੋਸਤੀ ਹੈ ਤਾਂ ਉਥੇ ਹੀ ਰਾਖੀ, ਰਿਤੇਸ਼ ਤੇ ਅਭਿਜੀਤ ’ਚ ਵੀ ਚੰਗਾ ਬਾਂਡ ਬਣਿਆ ਹੋਇਆ ਹੈ। ਪਰ ਅੱਜ ਰਾਖੀ ਸਾਵੰਤ ਆਪਣੇ ਪੁਰਾਣੇ ਵਾਲੇ ਅੰਦਾਜ਼ ’ਚ ਖਿੱਲਰਦੀ ਦਿਖਾਈ ਦੇਵੇਗੀ, ਉਹ ਵੀ ਦਾਦਾ ਅਭਿਜੀਤ ’ਤੇ। ਕਲਰਜ਼ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਪ੍ਰੋਮੋ ਜਾਰੀ ਕੀਤਾ ਹੈ, ਜਿਸ ’ਚ ਰਾਖੀ ਤੇ ਅਭਿਜੀਤ ’ਚ ਝਗੜਾ ਹੁੰਦਾ ਦਿਸ ਰਿਹਾ ਹੈ। ਰਾਖੀ ਗੁੱਸੇ ’ਚ ਅਭਿਜੀਤ ਨੂੰ ‘ਭਾੜੇ ਦਾ ਟੱਟੂ’ ਬੋਲ ਰਹੀ ਹੈ

ਵੀਡੀਓ ’ਚ ਦਿਸ ਰਿਹਾ ਹੈ ਕਿ ਅਭਿਜੀਤ, ਰਾਖੀ ਨੂੰ ਕਹਿੰਦੇ ਹਨ, ‘ਰਾਖੀ ਨੂੰ ਆਪਣਾ ਪਤੀ ਹਾਇਰ ਕਰਕੇ ਲਿਆਈ ਹੈ? ਇਹ ਗੱਲ ਸੁਣ ਕੇ ਰਾਖੀ ਭੜਕ ਜਾਂਦੀ ਹੈ ਅਤੇ ਕਹਿੰਦੀ ਹੈ ‘ਤੂੰ ਕਿਹਾ ਮੈਂ ਆਪਣਾ ਪਤੀ ਭਾੜੇ ’ਤੇ ਲਿਆਈ ਹਾਂ…ਤੂੰ ਭਾੜੇ ਦਾ ਟੱਟੂ।’ ਰਾਖੀ ਨੂੰ ਭੜਕਦਾ ਦੇਖ ਅਭਿਜੀਤ ਵੀ ਹੈਰਾਨ ਰਹਿ ਜਾਂਦਾ ਹੈ ਅਤੇ ਐਕਟਰੈੱਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਰਾਖੀ ਉਸਦੀ ਗੱਲ ਨਹੀਂ ਸੁਣਦੀ ਅਤੇ ਘਰ ’ਚ ਤੋੜਫੋੜ ਕਰਨਾ ਸ਼ੁਰੂ ਕਰ ਦਿੰਦੀ ਹੈ। ਰਾਖੀ ਟੈਚੀ ਤੇ ਕੁਰਸੀ ਚੁੱਕ ਕੇ ਸੁੱਟ ਦਿੰਦੀ ਹੈ। ਉਸਤੋਂ ਬਾਅਦ ਜੋ ਕਰਦੀ ਹੈ, ਉਹ ਅਭਿਜੀਤ ਨੇ ਵੀ ਨਹੀਂ ਸੋਚਿਆ ਹੋਵੇਗਾ। ਗੁੱਸੇ ’ਚ ਰਾਖੀ, ਅਭਿਜੀਤ ਦੇ ਵਾਲ ਪੱਟ ਦਿੰਦੀ ਹੈ।

Share: