ਇਸ ਦੌਰਾਨ ਬਾਈਕ ਦਾ ਸੰਤੁਲਨ ਵਿਗੜ ਗਿਆ ਅਤੇ ਬੱਚਾ ਡਿੱਗ ਗਿਆ। ਜਦੋਂ ਬੱਚਾ ਡਿੱਗਿਆ ਤਾਂ ਇਕ ਟਰੱਕ ਸਾਈਡ ਤੋਂ ਲੰਘ ਗਿਆ। ਬਾਈਕ ਸਮੇਤ ਡਿੱਗਿਆ ਬੱਚਾ ਟਰੱਕ ਹੇਠ ਆ ਗਿਆ। ਇਸ ਤੋਂ ਬਾਅਦ ਆਸਪਾਸ ਦੇ ਲੋਕ ਅਤੇ ਮਾਪੇ ਆ ਗਏ ਜਿਨ੍ਹਾਂ ਨੇ ਬੱਚੇ ਨੂੰ ਚੁੱਕ ਲਿਆ। ਹਾਲਾਂਕਿ ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ।
ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਪਰਿਵਾਰ ਵਾਲਿਆਂ ‘ਤੇ ਸਵਾਲ ਉਠਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇੰਨੇ ਛੋਟੇ ਬੱਚੇ ਨੂੰ ਇਸ ਤਰ੍ਹਾਂ ਇਕੱਲਾ ਨਹੀਂ ਛੱਡਣਾ ਚਾਹੀਦਾ ਸੀ।
ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪਰਿਵਾਰ ਬੱਚੇ ਨੂੰ ਨਾਲ ਲੈ ਗਿਆ ਹੁੰਦਾ ਤਾਂ ਅਜਿਹਾ ਹਾਦਸਾ ਨਾ ਵਾਪਰਦਾ।
ਇਹ ਵੀਡੀਓ ਫੇਸਬੁੱਕ, ਟਵਿਟਰ ਸਮੇਤ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵਾਇਰਲ ਹੋ ਰਿਹਾ ਹੈ। ਲੋਕ ਆਪਣੇ ਕਮੈਂਟਸ ‘ਚ ਪਰਿਵਾਰ ‘ਤੇ ਸਵਾਲ ਕਰ ਰਹੇ ਹਨ।