ਧਰਤੀ ‘ਤੇ ਅਥਾਹ ਪਾਣੀ ਦੇ ਸਰੋਤ ਅੰਟਾਰਕਟਿਕਾ (Antarctic’s doomsday glacier) ਉੱਤੇ ਇੱਕ ਵੱਡਾ ਖ਼ਤਰਾ ਮੰਡਰਾ ਰਿਹਾ ਹੈ। ਇਸ ਦੇ ਥਵਾਈਟਸ ਗਲੇਸ਼ੀਅਰ (Thwaites Glacier)- ਇੱਕ ਲੰਬੀ ਦਰਾਰ ਆਉਣੀ ਸ਼ੁਰੂ ਹੋ ਗਈ ਹੈ।
ਇਹ ਗਲੇਸ਼ੀਅਰ 170,312 ਕਿਲੋਮੀਟਰ ਲੰਬਾ ਹੈ, ਜੋ ਅਮਰੀਕਾ ਦੇ ਫਲੋਰੀਡਾ ਸੂਬੇ ਦੇ ਬਰਾਬਰ ਹੈ। ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਗਲੇਸ਼ੀਅਰ ਅਗਲੇ 5 ਸਾਲਾਂ ਵਿੱਚ ਟੁੱਟ ਜਾਵੇਗਾ। ਇਸ ਕਾਰਨ ਦੁਨੀਆ ਭਰ ਦੇ ਸਮੁੰਦਰ ਵਿੱਚ ਪਾਣੀ ਦਾ ਪੱਧਰ 25 ਇੰਚ ਤੱਕ ਵੱਧ ਜਾਵੇਗਾ। ਅਜਿਹੇ ‘ਚ ਮੁੰਬਈ ਸਮੇਤ ਦੁਨੀਆਂ ਦੇ ਤੱਟਵਰਤੀ ਸ਼ਹਿਰਾਂ ਦੇ ਕਈ ਇਲਾਕੇ ਪਾਣੀ ‘ਚ ਡੁੱਬ ਸਕਦੇ ਹਨ।
ਸੋਮਵਾਰ ਨੂੰ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਥਵਾਈਟਸ ਈਸਟਰਨ ਆਈਸ ਸ਼ੈਲਫ (TEIS) ਪਣਡੁੱਬੀ ਸ਼ੋਲ, ਜਾਂ ਬੈਂਕ ‘ਤੇ ਆਪਣੀ ਪਕੜ ਗੁਆ ਰਿਹਾ ਹੈ, ਜੋ ਕਿ ਬਾਕੀ ਗਲੇਸ਼ੀਅਰਾਂ ਨਾਲ ਇਸ ਨੂੰ ਬਰਕਰਾਰ ਰੱਖਣ ਲਈ ਇੱਕ ਪਿੰਨਿੰਗ ਪੁਆਇੰਟ ਦੇ ਰੂਪ ਵਿਚ ਕੰਮ ਕਰਦੀ ਹੈ।