37 ਸਾਲਾ ਪੁਰਸ਼ ਨੇ ਦਿੱਤਾ ਬੇਟੇ ਨੂੰ ਜਨਮ! ਲੋਕਾਂ ਨੇ ਕਿਹਾ ਬੱਚੇ ਦੀ ‘ਮਾਂ’ ਤਾਂ ਭੜਕ ਗਿਆ…

37 ਸਾਲਾ ਪੁਰਸ਼ ਨੇ ਦਿੱਤਾ ਬੇਟੇ ਨੂੰ ਜਨਮ! ਲੋਕਾਂ ਨੇ ਕਿਹਾ ਬੱਚੇ ਦੀ ‘ਮਾਂ’ ਤਾਂ ਭੜਕ ਗਿਆ…

ਵਿਗਿਆਨਕ ਤਰੱਕੀ ਕਾਰਨ ਨਿੱਤ ਅਜੀਬੋ-ਗਰੀਬ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ਬਾਰੇ ਲੋਕਾਂ ਨੇ ਕਦੇ ਸੋਚਿਆ ਤੇ ਸੁਣਿਆਂ ਵੀ ਨਹੀਂ ਸੀ। ਹਾਲ ਹੀ ‘ਚ ਅਮਰੀਕਾ ‘ਚ ਰਹਿਣ ਵਾਲੇ ਇਕ ਟਰਾਂਸਜੈਂਡਰ (American Transgender Man) ਨਾਲ ਅਜਿਹਾ ਹੀ ਕੁਝ ਹੋਇਆ।

ਦਰਅਸਲ, ਵਿਅਕਤੀ (Transgender Man gives Birth to Baby Boy) ਨੇ ਬੱਚੇ ਨੂੰ ਜਨਮ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ, ਪਰ ਲੋਕ ਉਸ ਨੂੰ ਬੱਚੇ ਦਾ ਪਿਤਾ ਨਹੀਂ ਸਗੋਂ ਮਾਂ ਕਹਿਣ ਲੱਗੇ! ਇਸ ਕਾਰਨ ਵਿਅਕਤੀ ਨੂੰ ਕਾਫੀ ਧੱਕਾ ਲੱਗਾ ਅਤੇ ਉਸ ਨੇ ਆਪਣਾ ਗੁੱਸਾ ਕੱਢਿਆ।

ਅਮਰੀਕਾ ਦੇ ਲਾਸ ਏਂਜਲਸ (Los Angeles, America) ਵਿਚ ਰਹਿਣ ਵਾਲਾ 37 ਸਾਲਾ ਬੇਨੇਟ ਕਾਸਪਰ ਵਿਲੀਅਮਸ (Bennett Kaspar-Williams) ਇੱਕ ਟਰਾਂਸਜੈਂਡਰ ਪੁਰਸ਼ ਹੈ। ਉਹ 7 ਸਾਲ ਪਹਿਲਾਂ ਤੱਕ ਇੱਕ ਔਰਤ ਸੀ ਜਦੋਂ ਉਸ ਨੇ 3 ਲੱਖ ਰੁਪਏ ਤੋਂ ਵੱਧ ਖਰਚ ਕਰਕੇ ਆਪਣੀ ਬ੍ਰੈਸਟ ਸਰਜਰੀ ਕਰਵਾ ਉਸ ਨੂੰ ਹਟਾ ਦਿੱਤਾ, ਪਰ ਬੇਨੇਟ ਨੇ ਆਪਣੇ ਫੀਮੇਲ ਪ੍ਰਾਈਵੇਟ ਪਾਰਟ ਨੂੰ ਨਹੀਂ ਬਦਲਵਾਇਆ ਕਿਉਂਕਿ ਉਹ ਮਾਂ ਬਣਨ ਦਾ ਸੁੱਖ ਲੈਣਾ ਚਾਹੁੰਦਾ ਸੀ। ਸਾਲ 2017 ‘ਚ ਉਸ ਦੀ ਮੁਲਾਕਾਤ ਮਲਿਕ ਨਾਂ ਦੇ ਵਿਅਕਤੀ ਨਾਲ ਹੋਈ। ਜਦੋਂ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਤਾਂ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ।

ਸਾਲ 2020 ਵਿੱਚ ਉਸ ਨੇ ਆਪਣੇ ਬੇਟੇ ਹਡਸਨ ਨੂੰ ਜਨਮ ਦਿੱਤਾ। ਹਾਲ ਹੀ ‘ਚ ਬੇਨੇਟ ਨੇ ਬੱਚੇ ਦੇ ਜਨਮ ਦੌਰਾਨ ਇਕ ਅਜੀਬ ਅਨੁਭਵ ਬਾਰੇ ਸ਼ੇਅਰ ਕੀਤਾ ਅਤੇ ਸੋਸ਼ਲ ਮੀਡੀਆ ‘ਤੇ ਆਪਣਾ ਗੁੱਸਾ ਕੱਢਿਆ।

ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਬੇਨੇਟ ਨੇ ਕਿਹਾ ਕਿ ਹਸਪਤਾਲ ‘ਚ ਲੋਕ ਉਸ ਨੂੰ ਬੱਚੇ ਦੇ ਪਿਤਾ ਦੀ ਬਜਾਏ ਬੱਚੇ ਦੀ ਮਾਂ ਕਹਿਣ ਲੱਗੇ, ਪਰ ਉਸ ਨੂੰ ਇਸ ਗੱਲ ‘ਤੇ ਕਾਫੀ ਇਤਰਾਜ਼ ਸੀ ਕਿਉਂਕਿ ਉਸ ਦਾ ਮੰਨਣਾ ਹੈ ਕਿ ਮਾਂ ਬਣਨ ਦੀ ਭਾਵਨਾ ਸਿਰਫ਼ ਔਰਤਾਂ ਵਿਚ ਹੀ ਨਹੀਂ ਸਗੋਂ ਮਰਦਾਂ ਵਿਚ ਵੀ ਪੈਦਾ ਹੋ ਸਕਦੀ ਹੈ।

ਉਨ੍ਹਾਂ ਕਿਹਾ ਕਿ ਮਾਂ ਬਣਨ ਅਤੇ ਔਰਤ ਬਣਨ ਵਿਚ ਫਰਕ ਹੁੰਦਾ ਹੈ, ਜਿਸ ਬਾਰੇ ਲੋਕ ਸਮਝ ਨਹੀਂ ਪਾਉਂਦੇ। ਸਾਲਾਂ ਤੋਂ ਲੋਕਾਂ ਦੇ ਮਨਾਂ ਵਿੱਚ ਇਹ ਭਾਵਨਾ ਬਣੀ ਰਹੀ ਹੈ ਕਿ ਜਿਹੜੀ ਔਰਤ ਹੈ, ਉਹ ਮਾਂ ਬਣ ਸਕਦੀ ਹੈ ਅਤੇ ਉਸ ਨੂੰ ਮਾਂ ਬਣਨ ਦਾ ਅਹਿਸਾਸ ਜ਼ਰੂਰ ਹੋਵੇਗਾ।

Share: